ਮੋਬਾਈਲ ''ਤੇ ਸਟੇਟਸ
Tuesday, Jul 03, 2018 - 04:29 PM (IST)
ਯਾਰਾਂ ਦੀ ਮਹਿਫਲ 'ਚ ਚਾਰ ਪੈਗ ਲਾਉਣ ਤੋਂ ਬਾਅਦ ਜਦੋਂ ਸੂਟੇ ਦੇ ਧੂੰਏ ਨੇ ਦਿਮਾਗ ਤੇ ਦਸਤਕ ਦਿੱਤੀ ਤਾਂ ਅਚਾਨਕ ਉਸ ਨੂੰ ਯਾਦ ਆਇਆ ਕਿ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਲਈ ਸਟੇਟਸ ਪਾਉਣਾਂ ਤਾਂ ਉਹ ਉਪਰ ਲਿਖ ਹੀ ਰਿਹਾ ਸੀ ਦਰਅਸਲ ਯਾਰਾਂ ਦੀ ਮਹਿਫਲ ਵਿਚ ਚੱਲ ਰਹੀ ਕਿਰਦਾਰਾਂ ਦੀ ਬਹਿਸ ਵਿਚ ਉਹ ਗੁਆਚ ਗਿਆ ਸੀ ।ਬੜੀ ਵੱਡੀ ਗਲਤੀ ਹੋ ਚੱਲੀ ਸੀ । ਆਪਣੇ-ਆਪ ਨੂੰ ਹੋਸ਼ ਵਿਚ ਲਿਆਉਂਦਿਆ ਉਹ ਮੋਬਾਇਲ ਤੇ ਸਟੇਟਸ ਲਿਖਣ ਲੱਗਿਆ ਸੀ ।ਤਰਸੇਮ ਬਸ਼ਰ
ਮੋਬਾ 99156-20944
