ਨੌਜਵਾਨ ਪੀੜੀ ਤੇ ਬਜ਼ੁਰਗ

06/23/2020 2:42:57 PM

ਸੰਜੀਵ ਸਿੰਘ ਸੈਣੀ, ਮੁਹਾਲੀ 

ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿੱਚ ਮਾਂ ਬਾਪ ਦਾ ਅਹਿਮ ਰੋਲ ਹੁੰਦਾ ਹੈ। ਮਾਂ-ਬਾਪ ਦੀ ਕ੍ਰਿਪਾ ਨਾਲ ਅਸੀਂ ਸੋਹਣੇ ਸੰਸਾਰ ਦੇ ਦਰਸ਼ਨ ਕਰਦੇ ਹਨ। ਮਾਂ-ਬਾਪ ਨੂੰ ਬੱਚਿਆਂ ਤੋਂ ਬਹੁਤ ਆਸਾਂ ਹੁੰਦੀਆਂ ਹਨ ਕਿ ਸਾਡੇ ਬੱਚੇ ਲਾਇਕ ਬਣਨ, ਸਾਡਾ ਸਮਾਜ ਵਿੱਚ ਮਾਣ ਵਧੇਗਾ ਤੇ ਬੁਢਾਪੇ ਵੇਲੇ ਸਾਡੀ ਸੇਵਾ ਕਰਨ। ਪਰ ਅੱਜ ਸਮਾਂ ਬਦਲ ਰਿਹਾ ਹੈ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਕੋਲ ਮਾਂ ਬਾਪ ਲਈ ਸਮਾਂ ਨਹੀਂ ਹੈ। ਜ਼ਿੰਦਗੀ ਇੰਨੀ ਜ਼ਿਆਦਾ ਸੰਘਰਸ਼ਸੀਲ ਹੋ ਚੁੱਕੀ ਹੈ ਕਿ ਮਾਂ-ਬਾਪ ਨੂੰ ਬਿਲਕੁਲ ਵੀ ਸਮਾਂ ਨਹੀਂ ਦਿੱਤਾ ਜਾਂਦਾ। ਹਰ ਇਨਸਾਨ ਅੱਜ ਪੈਸੇ ਦੀ ਦੌੜ ਵਿਚ ਲੱਗਾ ਹੋਇਆ ਹੈ ਕਿ ਮੈਂ ਉਸ ਬੰਦੇ ਤੋਂ ਮੂਹਰੇ ਨਿਕਲ ਜਾਵਾਂ। 

ਘਰਾਂ ਵਿੱਚ ਬਜ਼ੁਰਗਾਂ ਤੇ ਬੱਚਿਆਂ ਦੇ ਰਿਸ਼ਤਿਆਂ ਵਿੱਚ ਕੁੜੱਤਣ ਬਹੁਤ ਜ਼ਿਆਦਾ ਪੈਦਾ ਹੋ ਚੁੱਕੀ ਹੈ। ਬਜ਼ੁਰਗਾਂ ਨੂੰ ਇਹ ਹੁੰਦਾ ਹੈ ਕਿ ਬੱਚੇ ਸਾਡੇ ਮੁਤਾਬਕ ਚੱਲਣ। ਅੱਜ ਕੱਲ੍ਹ ਦੇਖਦੇ ਹੀ ਹਨ ਕਿ ਬੱਚੇ ਆਪ ਹੀ ਸਾਰੇ ਫੈਸਲੇ ਲੈ ਲੈਂਦੇ ਹਨ। ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਕਿ ਸਾਡੇ ਬੱਚੇ ਸਾਡੇ ਮੁਤਾਬਕ ਨਹੀਂ ਚੱਲਦੇ ਹਨ। ਕਈ ਘਰਾਂ ਵਿੱਚ ਬਜ਼ੁਰਗਾਂ ਦੀ ਟੋਕਾਟਾਕੀ ਬਹੁਤ ਹੁੰਦੀ ਹੈ, ਜਿਸ ਕਰਕੇ ਘਰ ਟੁੱਟਣ ਦੀ ਕਗਾਰ ’ਤੇ ਆ ਜਾਂਦੇ ਹਨ। 

ਖ਼ੁਦਕੁਸ਼ੀ ਕਰਨ ਨਾਲ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ...

ਬਜ਼ੁਰਗਾਂ ਨੂੰ ਸਮੇਂ ਦੇ ਮੁਤਾਬਕ ਚੱਲਣਾ ਚਾਹੀਦਾ ਹੈ, ਜੇ ਘਰ ਵਿੱਚ ਉਹ ਬੱਚਿਆਂ ਦੇ ਮਾਮਲਿਆਂ ਵਿੱਚ ਜ਼ਿਆਦਾ ਟੋਕਾ ਟਾਕੀ ਨਹੀਂ ਕਰਨਗੇ ਤਾਂ ਉਨ੍ਹਾਂ ਦਾ ਘਰ ਵਿੱਚ ਸਤਿਕਾਰ ਬਹੁਤ ਹੋਵੇਗਾ ਤੇ ਨੌਜਵਾਨਾਂ ਬੱਚਿਆਂ ਨੂੰ ਵਧੀਆ ਲੱਗੇਗਾ ਕਿ ਸਾਡੇ ਮਾਂ ਬਾਪ ਸਾਡੇ ਫੈਸਲੇ ਤੋਂ ਖੁਸ਼ ਹਨ। ਪਰ ਕਈ ਘਰਾਂ ਵਿੱਚ ਬਜ਼ੁਰਗ ਸ਼ਾਂਤ ਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਬਿਲਕੁਲ ਵੀ ਕਦਰ ਨਹੀਂ ਕਰਦੇ। ਇਸ ਗੱਲ ਵਿੱਚ ਤਾਂ ਬੱਚਿਆਂ ਦਾ ਹੀ ਕਸੂਰ ਹੈ ਕਿ ਉਹ ਆਖਿਰ ਆਪਣੇ ਮਾਂ ਬਾਪ ਨੂੰ ਕਿਉਂ ਨਹੀਂ ਪੁੱਛਦੇ ?ਜੋ ਅੱਜ ਕੱਲ੍ਹ ਦੀਆਂ ਨੂੰਹਾਂ ਬੱਸ ਉਨ੍ਹਾਂ ਨੂੰ ਤਾਂ ਬਜ਼ੁਰਗਾਂ ਦੀ ਸ਼ਕਲ ਦੇਖਣਾ ਬਿਲਕੁਲ ਵੀ ਪਸੰਦ ਨਹੀਂ ਹੈ। 

ਮਹੀਨੇ ਦੇ ਪਹਿਲੇ ਹਫ਼ਤੇ ਪਾਪਾ ਜੀ ਮੰਮੀ ਜੀ ਹੀ ਕਰਦੀਆਂ ਹਨ, ਕਿਉਂਕਿ ਪੈਨਸ਼ਨ ਨਾਲ ਪਿਆਰ ਬਹੁਤ ਹੈ ਪਰ ਬਜ਼ੁਰਗਾਂ ਨਾਲ ਪਿਆਰ ਨਹੀਂ ਹੈ। ਸੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ, ਜਿਸ ਕਾਰਨ ਬਜ਼ੁਰਗਾਂ ਨੂੰ ਇਹ ਵੀ ਨਹੀਂ ਲੱਗੇਗਾ ਕਿ ਘਰ ਵਿੱਚ ਉਨ੍ਹਾਂ ਦੀ ਪੁੱਛ ਗਿੱਛ ਬਿਲਕੁਲ ਵੀ ਨਹੀਂ ਹੈ । ਇਸ ਨਾਲ ਘਰ ਵੀ ਸਵਰਗ ਬਣ ਜਾਵੇਗਾ ।

ਕੋਰੋਨਾ ਮਰੀਜ਼ਾਂ ਲਈ ਦਿੱਲੀ 'ਚ ਬਣ ਰਿਹੈ ਦੁਨੀਆਂ ਦਾ ਸਭ ਤੋਂ ਵੱਡਾ ਇਕਾਂਤਵਾਸ ਕੇਂਦਰ (ਵੀਡੀਓ)

PunjabKesari

 


rajwinder kaur

Content Editor

Related News