ਸੀਵੇਰਜ ਨਾ ਪੈਣ ਕਾਰਨ ਨਾਲੀਆਂ ਦੇ ਪਾਣੀ ਤੋਂ ਲੋਕ ਹੋਏ ਪਰੇਸ਼ਾਨ

12/29/2016 3:43:52 PM

ਜਲੰਧਰ— ਸ਼ਹਿਰ ਜਲੰਧਰ ਦੀ ਪੁਰਾਣੀ ਸਬਜ਼ੀ ਮੰਡੀ ਦੇ ਲੋਕ ਸੀਵਰੇਜ ਨਾ ਪੈਣ ਕਾਰਨ ਪਰੇਸ਼ਾਨ ਹੋਏ ਹਨ, ਕਿਉਂਕਿ ਉੱਥੋ ਦੇ ਲੋਕਾਂ ਦਾ ਕਹਿਣਾ ਹੈ ਕਿ ਨਾਲੀਆਂ ਦਾ ਸਾਰਾ ਪਾਣੀ ਗਲੀਆਂ ''ਚ ਆਉਂਦਾ ਹੈ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਉਨ੍ਹਾਂ ਨੂੰ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਵਲੋਂ ਪ੍ਰਸਾਸ਼ਨ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਪ੍ਰਸਾਸ਼ਨ ਵੱਲੋਂ ਇਸ ਮਾਮਲੇ ''ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
                                                                                                                                   - ਰੌਕੀ

Related News