ਸਿਆਸਤ ਦਾ ਬਦਲਦਾ ਮਿਜਾਜ

Thursday, Mar 15, 2018 - 04:32 PM (IST)

ਸਿਆਸਤ ਦਾ ਬਦਲਦਾ ਮਿਜਾਜ

ਰਾਜਨੀਤੀ 'ਚ ਮੌਸਮ ਐਨੀ ਤੇਜੀ ਨਾਲ ਬਦਲ ਜਾਂਦਾ ਹੈ ਕਿ ਕਈ ਵਾਰ ਰਾਜਨੀਤਿਕ ਪੰਡਤ, ਮਾਹਿਰਾਂ  ਅਤੇ ਅਰਥਾਸਤਰੀ ਵੀ ਹੈਰਾਨ ਹੋ ਜਾਂਦੇ ਹਨ। ਸੋ,ਦੋ ਮਹੀਨੇ ਪਹਿਲਾਂ ਸਭ ਮੰਨਦੇ ਸਨ ਕਿ ਨਰਿੰਦਰ ਮੋਦੀ ਨੁੰ 2019 'ਚ ਹਰਾਉਣਾ ਮੂਕਿਲ ਹੀ ਨਹੀਂ ਅਸੰਭਵ ਹੈ ਅਤੇ ਅੱਜ ਹਾਲ ਇਹ ਹੈ ਕਿ ਉਹੀ ਰਾਜਨੀਤਿਕ ਪੰਡਤ ਕਹਿਣ ਲੱਗੇ ਹਨ ਕਿ ਾਇਦ ਗੁਜਰਾਤ 'ਚ ਵੀ ਭਾਰਤੀ ਜਨਤਾ ਪਾਰਟੀ ਦਾ ਹਾਲ ਚੰਗਾ ਨਹੀਂ ਹੈ।ਇੱਕ ਸੀਨੀਅਰ ਕਾਂਗ੍ਰਸੀ ਨੇਤਾ ਦੇ ਸ਼ਬਦ ਕੁਝ ਇਸ ਤਰਾਂ ਨੇ ,ਮਂੈ ਇਹ ਨਹੀਂ ਕਹਿ ਰਿਹਾ ਕਿ ਅਸੀਂ ਗੁਜਰਾਤ ਜਿੱਤ ਰਹੇ ਹਾਂ,ਪਰ ਜੇਕਰ ਸਾਡੀਆਂ ਦਸ ਸੀਟਾਂ ਤੋਂ ਜਿਆਦਾ ਆ ਗਈਆਂ ਤਾਂ ,ਅਸੀਂ ਇਸ ਨੁੰ ਆਪਣੀ ਜਿੱਤ ਮੰਨਾਂਗੇ।ਯਕੀਨ ਮੰਨੋ ਕਿ ਇਸ ਤੋਂ ਵੀ ਜਿਆਦਾ ਆ ਸਕਦੀਆਂ ਹਨ ਸੀਟਾਂ,ਕਿਉਂਕਿ ਰਾਹੁਲ ਗਾਂਧੀ ਨੁੰ ਮੌਜੂਦਾ ਸਮੇਂ 'ਚ ਅਜਿਹਾ ਹੁੰਗਾਰਾ ਮਿਲ ਰਿਹਾ ਹੈ ਕਿ ਲੱਖਾਂ ਲੋਕ ਉਨ੍ਹਾਂ ਦੀਆਂ ਚੌਣ ਸਭਾਵਾਂ 'ਚ ਆ ਰਹੇ ਹਨ। ਨੇਤਾਜੀ ਹਜੇ ਗੁਜਰਾਤ ਤੋਂ ਵਾਪਸ ਦਿੱਲੀ ਆਏ ਸਨ।ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਬਦਲਾਅ ਦਾ ਕਾਰਨ ਕੀ ਹੈ ,ਤਾਂ ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਦੀ ਸੱਟ ਸਭ ਤੋਂ ਜਿਆਦਾ ਉਨ੍ਹਾਂ ਛੋਟੇ ਵਪਾਰੀਆਂ 'ਤੇ ਲੱਗੀ ਹੈ,ਜੋ ਕਈ ਦਹਾਕਿਆਂ ਤੋਂ  ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਕੱਟੜ ਸਮੱਰਥਕ ਸਨ।ਤਾਂ ਕਿ 2019 'ਚ ਆਮ ਚੌਣਾਂ ਹਾਰ ਸਕਦੇ ਹਨ ਮੋਦੀ ?ਇਸ ਸਵਾਲ 'ਤੇ ਨੇਤਾਜੀ ਨੇ ਕਿਹਾ ਕਿ ਸਭ ਅਰਥਵਿਵਸਥਾ 'ਤੇ ਨਿਰਭਰ ਹੈ।ਜੇਕਰ ਮੰਦੀ ਦੂਰ ਕਰ ਪਾਉਂਦੇ ਹਨ ਮੋਦੀ ਅਗਲੇ ਕੁਝ ਮਹੀਨਿਆਂ 'ਚ ਤਾਂ ਸ਼ਾਇਦ ਹਵਾ ਉਨ੍ਹਾਂ ਦੇ ਪੱਖ 'ਚ ਹੋ ਸਕਦੀ ਹੈ ਅਤੇ ਜੇਕਰ ਮੰਦੀ ਰਹਿੰਦੀ ਹੈ ਤਾਂ ਅਤੇ ਬੇਰੋਜਗਾਰੀ ਵਧਦੀ ਹੈ ਤਾਂ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਜਾਹਿਰ ਹੈ  ਕਿ ਅਜਿਹੀਆਂ ਖਬਰਾਂ ਪ੍ਰਧਾਨਮੰਤਰੀ ਦੇ ਦਫਤਰ ਤੱਕ ਪਹੁੰਚ ਚੁੱਕੀਆਂ ਹਨ,ਸੋ ਉਨ੍ਹਾਂ ਨੂੰ  ਆਪਣੇ ਆਰਥਕ ਸਲਾਹਕਾਰਾਂ  ਦੇ ਨਾਲ ਪਿਛਲੇ ਹਫਤੇ ਮੁਲਾਕਾਤ ਵੀ ਕੀਤੀ। ਇਸ ਮੁਲਾਕਾਤ ਤੋਂ ਬਾਅਦ ਇਨ੍ਹਾਂ ਸਲਾਹਾਕਾਰਾਂ  ਵੱਲੋਂ ਦਿੱਤੇ ਗਏ ਸੁਝਾਅ ਅਖਬਾਰਾਂ 'ਚ ਛਪੇ ਅਤੇ ਉਨ੍ਹਾਂ ਨੂੰ ਪੜ੍ਹ ਕੇ ਮੈਨੂੰ ਹਰਾਨੀ ਹੋਈ ਕਿ ਸੈਰ ਸਪਾਟੇ 'ਚ ਨਿਵੇਸ਼ ਕਰਨ ਦੀ ਗੱਲ ਤੱਕ ਨਹੀਂ ਇਨ੍ਹਾਂ ਮਾਹਿਰਾਂ ਨੇ ਛੇੜੀ।ਕਈ ਖੇਤਰਾਂ 'ਚ ਨਿਵੂ ਵਧਾਉਣ ਦੇ ਸੁਝਾਅ ਦਿੱਤੇ ਗਏ,ਪਰ ਸੈਰ ਸਪਾਟੇ ਬਾਰੇ ਨਹੀਂ। ਇਹ ਗੱਲ ਬਹੁਤ ਅਜੀਬ ਲੱਗੀ ਕਿਉਂਕਿ ,ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ,ਜਿੰਨ੍ਹਾਂ ਨੇ ਸੈਰ ਸਪਾਟਾ ਮੰਤਰਾਲੇ ਨੂੰ ਇੱਕ ਸ਼ਕਤੀਸ਼ਾਲੀ ਆਰਥਕ ਔਜਾਰ ਕੇ ਰੂਪ 'ਚ ਦੇਖਿਆ ਹੈ। ਆਪਣੇ ਕਾਰਜਕਾਲ ਦੇ ਸ਼ੁਰੂਆਤੀ ਮਹੀਨਿਆ 'ਚ ਉਨ੍ਹਾਂ ਨੇ ਕਈ ਵਾਰ ਕਿਹਾ ਵੀ ਸੀ ਕਿ ਵਿਦੇਸ਼ੀ ਸੈਲਾਨੀਆਂ ਨੂੰ ਖਿੱਚਣ ਦੇ ਲਈ ਜਿਸ ਵਿਵਸਥਾ ਦੀ ਜ਼ਰੂਰਤ ਹੈ,ਉਸ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ।ਫਿਰ ਆਪਣੀ ਇਸ ਗੱਲ ਨੂੰ ਜਿਵੇਂ ਭੁੱਲ ਹੀ ਗਏ ਮੋਦੀ ਜੀ,ਸੋ ਅੱਜ ਵੀ ਹਾਲਾਤ ਇਹ ਹਨ ਕਿ ਹਰ ਸਾਲ  ਪੂਰੇ ਭਾਰਤ 'ਚ ਸਿਰਫ 80 ਲੱਖ ਵਿਦੇਸ਼ੀ ਸੈਲਾਨੀ ਆਉਂਦੇ ਹਨ ਜਦਕਿ ਬੈਂਕਾਕ ਸ਼ਹਿਰ 'ਚ ਤਿੰਨ ਕਰੋੜ ਤੋਂ ਜਿਆਦਾ ਆਉਂਦੇ ਹਨ।
ਥਾਈਲੈਂਡ ਦੀ ਇਸ ਰਾਜਧਾਨੀ 'ਚ ਦੇਖਣ ਨੂੰ ਕੁਝ ਖਾਸ ਨਹੀਂ ਹੈ  ।ਥਾਈ ਰਾਜਿਆਂ ਦੀ ਪੁਰਾਣੀ ਰਾਜਧਾਨੀ ਅਯੁੱਧਿਆ (ਅਯੋਧਿਆ) ਹੈ,ਕੁਝ ਸੋਹਣੇ ਹਾਲ ਹਨ,ਇੱਕ _ਦੋ ਵੱਡੇ ਮੰਦਿਰ ਹਨ ਅਤੇ ਕੁੱਝ ਬੌਧ ਵਿਹਾਰ ਹਨ । ਪਰ ਸੈਲਾਨੀਆਂ ਦੇ ਲਈ ਪੰਜ ਸਿਤਾਰਾ ਹੋਟਲ ਹਨ,ਬਿਹਤਰੀਨ ਸਰਾਵਾਂ ਹਨ,ਖਰੀਦਦਾਰੀ ਕਰਨ ਲਈ ਬਹੁਤ ਸਾਰੇ ਆਧੁਨਿਕ ਾਪਿੰਗ ਮਾੱਲ ਹਨ,ਜਿੱਥੇ ਦੁਨੀਆਂ ਭਰ ਦੀਆਂ ਚੀਜਾਂ ਮਿਲਦੀਆਂ ਹਨ।ਕੋਈ ਪੰਦਰਾਂ ਸਾਲ ਪਹਿਲਾਂ ਏਅਰਪੋਰਟ ਤੋਂ ਸ਼ਹਿਰ ਆਉਣਾ ਬਹੁਤ ਮੂਕਿਲ ਹੁੰਦਾ ਸੀ,ਕਿਉਂਕਿ ਸਿਰਫ ਇੱਕ ਪੁਰਾਣੀ ਸੜਕ ਹੁੰਦੀ ਸੀ ।ਅੱਜ ਹਾਈਵੇ ਬਣ ਗਿਆ ਹੈ ਅਤੇ ਏਅਰਪੋਰਟ 'ਤੇ ਵਿਵਸਥਾ ਐਨੀ ਕੁ ਚੰਗੀ ਹੋ ਗਈ ਹੈ ਕਿ ਸੈਲਾਨੀਆਂ ਨੂੰ ਉਥੇ ਪਹੁੰਚਣ ਤੋਂ ਬਾਅਦ ਵੀਜਾ ਵੀ ਮਿਲ ਜਾਂਦਾ ਹੈ।
ਥਾਈਲੈਂਡ ਦੇ ਮੁਕਾਬਲੇ  ਭਾਰਤ ਦੇ ਹਰ ਰਾਜ 'ਚ ਦੇਖਣ ਲਈ ਐਨਾ ਕੁਝ ਹੈ ਕਿ ਵਿਦੇਸ਼ੀ ਸੈਲਾਨੀ ਜਦੋਂ ਆਉਂਦੇ ਹਨ ਇੱਕ ਵਾਰ ਤਾਂ ਦੁਬਾਰਾ ਆਉਣ ਦਾ ਫੌਰਨ ਫੈਸਲਾ ਕਰ ਲੈਂਦੇ ਹਨ।ਦੱਖਣੀ ਭਾਰਤ ਦੇ ਪ੍ਰਾਚੀਣ ਮੰਦਿਰ ਦੇਖ ਕੇ ਦੰਗ ਰਹਿ ਜਾਂਦੇ ਹਨ,ਰਾਜਸਥਾਨ ਦੇ ਮਹਿਲ ਅਤੇ ਕਿਲੇ ਦੇਖ ਕੇ ਮੰਨਦੇ ਹਨ ਕਿ ਐਨੀਆਂ ਆਲਾਨ ਇਮਾਰਤਾਂ ਸ਼ਾਇਦ ਹੀ ਕਿਸੇ ਦੂਜੇ ਦੂ 'ਚ ਦੇਖਣ ਨੂੰ ਮਿਲਦੀਆਂ ਹਨ ਅਤੇ ਉਤੋਂ ਸਾਡੇ ਕੋਲ ਹਿਮਾਲਿਆ ਦੇ ਮਹਾਨ ਪਰਵਤ ਅਤੇ ਭਾਰਤ ਦੇ ਹਰ ਕੰਡੇ 'ਤੇ ਅਜਿਹੇ  ਸਮੂੰਦਰੀ ਤੱਟ ,ਜਿੰਨ੍ਹਾਂ ਨੂੰ ਦੇਖ ਕੇ ਵਿਕਸਤ ਪੱਛਮੀ  ਦਾਂ ਤੋਂ ਆਏ ਸੈਲਾਨੀ ਹੈਰਾਨ ਹੋ ਜਾਂਦੇ ਹਨ,ਕਿਉਂਸ਼ਕਿ ਉਨ੍ਹਾਂ ਦੇ ਦੇਸ਼ਾਂ 'ਚ ਇੱਕ ਵੀ ਖਾਲੀ ਤੱਟ ਜਾਂ ਸਮੁੰਦਰੀ ਕਿਨਾਰਾ ਨਹੀਂ ਮਿਲਦਾ ਹੈ।ਇਨ੍ਹਾਂ ਸਾਰੀਆਂ ਚੀਜਾਂ ਦੇ ਬਾਵਜੂਦ ਵਿਦੇਸ਼ੀ ਸੈਲਾਨੀ ਜੇਕਰ ਚੰਗੀ ਗਿਣਤੀ 'ਚ ਨਹੀਂ ਆ ਰਹੇ ,ਜਿੰਨਾਂ ਥਾਈਲੈਂਡ ਜਿਹੇ ਛੋਟੇ ਦੇਸ਼ 'ਚ  ਜਾਂਦੇ ਹਨ,ਤਾਂ ਇਸ ਲਈ ਕਿ ਸਾਡੇ ਦੂ 'ਚ ਯਾਤਾਯਾਤ  ਦੀ ਵਿਵਸਥਾ  ਬਹੁਤ ਕਮਜੋਰ ਹੈ। ਸਾਡੀਆਂ ਗੱਡੀਆਂ ਅਕਸਰ ਐਨੀਆਂ ਖਸਤਾ ਹਨ ਅਤੇ ਸਾਡੀਆਂ ਗੱਡੀਆਂ ਐਨੀਆਂ ਖਸਤਾ ਅਤੇ ਪੁਰਾਣੀਆਂ ਹਨ  ਕਿ ਸੌ ਕਿਲੋਮੀਟਰ  ਦਾ ਸਫਰ ਤੈਅ ਕਰਨ ਲਈ ਘੰਟੇ ਲੱਗ ਸਕਦੇ ਹਨ ।ਚੰਗੇ ਏਅਰਪੋਰਟ ਦਿੱਲੀ ,ਮੁੰਬਈ ਜਿਹੇ ਮਹਾਨਗਰਾਂ 'ਚ ਬਣ ਗਏ ਹਨ,ਪਰ ਛੋਟੇ ਸ਼ਹਿਰਾਂ  'ਚ ਜੇਕਰ ਹਨ ਵੀ ਤਾਂ ਬਹੁਤ ਪੁਰਾਣੇ ਹਨ। ਉੱਤੋਂ ਕੋਈ ਬਿਮਾਰ ਪੈ ਜਾਵੇ ਤਾਂ ਨੇੜੇ ਤੇੜੇ ਚੰਗਾ ਹਸਪਤਾਲ ਵੀ ਨਹੀਂ ਮਿਲਦਾ,ਸੋ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਜਦੋਂ ਸੈਲਾਨੀ ਪੂਰਬੀ ਦੇਸ਼ਾਂ ਵੱਲ ਰੁਖ ਕਰਦੇ ਹਨ ,ਤਾਂ ਚੱਲਦੇ ਹਾਂ ਦੱਖਣ ਪੂਰਬੀ ਦੇਸ਼ਾਂ ਵੱਲ ,ਚੀਨ ਵੱਲ,ਸਿੰਗਾਪੁਰ,ਹੌਂਗਕੌਂਗ ਜਿਥੇ ਸੌਪਿੰਗ ਅਤੇ ਖਰੀਦਦਾਰੀ ਤੋਂ ਇਲਾਵਾ ਕੁਝ ਵੀ ਨਹੀਂ ਹੈ।
ਪਿਛਲੇ ਦੋ ਸਾਲਾਂ ਤੋਂ  ਭਾਰਤ ' ਸੈਰ ਸਪਾਟਾ ਅਤੇ ਸੈਲਾਨੀ ਵਿਵਸਥਾ  ਨੂੰ ਮਜਬੂਤ ਕਰਨ ਦੇ ਲਈ  ਬੁਹਤ ਕੁਝ ਕਰ ਸਕਦੇ ਸਨ ਨਰਿੰਦਰ ਮੋਦੀ,ਕਿਉਂਕਿ ਹੁਣ ਤਕਰੀਬਨ ਹਰ ਵੱਡੇ ਰਾਜ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ।ਕੁਝ ਹੋਇਆ ਨਹੀਂ ੂਇਦ ਇਸਲਈ ਕਿ ਮੋਦੀ ਦੇ ਮੁੱਖਮੰਤਰੀ ਗਊ ਮਾਤਾ  ਨੂੰ ਬਚਾਉਣ  'ਚ ਲੱਗੇ ਰਹੇ ਹਨ,ਸਿਰਫ ਹਿੰਦੂਤਵ ਦੀ ਸੇਵਾ 'ਚ ਹੀ ਮੂਰੂਫ ਹਨ।ਸੋ ਪਰਿਅਟਨ ਵਿਵਸਥਾ 'ਚ ਨਿਵੂ ਕਰਨ ਦੇ ਬਦਲੇ ਮਹਾਰਾਸ਼ਟਰ ਅਤੇ ਉਸ਼ੱਤਰ ਪ੍ਰਦੇਸ਼ ਵਿੱਚ ਸ਼ਵਾਜੀ ਅਤੇ ਸ਼ੀ੍ਰ ਰਾਮ ਦੀਆਂ ਵੱਡੀਆਂ ਵੱਡੀਆਂ ਮੂਰਤੀਆਂ ਬਣ ਰਹੀਆਂ ਹਨ ।ਜੇਕਰ ਵਿਦੇਸ਼ੀ ਸੈਲਾਨੀ ਇੰਨ੍ਹਾਂ ਨੂੰ ਵੀ ਦੇਖਣ ਆਉਂਦੇ ਹਨ ਤਾਂ ਉਹ ਪਹਿਲਾਂ ਸਹੂਲਤਾ ਭਾਲਣਗੇ,ਜਿੰਨ੍ਹਾਂ ਦੇ ਬਿਨਾਂ ਉਨ੍ਹਾਂ ਦਾ ਗੁਜਾਰਾ ਨਹੀਂ ਹੁੰਦਾ ।ਉਤੋਂ ਨਵੀਂ ਸਮੱਸਿਆ ਇਹ ਹੈ  ਕਿ ਭਾਰਤੀ ਜਨਤਾ ਪਾਰਟੀ  ਦੇ ਰਾਜ ਵਾਲੇ ਸੂਬਿਆਂ 'ਚ ਖਾਣ _ਪੀਣ 'ਤੇ ਰੋਕ ਲਗਾ ਰਹੇ ਹਨ। ਇਨ੍ਹਾਂ ਪਾਬੰਦੀਆਂ ਨੂੰ ਦੇਖ ਕੇ  ਕੌਣ ਵਿਦੇਸ਼ੀ ਸੈਲਾਨੀ  ਭਾਰਤ ਆਉਣ ਨੂੰ ਤਿਆਰ ਹੋਵੇਗਾ? ਵੈਸੇ ਮੋਦੀ ਜੀ ਜੇਕਰ ਚਾਹੁੰਣ ਤਾਂ ਹੁਣ ਵੀ  ਪਰਿਯਟਨ 'ਚ ਨਿਵੇਸ਼ ਕਰਕੇ ਅਰਥਵਿਵਸਥਾ 'ਚ ਸੁਧਾਰ ਲਿਆ ਸਕਦੇ ਹਨ। ਵਿਵਸਥਾ ਦੇ ਨਿਰਮਾਣ  'ਚ ਵੀ ਰੋਜਗਾਰ ਦੇ ਲੱਖਾਂ ਅਵਸਰ ਲੁਕੇ ਹੋਏ ਹਨ ਅਤੇ ਨਿਰਮਾਣ ਦੇ ਬਾਅਦ ਵੀ ਨਵੇ ਰੋਜਗਾਰ ਦੇ ਮੌਕੇ ਪੈਦਾ ਹੁੰਦੇ ਰਹਿੰਦੇ ਹਨ।
ਹਰਪ੍ਰੀਤ ਸਿੰਘ ਬਰਾੜ                   
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ


Related News