ਰਿਲਾਇੰਸ ਜਿਓ ਹੁਣ ਲਿਆਵੇਗੀ 4ਜੀ ਨੈੱਟਵਰਕ ਸਪੋਰਟ ਵਾਲੇ ਫੀਚਰ ਫੋਨਸ!
Friday, Oct 28, 2016 - 12:43 PM (IST)

ਜਲੰਧਰ - ਰਿਲਾਇੰਸ ਜਿਓ ਪੂਰੇ ਭਾਰਤ ''ਚ ਆਪਣੀ ਫਰੀ 4ਜੀ ਸੇਵਾ ਦੇਣ ਦੇ ਬਾਅਦ ਹੁਣ ਟੈਲੀਕਾਮ ਕੰਪਨੀਆਂ ਨੂੰ ਟਕਰ ਦੇਣ ਲਈ 4ਜੀ ਫੀਚਰ ਫੋਨਸ ''ਚ ਵੀ ਹੱਥ ਆਜਮਾਉਣ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਰਿਲਾਇੰਸ ਅਗਲੇ ਸਾਲ ਦੇ ਪਹਿਲੇ ਕਵਾਰਟਰ ''ਚ 4ਜੀ VoL“5 ਤਕਨੀਕ Ýਤੇ ਕੰਮ ਕਰਣ ਵਾਲੇ ਫੀਚਰ ਫੋਨਸ ਲਾਂਚ ਕਰਨ ਦੀ ਤਿਆਰੀ ''ਚ ਹੈ। ਦਰਅਸਲ ਕੰਪਨੀ ਦਾ ਮੰਨਣਾ ਹੈ ਕਿ ਭਲੇ ਹੀ ਬਾਜ਼ਾਰ ''ਚ ਸਮਾਰਟਫੋਨ ਯੂਜਰਸ ਵੱਧ ਰਹੇ ਹੋਣ, ਪਰ ਅਜ ਵੀ ਫੀਚਰ ਫੋਂਨਸ ਦੀ ਮਾਰਕੇਟ 56 ਫ਼ੀਸਦੀ ਸ਼ੇਅਰਾਂ ''ਤੇ ਕਬਜਾ ਕੀਤਾ ਹੋਇਆ ਹੈ।
ਇਸਦੇ ਨਾਲ ਹੀ ਦੱਸਿਆ ਗਿਆ ਕਿ ਪੇਂਡੂ ਇਲਾਕੀਆਂ ''ਚ ਅੱਜ ਵੀ ਵੱਡੀ ਗਿਣਤੀ ''ਚ ਲੋਕ ਇਸ ਮਜਬੂਤ ਅਤੇ ਭਰੋਸੇਮੰਦ ਫੋਂਨਸ ਦਾ ਇਸਤੇਮਾਲ ਕਰਨਾ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਕਈ ਭਾਰਤੀ ਮੋਬਾਇਲ ਨਿਰਮਾਤਾ ਕੰਪਨਿਆ ਹੁਣ ਵੀ ਇਸ ਸੈਗਮੇਂਟ ਨੂੰ ਛੱਡਣ ਲਈ ਤਿਆਰ ਨਹੀਂ ਹੈ