ਆਤਮਾ ਕਿਸਾਨ ਹੱਟ ਸਮੇਂ ਦੀ ਲੋੜ ਅਤੇ ਕਿਸਾਨਾਂ ਲਈ ਵਰਦਾਨ
Thursday, Mar 08, 2018 - 12:37 PM (IST)

ਐਗ੍ਰੀਕਚਰ ਟੈਕਨਾਲੋਜੀ ਮੈਨੇਮੇਂਟ ਏਜੰਸੀ (ਆਤਮਾ) ਸਕੀਮ ਨੂੰ 2005-06 ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਭਾਰਤ 'ਚ 28 ਸਟੇਟਾਂ ਦੇ 614 ਜ਼ਿਲ੍ਹਿਆਂ 'ਚ ਸ਼ੁਰੂ ਕੀਤਾ ਗਿਆ ।ਖੇਤੀਬਾੜੀ ਵਿਭਾਗ ਪੰਜਾਬ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਖਲਾਈ ਪ੍ਰਾਪਤ ਕਿਸਾਨਾਂ ਨੂੰ ਇਸ ਨਾਲ ਜੋੜਨਾ ਸ਼ੁਰੂ ਕੀਤਾ ਗਿਆ।ਇਸ ਸਕੀਮ ਤਹਿਤ ਕਿਸਾਨ ਪੀ. ਏ. ਯੂ ਤੋਂ ਟ੍ਰੇਨਿੰਗ ਲੈ ਕੇ ਅਪਣੇ ਸ਼ੁੱਧ ਘਰੇਲੂ ਤੇ ਖੇਤੀ ਉਤਪਾਦ ਤਿਆਰ ਕਰਦੇ ਹਨ।ਸਖਤ ਮਿਹਨਤ ਤੋਂ ਬਾਅਦ ਤਿਆਰ ਕੀਤੇ ਉਤਪਾਦ ਵੇਚਣ ਜਾਂ ਮੰਡੀਕਰਨ ਲਈ ਆਉਂਦੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਤੇ ਜ਼ਿਲ੍ਹਾ ਖੇਤੀਬਾੜੀ ਵਿਭਾਗ ਮਿਲ ਕੇ ਆਤਮਾ ਦੀ ਹੱਟ ਖੋਹਲਣ ਲਈ ਕਿਸਾਨਾਂ ਦੀ ਸਹਾਇਤਾ ਕਰਦੇ ਹਨ।ਕਿਸਾਨ ਸੈਲਫ ਹੈਲਪ ਗਰੁੱਪ ਬਣਾ ਕੇ ਆਪਣੇ ਖੇਤੀ ਤੇ ਘਰੇਲੂ ਖਾਣ ਵਾਲੇ ਉਤਪਾਦ ਜਿਵੇਂ ਦੁਧ ਦੇ ਪ੍ਰੋਡਕਟਸ ਦਹੀਂ, ਲੱਸੀ, ਮੱਖਣ, ਚਟਣੀਆਂ, ਮੁਰੱਬੇ, ਗੁੜ ਸ਼ੱਕਰ, ਹਲਦੀ ਤੇ ਮਿਰਚ ਪਾਊਡਰ, ਸੋਇਆ ਦੁੱਧ, ਪਨੀਰ, ਸ਼ਹਿਦ ਤੇ ਸਿਰਕਾ ਮਿੱਟੀ ਦੇ ਭਾਂਡੇ ਆਦਿ ਆਤਮਾ ਦੀਆਂ ਹੱਟਾਂ 'ਤੇ ਰੱਖ ਕੇ ਵੇਚਦੇ ਹਨ।ਇਹ ਕਿਸਾਨ ਸ਼ੁੱਧਤਾ ਨੂੰ ਯਕੀਨੀ ਬਣਾਉਂਦੇ ਹਨ ਅਤੇ ਪੂਰੀ ਤਰਾਂ ਨਾਲ ਜੈਵਿਕ ਪੈਦਾਵਾਰ ਕਰਨ ਕਰਨ ਲਈ ਸਫਲ ਯਤਨ ਕਰਦੇ ਹਨ।ਇਹ ਉਤਪਾਦ ਕੈਮੀਕਲਜ਼ ਤੋਂ ਬਿਲਕੁਲ ਰਹਿਤ ਅਤੇ ਸ਼ੁੱਧਤਾ ਦੀ ਕਸੌਟੀ 'ਤੇ ਖਰੇ ਉੱਤਰਨ ਤੋਂ ਬਾਅਦ ਹੀ ਆਤਮਾ ਹੱਟ ਤੱਕ ਪਹੁੰਚਦੇ ਹਨ।ਖੇਤੀਬਾੜੀ ਵਿਭਾਗ ਬਕਾਇਦਾ ਇਸ ਦੀ ਨਿਗਰਾਨੀ ਰੱਖਦਾ ਹੈ।ਖੇਤੀਬਾੜੀ ਵਿਭਾਗ ਸੰਗਰੂਰ ਦੀ ਮੱਦਦ ਨਾਲ ਜ਼ਿਲ੍ਹਾ ਸੰਗਰੂਰ ਦੀ ਸਭ ਤੋਂ ਪਹਿਲੀ ਆਤਮਾ ਹੱਟ ਗੁਰਵਰਿੰਦਰ ਸਿੰਘ ਨੇ ਆਪਣੀ ਜ਼ਮੀਨ 'ਚ ਪਿੰਡ ਖਾਨਪੁਰ ਜਰਗ ਰੋਡ ਉੱਤੇ ਸ਼ੁਰੂ ਕੀਤੀ ।ਗੁਰਵਰਿੰਦਰ ਸਿੰਘ ਮੁਤਾਬਕ ਉਸ ਦੀ ਜ਼ਮੀਨ ਰੇਤਲੀ ਤੇ ਕਮਜ਼ੋਰ ਸੀ ਫਸਲ ਚੰਗੀ ਨਾ ਹੋਣ ਕਰਕੇ ਆਮਦਨ ਬਹੁਤੀ ਨਹੀਂ ਸੀ ਸਭ ਤੋਂ ਪਹਿਲਾਂ ਉਸ ਨੇ ਖੇਤੀਬਾੜੀ ਵਿਭਾਗ ਤੋਂ ਸਿਰਫ ਦੋ ਬਕਸੇ ਮਧੂ ਮੱਖੀ ਦੇ ਸਬਸਿਡੀ ਤੋਂ ਲੈ ਕੇ ਸਹਾਇਕ ਧੰਦੇ ਵਜੋਂ ਅਪਣਾਇਆ ਉਹ ਇਸ ਕੰਮ ਨੂੰ ਵਧਾ ਕੇ 100 ਬਕਸੇ ਤੱਕ ਲੈ ਜਾ ਚੁੱਕਾ ਹੈ, ਹੁਣ ਉਸ ਨੂੰ ਸ਼ਹਿਦ ਵੇਚਣ 'ਚ ਦਿੱਕਤ ਆਈ ਤੇ ਉਹ ਵਪਾਰੀਆਂ ਦੀ ਲੁੱਟ ਤੋਂ ਬਚਣਾ ਚਾਹੁੰਦਾ ਸੀ ਇਸ ਲਈ ਆਤਮਾ ਸਕੀਮ ਤੋਂ ਬਹੁਤ ਪ੍ਰਭਾਵਿਤ ਹੋਇਆ।
ਆਤਮਾ ਤਹਿਤ ਬਣਨ ਵਾਲੀਆਂ ਕਿਸਾਨ ਹੱਟ ਰਾਹੀਂ ਕਿਸਾਨ ਅਤੇ ਗਾਹਕਾਂ ਦਾ ਸਿੱਧਾ ਰਾਬਤਾ ਹੋ ਜਾਂਦਾ ਹੈ । ਕਿਸਾਨ ਤੇ ਗਾਹਕ ਦੋਵੇ ਵਪਾਰੀਆਂ ਦੀ ਲੁੱਟ ਅਤੇ ਮਿਲਾਵਟਾਂ ਤੋਂ ਬਚ ਜਾਂਦੇ ਹਨ। ਹੁਣ ਗੁਰਵਰਿੰਦਰ ਨੇ ਕੁਝ ਹੋਰ ਕਿਸਾਨਾਂ ਨਾਲ ਮਿਲ ਕੇ ਸੈਲਫ ਹੈਲਪ ਗਰੁੱਪ ਬਣਾ ਕੇ ਖੇਤੀਬਾੜੀ ਵਿਭਾਗ ਸੰਗਰੂਰ ਤੋਂ ਮੰਜੂਰੀ ਲੈ ਕੇ ਆਤਮਾ ਸਕੀਮ ਤਹਿਤ ਆਪਣੇ ਖੇਤਾਂ 'ਚ ਹੱਟ ਖੋਲ ਲਈ ਆਪਣਾ ਸ਼ਹਿਦ ਅਤੇ ਹੋਰ ਕਿਸਨਾ ਦੇ ਪ੍ਰੋਡਕਟਸ ਵੇਚਣੇ ਸ਼ੁਰੂ ਕਰ ਦਿੱਤੇ ।ਹੁਣ ਹੋਰ ਪਿੰਡਾਂ ਦੇ ਬਹੁਤ ਸਾਰੇ ਕਿਸਾਨ ਉਸ ਨਾਲ ਜੁੜੇ ਹੋਏ ਹਨ ।ਇਹ ਜ਼ਿਲ੍ਹਾ ਸੰਗਰੂਰ ਦੀ ਆਤਮਾ ਪਹਿਲੀ ਹੱਟ ਸੀ।ਉਸ ਨੂੰ ਭਰਭੂਰ ਹੁੰਘਾਰਾ ਮਿਲਿਆ।ਗੁਰਵਰਿੰਦਰ ਆਤਮਾ ਅਤੇ ਖੇਤੀਬਾੜੀ ਵਿਭਾਗ ਦਾ ਬਹੁਤ ਧੰਨਵਾਦੀ ਹੈ ।
ਇਹ ਨੌਜਵਾਨ ਕਿਸਾਨ ਉਨ੍ਹਾਂ ਕਿਸਾਨਾਂ ਲਈ ਪ੍ਰੇਰਨਾਸਰੋਤ ਵੀ ਹਨ ਜੋ ਕਰਜ਼ੇ ਜਾਂ ਬੇਰੁਜਗਾਰੀ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ।ਸੰਥੈਟਿਕ ਨਸ਼ੇ ਜਾਂ ਮਹਿੰਗੇ ਨਸ਼ਿਆਂ ਦੇ ਵੱਸ ਪੈ ਕੇ ਕੁਰਾਹੇ ਜਾ ਪੈਂਦੇ ਹਨ।ਕਰਾਇਮ ਕਰਦੇ ਹਨ ਵੱਡੇ ਤੇ ਘਿਨਾਉਣੇ ਕਾਰਨਾਮਿਆਂ ਨੂੰ ਅੰਜ਼ਾਮ ਦਿੰਦੇ ਹਨ ਅਤੇ ਕੀਮਤੇ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ।
ਉਹ ਪੀ. ਜੀ. ਡੀ. ਸੀ. ਏ ਅਤੇ ਐੱਮ.ਏ ਜਰਨਲਇਜ਼ਮ ਐਂਡ ਮਾਸ ਕਮਨੀਕੇਸ਼ਨ ਕਰਨ ਤੋਂ ਬਾਅਦ ਆਪਣੀ ਆਤਮਾ ਕਿਸਾਨ ਹੱਟ ਨੂੰ ਪੂਰੀ ਤਰ੍ਹਾਂ ਸਮਾਰਪਿਤ ਹੈ।ਜਿੱਥੇ ਆਪਣੇ ਗਰੁੱਪ ਦੇ ਹੋਰ ਕਿਸਾਨਾਂ ਦੇ ਉਤਪਾਦ ਵੇਚਦਾ ਹੈ ਉੱਥੇ ਆਪ ਵੀ ਕਈ ਪ੍ਰੋਡਕਟ ਤਿਆਰ ਕਰਦਾ ਹੈ।ਦਹੀਂ, ਲੱਸੀ, ਜੂਸ, ਚਾਹ ਸਭ ਖੁਦ ਬਣਾਉਂਦਾ ਤੇ ਖੁਦ ਆਤਮਾ ਹੱਟ 'ਤੇ ਵੇਚਦਾ ਹੈ।ਇਹ ਉਨ੍ਹਾਂ ਨੌਜਵਾਨ ਮੁੰਡੇ-ਕੁੜੀਆਂ ਲਈ ਵੀ ਪ੍ਰੇਰਨਾ ਸਰੋਤ ਹੈ ਜੋ 40-50 ਲੱਖ ਟ੍ਰੈਵਲਏਜੰਟਾਂ ਨੂੰ ਦੇ ਕੇ ਵਿਦੇਸ਼ ਜਾਂਦੇ ਹਨ।ਬਹੁਤੀ ਵਾਰ ਧੋਖੇ ਦਾ ਸ਼ਿਕਾਰ ਹੁੰਦੇ ਹਨ ।ਆਪਣੀ ਅਤੇ ਮਾਪਿਆਂ ਦੀ ਜ਼ਿੰਦਗੀ ਨਰਕ ਬਣਾ ਦਿੰਦੇ ਹਨ।ਸੈਲਫ ਹੈਲਪ ਗਰੁੱਪਾਂ ਵੱਲੋਂ ਕੁਆਲਟੀ ਸੁਧਾਰ ਤਕਨੀਕਾਂ ਆਪਣਾ ਕੇ ਤਿਆਰ ਕੀਤੇ ਉਤਪਾਦ ਜਿੱਥੇ ਸਿਹਤ ਅਤੇ ਤੰਦਰੁਸਤੀ ਲਈ ਸ਼ੁੱਧ ਹੁੰਦੇ ਹਨ ਉੱਥੇ ਖਾਣ ਲਈ ਬਹੁਤ ਸੁਆਦ ਵੀ ਹੁੰਦੇ ਹਨ। ਆਤਮਾ ਹੱਟ ਦੇ ਪ੍ਰੋਡਕਟਸ ਗਾਹਕਾਂ ਨੂੰ ਉਂਗਲਾਂ ਚੱਟਣ ਲਈ ਮਜ਼ਬੂਰ ਕਰਦੇ ਹਨ। ਜ਼ਿਲ੍ਹਾ ਸੰਗਰੂਰ ਦੀ ਪਹਿਲੀ ਕਿਸਾਨ ਹੱਟ ਜੋ ਕਿ ਪਿੰਡ ਖਾਨਪੁਰ ਜਰਗ ਰੋਡ ਤੇ ਬਣੀ ਹੋਈ ਹੈ ਦੀ ਰੌਣਕ ਦੇਖ ਕੇ ਮਨ ਕਹਿ ਉੱਠਦਾ ਹੈ :-
ਕੁਛ ਕਰ ਗੁਜ਼ਰਨੇ ਕੇ ਲਿਏ, ਮੌਸਮ ਨਹੀਂ ਮਨ ਚਾਹ
ਸਾਧਨ ਸਭੀ ਜੁਟ ਜਾਂਏਂਗੇ, ਸੰਕਲਪ ਕਾ ਧਨ ਚਾਹੀਏ
ਸੱਚ ਮੁੱਚ ਕਈ ਮਨੁੱਖ ਜ਼ਿੰਦਗੀ ਵਿਚ ਬੱਸ ਇਕੋ ਕੰਮ ਕਰਦੇ ਰਹਿੰਦੇ ਹਨ।ਪਰ ਕਈ ਮਨੁੱਖ ਇਕੋ ਜ਼ਿੰਦਗੀ ਵਿਚ ਬਹੁਤ ਸਾਰੇ ਕੰਮ ਕਰ ਜਾਂਦੇ ਹਨ।ਸੰਗਰੂਰ ਜ਼ਿਲ੍ਹੇ ਦੀ ਪਹਿਲੀ ਆਤਮਾ ਹੱਟ ਚਲਾਉਣ ਵਾਲੇ ਇਸ ਨੌਜਵਾਨ ਨੂੰ ਕਵਿਤਾਵਾਂ ਲਿਖਣ ਦਾ ਸ਼ੌਕ ਹੈ ਇਹਦੇ ਗੀਤਾਂ ਤੇ ਕਵਿਤਾਵਾਂ ਵਿਸ਼ਾ ਕਿਰਤੀਆਂ ਦੇ ਜੀਵਨ ਦਾ ਸਮਾਜਿਕ ਅਤੇ ਆਰਥਿਕ ਪੱਖ ਹੁੰਦਾ ਹੈ।ਸਰਕਾਰਾਂ ਨੂੰ ਇਹੋ ਜਿਹੇ ਅਗਾਂਹਵਾਧੁ ਅਤੇ ਉੱਦਮੀ ਕਿਸਾਨਾਂ ਨੂੰ ਪ੍ਰੋਤਸਾਹਤ ਕਰਨਾ ਚਾਹੀਦਾ ਹੈ ਅਤੇ ਹਰ ਸੰਭਵ ਸਹਾਇਤਾ ਕਰਨੀ ਚਾਹੀਦੀ ਹੈ।ਸਾਡੀ ਅਜੋਕੀ ਪੀੜ੍ਹੀ ਨੂੰ ਆਖਰ ਇਹੋ ਜਿਹੇ ਵਸੀਲੇ ਕਰਨੇ ਪੈਣਗੇ ਸਹਾਇਕ ਧੰਦੇ ਅਪਣਾਉਣੇ ਪੈਣਗੇ, ਜਿਸ ਦੀ ਸ਼ੁਰੂਆਤ ਗੁਰਵਰਿੰਦਰ ਸਿੰਘ ਨੇ ਪਿੰਡ ਖਾਨਪੁਰ ਵਿਖੇ ਆਤਮਾ ਕਿਸਾਨ ਹੱਟ ਬਣਾ ਕੇ ਕਰ ਦਿੱਤੀ ਹੈ।ਇਹ ਸਾਡੀ ਅੱਜ ਦੀ ਪੀੜ੍ਹੀ ਲਈ ਰੋਲ ਮਾਡਲ ਹੈ।