ਪੱਗ ਦੀ ਸ਼ਾਨ
Saturday, Nov 24, 2018 - 03:47 PM (IST)

ਪਾਪਾ! ਹੋਇਆ ਮੈਂ ਸੱਤ ਸਾਲ ਦਾ,
ਪੱਗ ਬੰਨਣੀ ਮੈਨੂੰ ਸਿਖਾਓ।
ਸੋਹਣੇ ਰੰਗ ਦੀ ਪੱਗ ਵੀ ਸੋਹਣੀ,
ਸੋਹਣੀ ਬੰਨ੍ਹ ਸਰਦਾਰ ਬਣਾਓ।
ਵੱਖਰਾ-ਵੱਖਰਾ ਲੱਗਾ ਮੈਂ ਸਭ ਨੂੰ,
ਅਜਿਹੀ ਸੋਹਣੀ ਦਸਤਾਰ ਸਜਾਓ।
ਦੇਖ ਸੋਂਹਦੀਆਂ, ਸਰਕਾਰਾਂ ਦੇ ਸਿਰ,
ਮੈਨੂੰ ਵੀ ਪੱਗ ਬੰਨਣ ਦਾ ਚਾਓ।
ਵੱਡਾ ਹੋਇਆ, ਮੈਂ ਆਪ ਹੀ ਬੰਨ ਲਉ,
ਬੰਨਣ ਦੀ ਇੱਕ ਵਾਰ ਆਦਤ ਪਾਓ।
ਵੱਡੇ ਵੀਰੇ ਤੋਂ ਬੰਨੂ ਸੋਹਣੀ,
ਪੱਗ ਬੰਨਣ ਦੇ ਗੁਰ ਸਮਝਾਓ।
ਚੰਗੀ ਤਰ੍ਹਾਂ ਜਦੋਂ ਮੈਂ ਸਿੱਖਿਆ,
ਕਹੂ ਬੱਚਿਆਂ ਨੂੰ, ਹੁਣ ਮੈਥੋਂ ਬੰਨਵਾਓ।
ਨਾਲ ਪੱਗ ਦੇ ਸ਼ਾਨ 'ਚ ਵਾਧਾ,
ਤਾਂਹਿਓ, ਕਹਿੰਦੇ ਦਸਤਾਰ ਅਪਨਾਓ।
ਜੇ ਪੱਗ ਹੋਵੇ ਪਟਿਆਲਾ ਸ਼ਾਹੀ,
ਲੋਕੀ ਦੇਖਣ, ਬਾਹਰ ਜਦੋਂ ਜਾਓ।
'ਗੋਸਲ' ਪੱਗ ਦੀ ਸ਼ਾਨ ਨਿਆਰੀ,
ਦੁਨੀਆ ਜਾਣ ਗਈ, ਗੱਲ ਇਹ ਸਾਰੀ।
ਬਹਾਦਰ ਸਿੰਘ ਗੋਸਲ
ਮ. ਨੰ: 3098, ਸੈਕਟਰ-37ਡੀ,
ਚੰਡੀਗੜ੍ਹ। ਮੋ. ਨੰ: 98764-52223