ਵਿਸ਼ਵਕਰਮਾ ਕਲੋਨੀ ''ਚ ਗੰਦੇ ਪਾਣੀ ਕਾਰਨ ਲੋਕ ਹੋਏ ਪਰੇਸ਼ਾਨ

12/30/2016 5:44:36 PM

ਲੁਧਿਆਣਾ—ਇੱਥੋਂ ਦੇ ਫੋਕਲ ਪੁਆਇੰਟ ਨੇੜੇ ਵਿਸ਼ਵਕਰਮਾ ਕਲੋਨੀ ਫੇਸ-4, ਗਲੀ ਨੰਬਰ-8 ''ਚ ਇਕ ਮਹੀਨੇ ਤੋਂ ਸੀਵਰੇਜ ਬਲਾਕ ਹੋਣ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਵਰੇਜ ਦਾ ਢੱਕਣ ਟੁੱਟੇ ਹੋਣ ਕਾਰਨ ਗਲੀ ''ਚ ਗੰਦਾ ਪਾਣੀ ਖੜ੍ਹਾ ਹੋ ਜਾਂਦਾ ਹੈ ਜਿਸ ਨਾਲ ਬਿਮਾਰੀਆਂ ਦਾ ਵੀ ਖਤਰਾ ਹੈ। ਇਸ ਦੀ ਜਾਣਕਾਰੀ ਕਲੋਨੀ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਵੀ ਦਿੱਤੀ ਹੈ ਪਰ ਇਸ ''ਤੇ ਕੋਈ ਅਮਲ ਨਹੀਂ ਹੋ ਰਿਹਾ ਹੈ। ਕਲੋਨੀ ਦੇ ਲੋਕਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਇਸ ਸੀਵਰੇਜ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਪਰੇਸ਼ਾਨੀ ਦੂਰ ਹੋਵੇ।   -ਗੁਲਸ਼ਨ

Related News