ਤਾਰੇ ਵੀ ਕੀ ਕਰਨ

04/19/2017 4:15:35 PM

ਤਾਰੇ ਵੀ ਕੀ ਕਰਨ
ਡੁੱਬੇ ਪਏ ਨੇ ਕਾਲਖ ਚ
ਕਾਲੀ ਰਾਤ ਵਿਛੀ ਪਈ ਹੈ
ਅਰਸ਼ ਦੇ ਮੰਜੇ ਤੇ
ਏਨਾ ਹਨੇਰ ਸਵੇਰ ਦਾ ਮੂੰਹ ਵੀ ਨਹੀਂ ਦਿਸਦਾ
ਨਾ ਢਾਣੀਆਂ ਨਾ ਮਹਿਫਲਾਂ
ਵਹਿਣਾਂ ਚ ਮੋਹ ਨਾ ਕਿਤੇ ਵੀ ਤਰਨ ਦਾ

ਕਿਵੇਂ ਲੰਘੇ ਕੋਈ ਪਾਰ
ਘੜਾ ਵੀ ਬਦਲ ਦਿਤਾ ਹੈ- ਚੰਦਰੇ ਜ਼ਹਾਨ ਨੇ
ਇਕ ਵਹਿਣ ਦਾ ਤੂਫ਼ਾਨ
ਗਲੀਆਂ ਚ ਤੁਰੀ ਫਿਰੇ ਨੰਗੀ ਮਨੁੱਖ ਦੀ ਕਹਾਣੀ
ਮੌਣਾਂ ਤੇ ਨਾ ਖੜ੍ਹ ਹੋਵੇ ਏਨੇ ਜ਼ਹਿਰੀਲੇ ਪਾਣੀ

ਸ਼ਹਿਰ ਭਰੇ ਬਿਨ ਆਦਮੀਆਂ
ਕਦ ਹੁੰਦੀਆਂ ਸਨ ਖੂਹੀਂ ਜ਼ਹਿਰਾਂ
ਸੱਖਣੀਆਂ ਨਹਿਰਾਂ

ਗਸ਼ ਖਾ ਕੇ ਧਰਤੀ ਨਹੀਂ ਸੀ ਮਰੀ ਕਦੇ
ਹਿੱਕਾਂ ਚ ਠੰਢੇ ਹੁੰਦੇ ਖ਼ੰਜ਼ਰ ਨਹੀਂ ਸੀ ਸੁਣੇ
ਚੁੱਪ ਵਗਦੇ ਖ਼ੂਨ ਨਹੀਂ ਸੀ ਤੱਕੇ
ਗਲਾਂ ਚ ਲਟਕਦੀਆਂ ਤਲਵਾਰਾਂ
ਕਦੇ ਸਕੇ ਸੀਨੇ ਵੱਲ ਨਹੀਂ ਸਨ ਮੁੜੀਆਂ

ਸ਼ਾਮ ਸਵੇਰਿਆਂ ਦੀਆਂ ਅੱਖਾਂ
ਹੰਝੂ ਕੇਰਦੀਆਂ 2 ਸੁੱਕ ਜਾਣ 
ਤਾਰਿਆਂ ਭਰੀਆਂ ਡੁੱਲ੍ਹ ਜਾਣ ਪਰਾਤਾਂ
ਗ੍ਰਹਿਣੇ ਜਾਣ ਸੱਜਰੇ ਸੂਰਜ
ਦੇਖੇ ਨਹੀਂ ਸੀ ਸਹਿਕਦੇ ਵਕਤ

ਲੱਭ ਰਿਹਾਂ ਜਨੂੰਨ ਪਿੰਡ ਪਰਤ ਆਵੇ
ਡੁੱਲੇ ਨਾ ਹੋਣ ਰਾਹੀਂ ਖ਼ੂਨ ਓਸ ਸੜਕੇ ਆਵੇ
ਵਸਦੇ ਹੋਣ ਇਨਸਾਨ ਓਹ ਧਰਤ ਵਿਛਾਵੇ
ਟੁੱਕ ਗਰਾਹੀਆਂ ਚੰਦ ਹੱਥਾਂ ਚ ਫੜੀ ਆਵੇ
-ਡਾ:ਅਮਰਜੀਤ ਸਿੰਘ ਟਾਂਡਾ
ਮੋ.ਨੰ. 0417271147, 2968230330  


Related News