HTC Ocean ਨੋਟ ''ਚ ਹੋਵੇਗਾ edge sense ਫੀਚਰ, ਸਾਹਮਣੇ ਆਈ ਜਾਣਕਾਰੀ
Wednesday, Mar 01, 2017 - 07:55 PM (IST)

ਜਲੰਧਰ- ਇਸ ਸਾਲ ਦੀ ਸ਼ੁਰੂਆਤ ''ਚ ਐੱਚ. ਟੀ. ਸੀ. ਨੇ Ocean ਨੋਟ ਸਮਾਰਟਫੋਨ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ Ocean ਕੰਨਸੈਪਟ ''ਤੇ ਕੰਮ ਕਰ ਰਹੀ ਹੈ ਜੋ ਕਾਫੀ ਪਤਲਾ ਅਤੇ ਬਟਨ ਲੈਸ ਫੋਨ ਹੋ ਸਕਦਾ ਹੈ। ਉਥੇ ਹੀ ਹੁਣ Ocean ਨੋਟ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਜਿਸ ਦੇ ਮੁਤਾਬਕ ਇਸ ਸਮਾਰਟਫੋਨ ''ਚ ਯੁਨੀਕ ''ਐੱਜ ਸੈਂਸਰ'' ਫੀਚਰ ਹੋਵੇਗਾ।
ਮਸ਼ਹੂਰ ਲੀਕਸਟਰ Evan Blass ਨੇ ਆਪਣੇ ਟਵਿਟਰ ਅਕਾਊਂਟ ਤੋਂ ਇਕ ਚਾਈਨੀਜ਼ ਵੈੱਬ ਸਾਈਟ ਦਾ ਲਿੰਕ ਸ਼ੇਅਰ ਕੀਤਾ ਹੈ। ਇਸ ਲਿੰਕ ਦੇ ਨਾਲ Evan Blass ਨੇ ਇਕ ਸਕਰੀਨ ਸਾਟ ਨੂੰ ਵੀ ਸ਼ੇਅਰ ਕੀਤਾ ਹੈ। ਜਿਸ ''ਚ ਦਿਖਾਈ ਦੇ ਰਿਹਾ ਹੈ ਕਿ ਇਹ ਸਮਾਰਟਫੋਨ ਐੱਜ ਸੈਂਸ ਫੀਚਰ ਨਾਲ ਪੇਸ਼ ਕੀਤਾ ਜਾਵੇਗਾ। ਇਸ ਫੀਚਰ ਦਾ ਇਸਤੇਮਾਲ ਡਿਸਪਲੇ ਅਤੇ ਐੱਜ ਨੂੰ ਕੰਟਰੋਲ ਕਰਨ ਲਈ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਐੱਜ ਸੈਂਸ ਨੂੰ ਸੈਂਸ ਟੱਚ ਦੇ ਨਾਂ ਨਾਲ ਲੀਕ ਕੀਤਾ ਗਿਆ ਸੀ। ਇਸ ਦੇ ਕੁਝ ਸਪੈਸੀਫਿਕੇਸ਼ਨ ਅਤੇ ਫੀਚਰਸ ਦੀ ਵੀ ਜਾਣਕਾਰੀ ਦਿੱਤੀ ਗਈ ਸੀ। ਜਾਣਕਾਰੀ ਦੇ ਅਨੁਸਾਰ ਐੱਚ. ਟੀ. ਸੀ. Ocean ਨੋਟ ''ਚ 5.5 ਇੰਚ ਡਿਸਪਲੇ ਮੋਜੂਦ ਹੋਵੇਗੀ। ਇਸ ਦੇ ਨਾਲ ਹੀ ਇਹ ਸਨੈਪਡਰੈਗਨ ਐੱਸ. ਓ. ਸੀ. ''ਤੇ ਅਧਾਰਿਤ ਹੋ ਸਕਦਾ ਹੈ। ਇਸ ''ਚ 4ਜੀ. ਬੀ. ਜਾਂ 6 ਜੀ. ਬੀ. ਰੈਮ ਦੇ ਨਾਲ 64 ਜੀ. ਬੀ. ਇੰਟਰਨਲ ਸਟੋਰੇਜ਼ ਦਿੱਤੀ ਜਾ ਸਕਦੀ ਹੈ।
ਜਾਣਕਾਰੀ ਇਸ ਗੱਲ ਦੀ ਵੀ ਸੀ ਕਿ ਡੇਡਰੀਮ ਸਪੋਟ ਦੇ ਨਾਲ ਪੇਸ਼ ਕਰ ਸਕਦੀ ਹੈ। ਇਹ ਐਂਡਰਾਇਡ 7.1.1 ਨੂਗਟ ਅਤੇ ਸ਼ਪੈਸ਼ਲ ਏ. ਆਈ. ਅਸਿਸਟੈਂਟ ''ਤੇ ਕੰਮ ਕਰੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਐੱਚ. ਟੀ. ਸੀ. ਫੋਨ ਨੂੰ ਗੂਗਲ ਅਸਿਸਟੈਂਟ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ਜੇ ਪੁਰਾਣੇ ਲੀਕ ਦੀ ਮੰਨੀ ਜਾਵੇ ਤਾਂ ਐੱਚ. ਟੀ. ਸੀ. Ocean ''ਚ 3.5mm ਹੈੱਡਫੋਨ ਜੈੱਕ ਨਹੀਂ ਹੋਵੇਗਾ। ਇਸ ਦੇ ਇਲਾਵਾ ਟਾਈਪ-ਸੀ ਪੋਰਟ ਅਤੇ ਡਿਊਲ ਸਿਮ (4G+3G) ਡਿਊਲ ਸਟੈਂਡਬਾਈ ਕਾਰਡ ਸਲਾਟ ਹੋਣਗੇ। ਉਮੀਦ ਸੀ ਕਿ ਇਸ ਨੂੰ 12 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ ਪਰ ਅਜਿਹਾ ਕੁਝ ਵੀ ਨਹੀਂ ਹੈ।