ਕਨੇਡਾ ਦਾ ਗੀਤ

7/2/2018 2:32:48 PM

ਆਏ ਅਸੀਂ ਪਿੰਡ ਦੇ ਨਜ਼ਾਰੇ ਛੱਡ ਕੇ
ਬੇਬੇ ਅਤੇ ਬਾਪੂ ਜੀ ਪਿਆਰੇ ਛੱਡ ਕੇ
ਲਾਹਤੀ ਸਾਰੀ ਚੜੀ ਹੋਈ ਡੈਬਟ ਸੱਜਣੋ
ਆਣ ਕੇ ਕਨੇਡਾ ਹੋ ਗੇ , ਸੈੱਟ ਸੱਜਣੋ
ਹਾਰਲੇ ਬਲੈਕ ਚਿੱਟੀ ਆਡੀ ਰੱਖੀ ਆ
ਜਿਮ 'ਚ ਬਣਾ ਕੇ ਫਿੱਟ ਬਾਡੀ ਰੱਖੀ ਆ
ਰੱਖਿਆ ਏ ਬੁੱਲਡੋਗ ਪੈੱਟ ਸੱਜਣੋ
ਆਣ ਕੇ ਕਨੇਡਾ ਹੋ ਗਏ ਸੈੱਟ ਸੱਜਣੋਂ
ਤੋੜਦੀ ਆ ਬੇਬੇ ਬੇਰੀ ਭੱਜ-ਭੱਜ ਕੇ
ਨੂੰਹ-ਪੁੱਤ ਕਰਦੇ ਆ ਕੰਮ ਦੱਬ ਕੇ
ਬਾਪੂ ਵੀ ਲਿਆਉਂਦਾ ਮੋਟੀ ਚੈੱਕ ਸੱਜਣੋ
ਕਰਤੇ ਕਨੇਡਾ ਸਾਰੇ ਸੈੱਟ ਸੱਜਣੋ
ਜੱਟੀਆਂ ਸ਼ੁਕੀਨ ਜੀਨਾਂ ਸ਼ੀਨਾ ਪਾਉਂਦੀਆਂ
ਰੇਂਜ ਰੋਵਰਾਂ ਚ ਨਿੱਤ ਗੇੜੀ ਲਾਉਂਦੀਆਂ
ਸੋਨੇ ਨਾਲ ਭਰੀ ਹੋਈ ਨੈੱਕ ਸੱਜਣੋ
ਪੰਜਾਬਣਾਂ ਵੀ ਹੋਈਆਂ ਹਾਈ ਟੈੱਕ ਸੱਜਣੋ
ਪੱਗਾਂ ਵਾਲੇ ਬਣਗੇ ਡਿਫੈਨਸ ਮੰਤਰੀ
ਜਿਉਂਦਾ ਰਹੇ ਮਿਤਰੋ ਕਨੇਡਾ ਕੰਟਰੀ
ਓਟਾਵਾ 'ਚ ਚੱਲੇ ਪੂਰਾ ਜੈੱਕ ਸੱਜਣੋ
ਆਣ ਕੇ ਕਨੇਡਾ ਹੋ ਗੇ ਸੈੱਟ ਸੱਜਣੋ
ਪੰਜ-ਪੰਜ ਏਕੜਾਂ 'ਚ ਪਾਏ ਬੰਗਲੇ
ਪੂਰੇ ਕੀਤੇ ਰੱਬ ਨੇ ਡ੍ਰੀਮ ਰੰਗਲੇ
ਰੱਖੇ ਆ ਪੰਜਾਬੀਆਂ ਨੇ ਜੈੱਟ ਸੱਜਣੋ
ਆਣ ਕੇ ਕਨੇਡਾ ਹੋ ਗਏ ਸੈੱਟ ਸਜਣੋ
ਜਾਂਦੇ ਆ ਟਰੱਕਾਂ ਵਾਲੇ ਫੱਟੇ ਚੁੱਕਦੇ
ਸੌ ਤੇ ਕਰਿਅਸ ਲਾ ਕੇ ਜਾਂਦੇ ਬੁੱਕਦੇ
ਟੈਕਸੀਆਂ ਵਾਲੇ ਸਿੱਧਾ ਕੈਸ਼ ਕੁੱਟਦੇ
ਏਅਰਪੋਟੋ ਚੱਕ ਡਾਊਨਟਾਊਨ ਰੁਕਦੇ
ਕਰਦੇ ਗ੍ਰੋਸ ਲੱਖ , ਨੈੱਟ ਸਜਣੋ
ਆਣ ਕੇ ਕਨੇਡਾ ਹੋ ਗੇ, ਸੈੱਟ ਸੱਜਣੋ
ਸਾਹੋਤੇਆ ਕਨੇਡਾ ਸਾਰੇ ਦੁੱਖ ਤੋੜਤੇ
ਬਾਪੂ ਜੀ ਦੇ ਚੁੱਕੇ ਸਾਰੇ ਲੋਨ ਮੋੜਤੇ
ਬਾਬਾ ਜੀ ਨੇ ਲਾਹਤੇ ਸਾਰੇ ਡੈਬਟ ਸੱਜਣੋ
ਕਰਤੇ ਕਨੇਡਾ ਸਾਰੇ ਸੈੱਟ ਸੱਜਣੋ
ਕੁਲਵੀਰ ਸਿੰਘ ਡਾਨਸੀਵਾਲ਼
7788633472