ਜਦ ਵੀ ਰੋਕਿਆ ਮਨ ਨੇ ਰੋਕਿਆ
Friday, Jun 29, 2018 - 04:59 PM (IST)

ਜਦ ਵੀ ਰੋਕਿਆ,
ਮਨ ਨੇ ਰੋਕਿਆ,
ਮਨ ਦੀਆਂ ਸਭ ਖੇਡਾਂ ਨੇ,
ਮਨ ਤੋ ਹੀਣੇ,
ਉਲਟ ਦਿਸ਼ਾ ਹੀ,
ਜਿਵੇਂ ਬੇਪ੍ਰਵਾਹੀ ਭੇਡਾਂ ਨੇ।
ਭੇਡਾਂ ਵਾਲੇ ਅਕਲ ਤੋਂ ਅੰਨੇ,
ਕੀ ਲਾਵਣਗੇ ਜੀਵਨ ਬੰਨੇ,
ਬੰਨ ਮਾਰ ਕੇ ਸਮਝਣ ਗੱਲਾਂ,
ਜਿਵੇਂ ਗੱਲਾਂ ਨਹੀ ਕੋਈ ਝੇਡਾਂ ਨੇ,
ਜਦ ਵੀ ਰੋਕਿਆ,
ਮਨ ਨੇ ਰੋਕਿਆ,
ਮਨ ਦੀਆਂ ਸਭ ਖੇਡਾਂ ਨੇ,
ਮਨ ਤੋਂ ਹੀਣੇ,
ਉਲਟ ਦਿਸ਼ਾ ਹੀ,
ਜਿਵੇਂ ਬੇਪ੍ਰਵਾਹੀ ਭੇਡਾਂ ਨੇ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000