ਸਿਰਸਾ ਕਾਰੋਬਾਰੀ ਨੇ ਰੱਦ ਕੀਤਾ ਚੀਨੀ ਕਾਰ ਆਰਡਰ

06/26/2020 2:46:32 PM

ਸਿਰਸਾ (ਸਤੀਸ਼ ਬਾਂਸਲ) - ਲੱਦਾਖ ਵਿਚ ਭਾਰਤੀ ਫੌਜੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਚੀਨੀ ਮਾਲ ਦਾ ਬਾਈਕਾਟ ਕਰਨ ਦੀ ਪ੍ਰਕਿਰਿਆ ਜਾਰੀ ਹੈ। ਸਿਰਸਾ ਵਿਚ ਇਕ ਵਪਾਰਕ ਸੰਸਥਾ ਦੁਰਗਾ ਐਂਟਰਪ੍ਰਾਈਜਸ ਭਾਦਰਾ ਬਾਜ਼ਾਰ ਨੇ ਆਪਣੀ ਐੱਸ.ਯੂ.ਵੀ. ਐੱਮ ਜੀ ਹੈਕਟਰ ਨੂੰ ਬੁੱਕ ਕਰਵਾ ਲਿਆ ਸੀ ਅਤੇ ਲਦਾਖ ਵਿਚ ਭਾਰਤੀ ਸੈਨਿਕਾਂ ਦੀ ਸ਼ਹਾਦਤ ਤੋਂ ਬਾਅਦ ਚੀਨ ਦੁਆਰਾ ਹਮਲਾ ਕੀਤੇ ਜਾਣ ਤੋਂ ਬਾਅਦ ਇਹ ਆਰਡਰ ਰੱਦ ਕਰ ਦਿੱਤਾ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਵਪਾਰੀ ਸੁਨੀਲ ਨੇ ਕਿਹਾ ਕਿ ਉਹ ਚੀਨ ਨਾਲ ਕਿਸੇ ਕਿਸਮ ਦਾ ਸਬੰਧ ਨਹੀਂ ਚਾਹੁੰਦਾ। ਇਸ ਲਈ ਆਰਡਰ ਰੱਦ ਕਰ ਦਿੱਤਾ ਗਿਆ ਹੈ। ਉਸਨੇ ਐੱਸ.ਯੂ.ਵੀ. ਐੱਮ.ਜੀ. ਹੈਕਟਰ ਕਰਨਾਲ ਦੇ ਡੀਲਰ ਕੋਲ 51 ਹਜ਼ਾਰ ਰੁਪਏ ਵਿੱਚ ਬੁੱਕ ਕੀਤੀ ਸੀ। ਸੁਨੀਲ ਨੇ ਲੋਕਾਂ ਨੂੰ ਚੀਨ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ।

ਪਿੰਡ ਸੀਚੇਵਾਲ ਨੇ ਇਕ ਹੋਰ ਰਾਸ਼ਟਰੀ ਐਵਾਰਡ ਜਿੱਤ ਕੇ ਸਿਰਜਿਆ ਇਤਿਹਾਸ  

ਦੋ ਕਿਸਾਨ ਭਰਾਵਾਂ ਦੀ ਹੱਢ-ਭੰਨਵੀਂ ਮਿਹਨਤ ਨੇ ਵਧਾਇਆ ਪਿੰਡ 'ਮਹਿਰਾਜ' ਦਾ ਮਾਣ

ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ


rajwinder kaur

Content Editor

Related News