ਮਹਿਲਾ ਦਿਵਸ ''ਤੇ ਵਿਸ਼ੇਸ਼

Monday, Mar 26, 2018 - 04:38 PM (IST)

ਮਹਿਲਾ ਦਿਵਸ ''ਤੇ ਵਿਸ਼ੇਸ਼

ਇਤਿਹਾਸ ਗਵਾਹ ਹੈ ਕਿ ਕਾਫੀ ਲੰਮੇ ਅਤੇ ਦੁਖਦਾਈ ਸੰਘਰਸ਼ ਵਿਚੋਂ ਗੁਜ਼ਰ ਕੇ ਭਾਰਤੀ ਸੱਭਿਆਚਾਰ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਕੰਮ ਕਰਨ ,ਪੜ੍ਹਨ-ਲਿਖਣ ਆਦਿ ਬਹੁਤ ਸਾਰੀਆਂ ਕਿਰਿਆਵਾਂ ਵਿਚ ਸ਼ਾਮਲ ਹੋਣ ਦਾ ਹੱਕ ਮਿਲਿਆ ਹੈ। ਮੇਰਾ ਸੀਸ ਝੁਕਦਾ ਹੈ ਉਹਨਾਂ ਔਰਤਾ ਅੱਗੇ ਜਿਹਨਾਂ ਦੀ ਬਦੌਲਤ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੀਆਂ ਹਾਂ। ਸਾਨੂੰ ਘਰ-ਪਰਿਵਾਰ ਤੋਂ ਬਾਹਰ ਨਿਕਲਕੇ ਸਮਾਜ, ਪਿੰਡ, ਸ਼ਹਿਰ ਦੇ ਹਰ ਮਨੁੱਖ ਨੂੰ ਆਪਣੇ ਪਰਿਵਾਰ ਦਾ ਮੈਂਬਰ ਭਾਵ ਆਪਣੇ    ਪੁੱਤਰ ਦੇ ਹਾਣੀ ਆਪਣੇ ਹੀ ਪੁੱਤ ਵਰਗੇ, ਪਿਤਾ ਦੇ ਹਾਣੀ ਆਪਣੇ ਹੀ ਪਿਤਾ ਵਰਗੇ ਅਤੇ ਬਰਾਬਰ ਦਿਆਂ ਨੂੰ ਸਕੇ ਭੈਣ-ਭਰਾਵਾਂ ਦੇ ਸਮਾਨ ਸਮਝਦੇ ਹੋਏ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਰਬੱਤ ਦੇ ਭਲੇ ਵਾਲੀ ਸੋਚ ਰੱਖਣੀ ਚਾਹੀਦੀ ਹੈ। ਭਾਵੇਂ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਦੇ ਹੱਕ ਵਿੱਚ ਸਤਿਕਾਰ ਭਰੇ ਸ਼ਬਦ ਉਚਾਰੇ ਅਤੇ ਹੋਰ ਬਹੁਤ ਸਾਰੇ ਬੁੱਧੀ ਜੀਵੀਆਂ ਨੇ ਔਰਤਾਂ ਨੂੰ ਮਾਣ ਵੀ ਦਿੱਤਾ ਪ੍ਰੰਤੂ ਫਿਰ ਵੀ ਜਦੋਂ ਤੱਕ ਔਰਤਾਂ ਖੁਦ ਆਪਣੇ ਅਕਸ਼ ਨੂੰ ਸਤਿਕਾਰ ਦੇਣ ਲਈ ਅੱਗੇ ਨਹੀਂ ਵਧਦੀਆਂ ਉਦੋਂ ਤੱਕ ਸਮਾਜ ਵਿੱਚ ਸਾਨੂੰ ਬਣਦਾ ਸਨਮਾਨ ਨਹੀਂ ਮਿਲਣਾ। ਸੋ ਅੱਜ ਲੋੜ ਹੈ ਅੰਧ ਵਿਸ਼ਵਾਸ਼,ਪਾਖੰਡ ਅਤੇ ਨਿੱਜਪੁਣੇ ਤੋਂ ਉਪਰ ਉੱਠ ਕਿ ਅਸੀਂ ਆਦਰਸ਼ ਸਮਾਜ ਦੀ ਕਲਪਣਾ ਕਰੀਏ।
ਹਰਪ੍ਰੀਤ ਗਰੇਵਾਲ
ਲੈਕ.ਹਿਸਟਰੀ 
9417362670           


Related News