ਘਰ ਤੋਂ ਚੋਰੀ ਕਰਨ ਦੇ ਮਾਮਲੇ ’ਚ 5 ਵਿਰੁੱਧ ਮਾਮਲਾ ਦਰਜ, 2 ਕਾਬੂ

11/28/2022 6:04:19 PM

ਮੋਗਾ (ਅਜ਼ਾਦ) : ਕੋਟ ਈਸੇ ਖਾਂ ਵਿਚ ਇਕ ਘਰ ’ਚੋਂ ਚੋਰੀ ਕਰਨ ਦੇ ਮਾਮਲੇ ਵਿਚ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਦੋ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਚੋਰੀ ਦੇ ਭਾਂਡੇ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਧਰਮਿੰਦਰ ਸਿੰਘ ਨਿਵਾਸੀ ਕੋਟ ਈਸੇ ਖਾਂ ਨੇ ਕਿਹਾ ਕਿ ਬਲਵਿੰਦਰ ਸਿੰਘ ਬਿੱਲਾ, ਡੈਨੀਅਲ ਉਰਫ ਦਾਨੀ, ਚੰਦਾ, ਸੂਰਜ ਸਾਰੇ ਨਿਵਾਸੀ ਬਸਤੀ ਮਾਛੀਆਂ ਜ਼ੀਰਾ ਅਤੇ ਸੋਨੂੰ ਉਰਫ ਕੱਲੂ ਨਿਵਾਸੀ ਜ਼ੀਰਾ ਨੇ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਕੇ ਘਰ ਦੇ ਦਰਵਾਜ਼ੇ ਤੋੜ ਕੇ ਘਰ ਵਿਚੋਂ ਇਕ ਇਨਵਰਟਰ, 7 ਕੁਇੰਟਲ ਕਣਕ, ਤਿੰਨ ਛੱਤ ਵਾਲੇ ਪੱਖੇ, ਇਕ ਫਰਾਟਾ ਪੱਖਾ, ਇਕ ਵੀ. ਸੀ. ਡੀ. ਸੈੱਟ, ਇਕ ਡਿਸ਼ ਟੀ. ਵੀ. ਅਤੇ ਘਰ ਦੀਆਂ ਟੂਟੀਆਂ, ਗੈਸ ਚੁੱਲਾ ਅਤੇ ਹੋਰ ਸਮਾਨ ਚੋਰੀ ਕਰਨ ਦੇ ਇਲਾਵਾ ਅਲਮਾਰੀ ਵਿਚੋਂ 20 ਹਜ਼ਾਰ ਰੁਪਏ ਨਕਦੀ ਚੋਰੀ ਕਰ ਕੇ ਲੈ ਗਏ।

ਨਕਦੀ ਸਮੇਤ ਚੋਰੀ ਹੋਏ ਸਾਮਾਨ ਦੀ ਕੀਮਤ 1 ਲੱਖ 50 ਹਜ਼ਾਰ ਦੇ ਕਰੀਬ ਬਣਦੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਕਿਹਾ ਕਿ ਚੋਰੀ ਦੀ ਘਟਨਾ ਦਾ ਪਤਾ ਲੱਗਣ ’ਤੇ ਉਹ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਦੇ ਬਾਅਦ ਆਸ-ਪਾਸ ਦਾ ਨਿਰੀਖਣ ਕਰਕੇ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਜਦ ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਤਾਂ ਕਥਿਤ ਦੋਸ਼ੀਆਂ ਦੀ ਪਛਾਣ ਹੋ ਗਈ। ਉਕਤ ਮਾਮਲੇ ਵਿਚ ਬਲਵਿੰਦਰ ਸਿੰਘ ਬਿੱਲਾ, ਡੈਨੀਅਲ ਉਰਫ ਦਾਨੀ ਨੂੰ ਬੱਸ ਸਟੈਂਡ ਕੋਟ ਈਸੇ ਖਾਂ ਤੋਂ ਕਾਬੂ ਕੀਤਾ, ਜੋ ਬੱਸ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਕੋਲੋਂ ਚੋਰੀ ਹੋਏ ਸਾਮਾਨ ਭਾਂਡੇ ਬਰਾਮਦ ਕਰ ਲਏ ਗਏ ਹਨ। ਸਾਰੇ ਕਥਿਤ ਦੋਸ਼ੀਆਂ ਖਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੇ ਦੂਸਰੇ ਸਾਥੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।


Gurminder Singh

Content Editor

Related News