ਸਮਾਜ ਸੇਵੀ ਸੰਸਥਾ ਨੇ ਸ਼ਹਿਰ ਨੂੰ ਕੀਤਾ ਸੈਨੀਟਾਈਜ਼

03/26/2020 12:54:08 PM

ਬਾਘਾ ਪੁਰਾਣਾ (ਰਾਕੇਸ਼):  ਹਰ ਹਰ ਮਹਾਂਦੇਵ ਕਾਂਵੜ ਸੰਘ ਵਲੋਂ ਸ਼ਹਿਰ ਦੀਆਂ ਗਲੀਆਂ ਮੁਹੱਲਿਆਂ ਨੂੰ ਸੈਨੀਟਾਈਜ਼ ਕਰਨ ਲਈ ਸੈਨੀਟਾਈਜ਼ਰ ਦੀਆ ਢੋਲੀਆਂ ਭਰ ਕੇ ਸਮੁੱਚੀ ਟੀਮ ਵਲੋਂ ਛਿੜਕਾ ਕੀਤਾ ਗਿਆ। ਟੀਮ ਨੇ ਦੱਸਿਆ ਕਿ ਇਸ ਜ਼ਹਿਰੀਲੇ ਛਿੜਕਾਅ ਨਾਲ ਕੀੜੇ ਮਕੋੜੇ ਨਾਲੋ-ਨਾਲ ਹੀ ਖਤਮ ਹੋ ਜਾਣਗੇ, ਜਿਸ ਨਾਲ ਕੋਰੋਨਾ ਦੇ ਖਤਰੇ ਤੋਂ ਵੀ ਬਚਿਆ ਜਾਵੇਗਾ। ਇਸ ਲਈ ਰੋਜ ਛਿਡਕਾ ਹੋਵੇਗਾ ਅਤੇ ਲੋਕਾਂ ਨੂੰ ਟੀਮ ਨਾਲ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ ਉਧਰ ਐਸ.ਡੀ.ਐਮ ਸਵਰਨਜੀਤ ਕੋਰ ਨੇ ਕਿਹਾ ਕਿ ਸਮਾਜ ਸੇਵੀਆਂ ਨੂੰ ਹਰ ਪੱਧਰ ਤੇ ਸਹਿਯੋਗ ਦੇ ਕੇ ਪ੍ਰਸ਼ਾਸਨ ਮਦਦ ਕਰ ਰਿਹਾ ਹੈ ਤਾਂ ਕਿ ਲੋਕਾਂ ਨੂੰ ਸਮਂੇ-ਸਮਂੇ ਸਿਰ ਸੁਵਿਧਾ ਮਿਲਦੀਆਂ ਰਹਿਣ। ਉਨ੍ਹਾਂ ਨੇ ਕਿਹਾ ਕਿ ਲੋਕ ਘਰਾਂ ਅਤੇ ਦਰਵਾਜਿਆਂ ਅੱਗੇ ਸਾਫ-ਸਫਾਈ ਦਾ ਖਾਸ ਖਿਆਲ ਰੱਖਣ ਅਤੇ ਐਨਟੀਸੈਪਟਿਕ ਲਿਉਕਡ ਅਤੇ ਸਾਬਣ ਨਾਲ ਆਪਣੇ ਹੱਥ ਧੋਣ ਤੋਂ ਇਲਾਵਾ ਆਪਸ 'ਚ ਇਕ ਮੀਟਰ ਦੀ ਦੂਰੀ ਬਣਾ ਕੇ ਰੱਖਣ।  


Shyna

Content Editor

Related News