ਰੰਜ਼ਿਸ਼ ਕਾਰਣ ਹੋਏ ਝਗੜੇ ’ਚ ਇਕ ਜ਼ਖਮੀ, ਪਤੀ-ਪਤਨੀ ਨਾਮਜ਼ਦ

Friday, Dec 13, 2024 - 05:09 PM (IST)

ਰੰਜ਼ਿਸ਼ ਕਾਰਣ ਹੋਏ ਝਗੜੇ ’ਚ ਇਕ ਜ਼ਖਮੀ, ਪਤੀ-ਪਤਨੀ ਨਾਮਜ਼ਦ

ਮੋਗਾ (ਆਜ਼ਾਦ) : ਅਜੀਤਵਾਲ ਵਿਖੇ ਘਰੇਲੂ ਵਿਵਾਦ ਕਾਰਣ ਹੋਏ ਲੜਾਈ-ਝਗੜੇ ਵਿਚ ਨਿਰਮਲ ਸਿੰਘ ’ਤੇ ਹਮਲਾ ਕਰ ਕੇ ਉਸ ਨੂੰ ਉਸ ਦੇ ਭਰਾ ਅਤੇ ਭਰਜਾਈ ਵੱਲੋਂ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਸਬੰਧ ਵਿਚ ਸੰਦੀਪ ਸਿੰਘ ਅਤੇ ਉਸਦੀ ਪਤਨੀ ਪੂਜਾ ਨਿਵਾਸੀ ਸੰਧੂ ਪੱਤੀ ਅਜੀਤਵਾਲ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਕਿਹਾ ਕਿ ਸਾਡਾ ਪਰਿਵਾਰਕ ਝਗੜਾ ਚੱਲਦਾ ਹੈ।

ਇਸੇ ਰੰਜਿਸ਼ ਕਾਰਣ ਉਸ ਦੇ ਭਰਾ ਅਤੇ ਭਰਜਾਈ ਨੇ ਮਿਲੀਭੁਗਤ ਕਰ ਕੇ ਉਸ ’ਤੇ ਹਮਲਾ ਕੀਤਾ ਅਤੇ ਤੇਜ਼ਧਾਰ ਚਾਕੂ ਨਾਲ ਜ਼ਖਮੀ ਕਰ ਦਿੱਤਾ, ਜਿਸ ’ਤੇ ਮੈਂਨੂੰ ਸਰਕਾਰੀ ਹਸਪਤਾਲ ਢੁੱਡੀਕੇ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਵਾਂ ਧਿਰਾਂ ਵਿਚਕਾਰ ਰਾਜੀਨਾਮੇ ਦੀ ਗੱਲ ਚੱਲਦੀ ਸੀ, ਜੋ ਸਿਰੇ ਨਹੀਂ ਚੜੀ, ਜਿਸ ’ਤੇ ਉਕਤ ਮਾਮਲਾ ਦਰਜ ਕੀਤਾ ਗਿਆ, ਗ੍ਰਿਫਤਾਰੀ ਬਾਕੀ ਹੈ।


author

Gurminder Singh

Content Editor

Related News