ਘਰ ਜਿਨ੍ਹਾਂ ਦੇ
Saturday, Aug 11, 2018 - 06:20 PM (IST)
ਘਰ ਜਿਨ੍ਹਾਂ ਦੇ ਹੁੰਦੇ ਕੱਚ ਦੇ,
ਉਹ ਫਿਰਦੇ ਨੇ ਸੱਚ ਤੋਂ ਬੱਚ ਦੇ।
ਹੱਥਾਂ ਦੇ ਵਿਚ ਫੜੇ ਨੇ ਪੱਥਰ,
ਪਰਦੇ ਪਏ ਨੇ ਅਮੀਰੀ ਦੇ,
ਦੇਖਣ ਸਜੀਆਂ ਛੱਤਾਂ ਦੇ ਵੱਲ,
ਨਾ ਦੇਖਣ ਜੋਰ ਸਤੀਰੀ ਦੇ,
ਕੋਹੜ ਕਿਰਲੀਆਂ ਵਰਗੇ ਨੇ,
ਇਹ ਜੱਫੇ ਪਾਉਂਦੇ ਨਹੀ ਜੱਚਦੇ,
ਘਰ ਜਿੰਨ੍ਹਾਂ ਦੇ ਹੁੰਦੇ ਕੱਚ ਦੇ,
ਉਹ ਫਿਰਦੇ ਨੇ ਸੱਚ ਤੋਂ ਬੱਚ ਦੇ।
ਬਰਾਬਰਤਾ ਦਾ ਯੁਗ ਹੈ ਆਇਆ,
ਛੱਡ ਦਿਓ ਹੁਣ ਮਨ-ਆਈਆਂ ਨੂੰ,
ਇਕ ਹੀ ਜਾਨ, ਹੈ ਮਹਿਮਾਨ,
ਤੁਸੀਂ ਸਮਝ ਲਓ ਸਚਾਈਆਂ ਨੂੰ,
ਸੂਝਵਾਨ ਸਭ 'ਸੁਰਿੰਦਰ' ਵਰਗੇ,
ਰਹਿਣ ਸਦਾ ਹੀ ਸੱਚ ਵੱਲ ਤੱਕਦੇ,
ਘਰ ਜਿਨ੍ਹਾਂ ਦੇ ਹੁੰਦੇ ਕੱਚ ਦੇ,
ਉਹ ਫਿਰਦੇ ਨੇ ਸੱਚ ਤੋ ਬੱਚ ਦੇ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ-8872321000
