ਟਰੱਕ ਦੀ ਲਪੇਟ ’ਚ ਆਉਣ ਕਾਰਨ ਡਿੱਗੇ 2 ਟਰਾਂਸਫਾਰਮਰ
Tuesday, Nov 12, 2024 - 05:51 PM (IST)
ਕੋਟ ਈਸੇ ਖਾਂ (ਗਰੋਵਰ, ਸੰਜੀਵ) : ਸ਼ਹਿਰ ਕੋਟ ਈਸੇ ਖਾਂ ਦੇ ਸੁੰਦਰ ਨਗਰ ਅਰਬਨ ਦੀ ਬੀਤੀ ਦੇਰ ਰਾਤ ਤਕਰੀਬਨ 12:30 ਵਜੇ ਅਚਾਨਕ ਬਿਜਲੀ ਸਪਲਾਈ ਅੰਮ੍ਰਿਤਸਰ ਵਾਲੇ ਪਾਸੇ ਤੋਂ ਆ ਰਹੇ ਵੱਡੇ ਬੋਰਿਆਂ ਦੇ ਨਾਲ ਲੋਡ ਟਰਾਲੇ ਦੀ ਲਪੇਟ ’ਚ ਆਉਣ ਕਾਰਨ ਬੰਦ ਹੋ ਗਈ। ਜਾਣਕਾਰੀ ਮੁਤਾਬਕ ਇਹ ਟਰੱਕ ਲੋਡ ਹੋ ਕੇ ਅੰਮ੍ਰਿਤਸਰ ਵਾਲੇ ਪਾਸਿਓਂ ਆ ਰਿਹਾ ਸੀ, ਜਦੋਂ ਉਹ ਪੈਟਰੋਲ ਪੰਪ ਤੋਂ ਥੋੜਾ ਅੱਗੇ ਆਇਆ ਤਾਂ ਟਰੱਕ ਟਰਾਲਾ ਟਰਾਂਸਫਰਮਰ ਤੇ ਖੰਭਿਆਂ ’ਤੇ ਜਾ ਚੜ੍ਹਿਆ ਤੇ ਆਪਣੀ ਲਪੇਟ ’ਚ ਖੰਬਿਆਂ, ਮੀਟਰਾਂ ਤੇ ਟਰਾਂਸਫਾਰਮਰਾਂ ਨੂੰ ਲੈ ਲਿਆ। ਟਰੱਕ ਕਾਰਨ 2 ਦੁਕਾਨਾਂ ਦੇ ਸ਼ੈਡ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਇਕ ਦੁਕਾਨ ਦੀ ਕੰਧ ਦਾ ਵੀ ਨੁਕਸਾਨੀ ਗਈ।
ਇਸ ਦੀ ਲਪੇਟ ’ਚ ਆਉਣ ਕਾਰਨ 2 ਟਰਾਂਸਫਾਰਮ, 6 ਖੰਬੇ, ਮੋਟੀ ਕੇਬਲ ਤਾਰ, ਮੀਟਰ ਤੇ ਹੋਰ ਕਾਫੀ ਸਾਮਾਨ ਦਾ ਨੁਕਸਾਨ ਹੋਇਆ। ਇਸ ਕਾਰਣ ਬੀਤੀ ਰਾਤ ਲਾਈਟ ਵੀ ਲੰਬਾ ਸਮਾਂ ਬੰਦ ਰਹੀ। ਇਸ ਦਾ ਪਤਾ ਲੱਗਣ ’ਤੇ ਸਬ ਡਵੀਜ਼ਨ ਕੋਟ ਈਸੇ ਖਾਂ ਦੇ ਐੱਸ. ਡੀ. ਓ. ਅਤੇ ਵਿਭਾਗ ਦੀ ਟੀਮ ਮੌਕੇ ’ਤੇ ਪੁਹੰਚੀ ਤੇ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਸ ਦੀ ਮੁਰੰਮਤ ਕਰਕੇ ਜਲਦ ਤੋਂ ਜਲਦ ਸ਼ਹਿਰ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।