ਧਰਤੀ ਤੇ ਟੈਨਸ਼ਨਾਂ

09/04/2019 2:49:44 PM

*ਇੱਕ ਇੱਕ ਯਾਰ ਮੇਰਾ ਬੇਸ਼ਕੀਮਤੀ,*
*ਹੋਰ ਕੀ ਮੈਂ ਦੱਸਾਂ ਬਾਕੀ ਆਪ ਵੇਖ ਲੀ,*
*ਓ ਵੈਰੀਆਂ ਦੀ ਹਿੱਕ ਵੀ ਮੈਂ ਆਪ ਨਾਪ ਲੂੰ,*
*ਅੰਬਰਾਂ 'ਚ ਉੱਡਦੇ ਤੂੰ ਯਾਰ ਮੇਰੇ ਰੱਖੀਂ,*
*ਰੱਬਾ, ਧਰਤੀ ਤੇ ਟੈਨਸ਼ਨਾਂ ਮੈਂ ਆਪ ਸਾਂਭ ਲੂੰ।*

*ਓ ਸ਼ੈਲ ਤੇ ਸ਼ਬੀਲੇ ਉੱਚੇ ਲੰਮੇ ਕੱਦ ਨੇ,*
*ਸੋਹਣੇ ਵੀ ਕੀ ਦੱਸਾਂ ਲੋੜ ਨਾਲੋਂ ਵੱਧ ਨੇ,*
*ਸੱਭ ਕਰਦੇ ਬਲੌਂਗ ਮੁੰਡੇ ਨੇ ਪੰਜਾਬ ਨੂੰ,*
*ਅੰਬਰਾਂ 'ਚ ਉੱਡਦੇ ਤੂੰ ਯਾਰ ਮੇਰੇ ਰੱਖੀਂ,*
*ਰੱਬਾ, ਧਰਤੀ ਤੇ ਟੈਨਸ਼ਨਾਂ ਮੈਂ ਆਪ ਸਾਂਭ ਲੂੰ।*

*ਖੇਡਾਂ ਵਿੱਚ ਸਭ ਹੀ ਓ ਮੋਹਰੀ ਹੁੰਦੇ ਨੇ,*
*ਫੈਸ਼ਨਾਂ 'ਚ ਜੱਟ ਵੀ ਜਿਉਂ ਟੋਹਰੀ ਹੁੰਦੇ ਨੇ,*
*ਕਰਦੇ ਨੇ ਹੇਟ ਮੁੰਡੇ ਚਿੱਟੇ ਤੇ ਸ਼ਰਾਬ ਨੂੰ,*
*ਅੰਬਰਾਂ 'ਚ ਉੱਡਦੇ ਤੂੰ ਯਾਰ ਮੇਰੇ ਰੱਖੀਂ,*
*ਰੱਬਾ, ਧਰਤੀ ਤੇ ਟੈਨਸ਼ਨਾਂ ਮੈਂ ਆਪ ਸਾਂਭ ਲੂੰ।*

*ਗਾਉਂਦੇ ਹੱਸਦੇ ਤੇ ਭੰਗੜੇ ਵੀ ਪਾਉਂਦੇ ਰਹਿੰਦੇ ਨੇ,*
*ਓ ਹਰ ਟਾਈਮ ਜਸ਼ਨ ਮਨਾਉਂਦੇ ਰਹਿੰਦੇ ਨੇ,*
*ਓ ਵੇਖਦੇ ਨਾ ਕਦੇ ਹਾਨੀ ਅਤੇ ਲਾਭ ਨੂੰ,*
*ਅੰਬਰਾਂ 'ਚ ਉੱਡਦੇ ਤੂੰ ਯਾਰ ਮੇਰੇ ਰੱਖੀਂ,*
*ਰੱਬਾ, ਧਰਤੀ ਤੇ ਟੈਨਸ਼ਨਾਂ ਮੈਂ ਆਪ ਸਾਂਭ ਲੂੰ।*

*ਇੱਜਤਾਂ ਦੀ ਰਹਿਣ ਸਦਾ ਰਾਖੀ ਕਰਦੇ,*
*ਨਾਲੇ ਯਾਰਾਂ ਦੀਆਂ ਯਾਰੀਆਂ ਤੇ ਰਹਿਣ ਮਰਦੇ,*
*ਲਾ ਦੀ ਰੰਗ ਭਾਗ ਮੇਰੇ ਸੋਹਣੇ ਜੇ ਖੁਆਬ ਨੂੰ,*
*ਅੰਬਰਾਂ 'ਚ ਉੱਡਦੇ ਤੂੰ ਯਾਰ ਮੇਰੇ ਰੱਖੀਂ,*
*ਰੱਬਾ, ਧਰਤੀ ਤੇ ਟੈਨਸ਼ਨਾਂ ਮੈਂ ਆਪ ਸਾਂਭ ਲੂੰ।*

ਪਰਮਿੰਦਰ ਸਿੰਘ ਸਿਵੀਆ
ਪਿੰਡ-ਨੰਦਗੜ੍ਹ
ਮੋਬਾ.ਨੰ.- 81468-22522


Aarti dhillon

Content Editor

Related News