ਮੋਗਾ ਦੇ ਡੀ. ਸੀ. ਨੇ 2050 ਦੇ ਵਿਜ਼ਨ ਨੂੰ ਲੈ ਕੇ ਪੋਸਟਰ ਕੀਤਾ ਜਾਰੀ, ਲੋਕਾਂ ਤੋਂ ਮੰਗੇ ਸੁਝਾਅ
Friday, Jan 10, 2025 - 02:13 PM (IST)
ਮੋਗਾ (ਕਸ਼ਿਸ਼ ਸਿੰਗਲਾ) : ਮੋਗਾ ਦੇ ਡੀ. ਸੀ. ਵੱਲੋਂ ਅੱਜ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਵਿਚ ਉਨ੍ਹਾਂ ਵੱਲੋਂ 2050 ਦੇ ਮੋਗਾ ਦੇ ਵਿਜ਼ਨ ਨੂੰ ਲੈ ਕੇ ਪੋਸਟਰ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਾਡੇ ਸਭ ਦਾ ਵਿਜ਼ਨ ਰੱਖਣਾ ਜ਼ਰੂਰੀ ਹੈ । ਜਿਸ ਵਿਚ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੋਗਾ 2050 ਵਿਚ ਕਿਹਾ ਜਿਹਾ ਦਿਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਇਸ ਤਰ੍ਹਾਂ ਦੀਆਂ ਪਾਲਿਸੀਆਂ ਲਿਆਂਦੀਆਂ ਜਾਂਦੀਆਂ ਹਨ ਅਤੇ ਉਹ ਚਾਹੁੰਦੇ ਹਨ ਕਿ ਮੋਗਾ ਵਿਚ ਵੀ ਇਸ ਤਰਾਂ ਦੀ ਪਾਲਿਸੀ ਲਾਂਚ ਕੀਤੀ ਜਾਵੇ। ਇਸ ਦੇ ਨਾਲ ਉਨ੍ਹਾਂ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੁਝਾਅ ਦੇਣ ਕਿ ਮੋਗਾ ਨੂੰ 2050 ਵਿਚ ਕਿਸ ਤਰ੍ਹਾਂ ਦਾ ਨਜ਼ਰ ਆਉਣਾ ਚਾਹੀਦਾ ਹੈ।