ਭੁੱਲਦੇ ਜਾ ਰਹੇ ਹਨ ਲੋਕ ਡਾਇਰੀ ਲਿਖਣਾ

Monday, Mar 19, 2018 - 03:21 PM (IST)

ਭੁੱਲਦੇ ਜਾ ਰਹੇ ਹਨ ਲੋਕ ਡਾਇਰੀ ਲਿਖਣਾ

ਮਨੁੱਖੀ ਮਨ ਦੀ ਬਿਰਤੀ ਹੈਂ ਕਿ ਉਹ ਬੀਤ ਚੁਕੇ ਸਮੇਂ ਦੀਆਂ ਅਭੁੱਲ ਯਾਦਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਯਾਦ ਕਰਦਾ ਰਹਿੰਦਾ ਹੈ ਅਤੇ ਸਾਂਭ ਕੇ ਰੱਖਣ ਦਾ ਯਤਨ ਕਰਦਾ ਹੈਂ। ਇਸੇ ਦੀ ਯਤਨ ਦਾ ਬਹੁਤ ਵਧੀਆ ਰੂਪ ਹੈਂ ਡਾਇਰੀ ਲਿਖਣਾ ਪਰ ਅਫ਼ਸੋਸ ਕੁੱਝ ਵਰ੍ਹਿਆਂ ਤੋਂ ਡਾਇਰੀ ਲਿਖਣ ਦਾ ਰੀਵਾਜ਼ ਅਲੋਪ ਹੁੰਦਾ ਜਾ ਰਿਹਾ ਹੈਂ। ਅਜੋਕੇ ਸਮੇਂ ਬਹੁਤ ਘੱਟ ਲੋਕ ਹਨ ਜਿਹੜੇ ਆਪਣੇ ਨਿੱਤ ਦੇ ਕਾਰ-ਵਿਹਾਰ ਨੂੰ ਡਾਇਰੀ ਲਿੱਖ ਕੇ ਸੰਭਾਲਦੇ ਹਨ ਅਤੇ ਇਸ ਸਾਰਥਕ ਕਾਰਜ ਨੂੰ ਨੇਪਰੇ ਚਾੜ੍ਹਦੇ ਹਨ। ਨਹੀਂ ਤਾਂ ਬਹੁਤੇ ਲੋਕ ਅਤੇ ਵਿਦਵਾਨ ਇਸ ਕਾਰਜ ਤੋਂ ਮੁੱਖ ਮੋੜ ਚੁੱਕੇ ਹਨ।
ਨੌਜਵਾਨ ਪੀੜੀ ਨੂੰ ਸ਼ਾਇਦ ਡਾਇਰੀ ਲਿਖਣਾ ਵਾਧੂ ਦਾ ਕੰਮ ਲੱਗਦਾ ਹੋਵੇ ਪਰ ਇਸ ਦੇ ਫਾਇਦੇ ਸੁਣ ਕੇ ਕੋਈ ਵੀ ਇਸ ਕਲਾ ਦਾ ਮੁਰੀਦ ਬਣ ਸਕਦਾ ਹੈਂ। 
ਡਾਇਰੀ ਇੱਕ ਨਿੱਜੀ ਦਸਤਾਵੇਜ਼ ਹੁੰਦਾ ਹੈਂ ਅਤੇ ਇਸ ਵਿਚ ਨਿੱਜੀ ਗੱਲਾਂ/ਘਟਨਾਵਾਂ ਤੋਂ ਇਲਾਵਾ ਸਮਾਜਿਕ/ਰਾਜਨੀਤਿਕ/ਧਾਰਮਿਕ ਵਿਸ਼ਿਆਂ ਬਾਰੇ ਵੀ ਆਪਣੇ ਪੱਖ ਨੂੰ ਲਿਖਿਆ ਗਿਆ ਹੁੰਦਾ ਹੈਂ। ਡਾਇਰੀ ਲਿਖਣ ਵਾਲਾ ਵਿਅਕਤੀ ਆਪਣੇ ਜੀਵਨ ਵਿਚ ਕੀਤੀ ਕਿਸੇ ਭੁੱਲ ਨੂੰ ਮੁੜ ਕੇ ਦੁਬਾਰਾ ਸ਼ਾਇਦ ਹੀ ਕਰਦਾ ਹੋਵੇ ਕਿਉਂਕਿ ਉਸਨੇ ਆਪਣੀ ਭੁੱਲ ਨੂੰ ਆਪਣੇ ਜ਼ਿਹਨ ਵਿਚ/ਆਪਣੀ ਨਿੱਜੀ ਡਾਇਰੀ ਵਿਚ ਸੰਭਾਲ ਕੇ ਰੱਖਿਆ ਹੋਇਆ ਹੈਂ ਜਿਸ ਤੋਂ ਉਹ ਸੇਧ ਲੈਂਦਾ ਰਹਿੰਦਾ ਹੈਂ।
ਡਾਇਰੀ ਲਿਖਣ ਵਾਲਾ ਵਿਅਕਤੀ ਜੇਕਰ ਸਾਹਿਤਿਕ ਬਿਰਤੀਆ ਦਾ ਮਾਲਕ ਹੈਂ ਤਾਂ ਉਸਦੀ ਡਾਇਰੀ ਸਾਹਿਤਿਕ ਦਸਤਾਵੇਜ਼ ਹੋ ਨਿਬੜਦੀ ਹੈਂ ਅਤੇ ਜੇਕਰ ਅਜਿਹੇ ਵਿਅਕਤੀ ਦੀ ਮੌਤ ਹੋ ਜਾਂਦੀ ਹੈਂ ਤਾਂ ਪਾਠਕਾਂ ਤੱਕ ਉਸਦੀ ਡਾਇਰੀ ਪੁਸਤਕ ਰੂਪ ਵਿਚ ਪਹੁੰਚ ਜਾਂਦੀ ਹੈਂ। ਲੋਕ ਉਸ ਵਿਅਕਤੀ ਦੇ ਨਿੱਜੀ ਜੀਵਨ ਬਾਰੇ ਜਾਣਦੇ ਹਨ ਅਤੇ ਉਸਦੇ ਜੀਵਨ ਤੋਂ ਸਿੱਖਿਆ ਲੈਂਦੇ ਹਨ। ਪੰਜਾਬੀ ਸਾਹਿਤ ਵਿਚ ਅਜਿਹੀਆਂ ਕਈ ਮਿਸਾਲਾਂ ਹਨ ਜਦੋਂ ਕਿਸੇ ਮਹਾਨ ਸਾਹਿਤਕਾਰ ਦੀ ਨਿੱਜੀ ਡਾਇਰੀ ਪੁਸਤਕ ਰੂਪ ਵਿੱਚ ਪਾਠਕਾਂ ਸਾਹਮਣੇ ਆਈ ਹੋਵੇ ਅਤੇ ਲੋਕਾਂ ਨੇ ਉਸ ਮਹਾਨ ਲੇਖਕ ਦੇ ਜੀਵਨ ਨੂੰ ਨੇੜੇ ਤੋਂ ਜਾਣਿਆ ਹੋਵੇ।
ਡਾਇਰੀ ਲਿਖਣ ਵਾਲਾ ਵਿਅਕਤੀ ਆਪਣੇ ਰੋਜ਼ਾਨਾ ਦੇ ਕੰਮਕਾਰ ਨੂੰ ਈਮਾਨਦਾਰੀ ਨਾਲ ਲਿਖਦਾ ਹੈਂ ਅਤੇ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਤੋਂ ਸਬਕ ਸਿੱਖਦਾ ਹੈਂ, ਜਿਸ ਕਰਕੇ ਉਹ ਮੁੜਕੇ ਫਿਰ ਉਹੀ ਗਲਤੀ ਕਰਨ ਤੋਂ ਬਚਿਆ ਰਹਿੰਦਾ ਹੈਂ, ਜਿਹੜੀ ਉਸਨੇ ਆਪਣੇ ਜੀਵਨ ਵਿਚ ਕਦੇ ਕੀਤੀ ਸੀ। ਉਹ ਆਪਣੀ ਡਾਇਰੀ ਵਿਚ ਦੋਸਤੀ/ਦੁਸ਼ਮਣੀ ਬਾਰੇ ਵੀ ਜ਼ਿਕਰ ਕਰਦਾ ਰਹਿੰਦਾ ਹੈਂ ਤਾਂ ਕਿ ਜੇਕਰ ਕੋਈ ਅਣਸੁਖਾਵੀਂ ਘਟਨਾ ਵੀ ਵਾਪਰ ਜਾਵੇ ਤਾਂ ਉਸ ਨੂੰ ਡਾਇਰੀ ਦੀ ਮਦਦ ਨਾਲ ਸੁਲਝਾਇਆ ਜਾ ਸਕੇ।
ਪੁਲਸ ਵਿਭਾਗ ਕੋਲ ਅਜਿਹੇ ਕਈ ਕੇਸ ਹਨ ਜਿਹੜੇ ਕਿ ਡਾਇਰੀ ਦੀ ਮਦਦ ਨਾਲ ਸੁਲਝਾਏ ਗਏ ਹਨ ਕਿਉਂਕਿ ਮ੍ਰਿਤਕ ਵਿਅਕਤੀ ਨੂੰ ਰੋਜ਼ਾਨਾ ਡਾਇਰੀ ਲਿਖਣ ਦੀ ਚੇਟਕ ਸੀ। ਇਸ ਲਈ ਉਸਨੇ ਆਪਣੇ ਬਾਰੇ, ਆਪਣੀ ਡਾਇਰੀ ਵਿਚ ਜ਼ਿਕਰ ਕੀਤਾ ਹੋਇਆ ਸੀ। ਜਿਸ ਕਰਕੇ ਉਸ ਨਾਲ ਵਾਪਰੀ ਦੁਰਘਟਨਾ ਦਾ ਸੱਚ ਸਹਿਜਦਾ ਨਾਲ ਸਾਹਮਣੇ ਆ ਗਿਆ।
ਜਿਸ ਵੀ ਵਿਅਕਤੀ ਨੂੰ ਡਾਇਰੀ ਲਿਖਣ ਦੀ ਆਦਤ ਹੁੰਦੀ ਹੈਂ ਉਹ ਸ਼ਾਂਤ ਸੁਭਾਅ ਦਾ ਮਾਲਕ ਬਣ ਜਾਂਦਾ ਹੈਂ ਕਿਉਂਕਿ ਉਹ ਨਿੱਤ ਦਿਨ ਆਪਣੇ ਜੀਵਨ ਬਾਰੇ ਸੋਚਦਾ ਹੈ/ਲਿਖਦਾ ਹੈਂ। ਡਾਇਰੀ ਲਿਖਣ ਲਈ ਇਕਾਂਤ ਮਾਹੌਲ ਦੀ ਜ਼ਰੂਰਤ ਹੁੰਦੀ ਹੈਂ ਇਸ ਲਈ ਡਾਇਰੀ ਲਿਖਣ ਵਾਲਾ ਵਿਅਕਤੀ ਆਪਣੇ ਨਿੱਤ ਦੇ ਕਾਰ-ਵਿਹਾਰ ਤੋਂ ਵਿਹਲਾ ਹੋ ਕੇ ਇਕਾਂਤ 'ਚ ਬੈਠ ਕੇ ਡਾਇਰੀ ਲਿਖਦਾ ਹੈਂ। ਇਸ ਨਾਲ ਉਹ ਪੂਰੇ ਦਿਨ ਵਿਚ ਆਪਣੇ ਕੋਲੋਂ ਹੋਈਆਂ ਭੁੱਲਾਂ/ਗਲਤੀਆਂ ਨੂੰ ਮਹਿਸੂਸ ਕਰਦਾ ਹੈਂ ਅਤੇ ਅਗਾਂਹ ਤੋਂ ਇਹਨਾਂ ਗਲਤੀਆਂ ਨੂੰ ਨਹੀਂ ਕਰਨ ਦਾ ਪ੍ਰਣ ਲੈਂਦਾ ਹੈਂ। 
ਪਰ ਅਫ਼ੋਸਸ ਹੁਣ ਡਾਇਰੀ ਲਿਖਣ ਦਾ ਰੁਝਾਨ ਲਗਭਗ ਅਲੋਪ ਹੁੰਦਾ ਜਾ ਰਿਹਾ ਹੈਂ। ਅਜੋਕੀ ਨੌਜਵਾਨ ਪੀੜੀ ਮੋਬਾਈਲ ਫੋਨ ਤੇ ਵਟੱਸਐਪ, ਫੇਸਬੁੱਕ, ਟਵਿਟਰ ਅਤੇ ਹੋਰ ਅਨੇਕਾਂ ਸੋਸ਼ਲ ਸਾਈਟਾਂ ਤੇ ਆਪਣੇ ਸਮੇਂ ਨੂੰ ਬਤੀਤ ਕਰ ਰਹੀ ਹੈਂ। ਕੋਈ ਹੱਥ ਨਾਲ ਲਿਖਣ ਨੂੰ ਤਿਆਰ ਨਹੀਂ। ਸਭ ਲੈਂਪਟੋਪ ਅਤੇ ਮੋਬਾਈਲ ਤੇ ਲਿੱਖਦੇ/ਪੜ੍ਹਦੇ ਹਨ। ਹੱਥੀਂ ਲਿੱਖਣ ਦੀ ਕਲਾ ਨੂੰ    ਉਤਸ਼ਾਹਤ ਨਹੀਂ ਕੀਤਾ ਜਾ ਰਿਹਾ। ਇਸ ਲਈ ਅੱਜਕਲ੍ਹ ਸਕੂਲਾਂ/ਕਾਲਜਾਂ ਵਿਚ ਲਿਖਾਈ ਦੀਆਂ ਵਾਧੂ ਕਲਾਸਾਂ ਨਹੀਂ ਦੇਖੀਅਸ਼ਂ/ਸੁਣੀਆਂ ਜਾਂਦੀਆਂ। ਸਕੂਲੀ ਬੱਚੇ ਆਪਣੇ ਪ੍ਰਾਜੈਂਕਟ ਅਤੇ ਨੋਟ, ਛਪੇ ਹੋਏੇ/ਪ੍ਰਕਾਸ਼ਤ ਭਾਲਦੇ ਆਮ ਹੀ ਨਜ਼ਰੀਂ ਪੈਂ ਜਾਂਦੇ ਹਨ।
ਡਾਇਰੀ ਲਿਖਣਾ ਸਿਰਫ਼ ਨਿੱਜੀ ਕਾਰਜ ਹੀ ਨਹੀਂ ਬਲਕਿ ਇਹ ਇੱਕ ਸਮਾਜਿਕ ਕਾਰਜ ਵੀ ਹੈਂ, ਕਿਉਂਕਿ ਡਾਇਰੀ ਜਿੱਥੇ   ਉਸ ਮਨੁੱਖ ਨੂੰ ਸਹੀ ਸੇਧ ਅਤੇ ਸਿੱਖਿਆ ਦਿੰਦੀ ਹੈਂ ਉੱਥੇ ਸਮਾਜ ਵਿਚ ਰਹਿੰਦੇ ਲੋਕਾਂ ਲਈ ਵੀ ਸਿੱਖਿਆ ਦਾ ਕੇਂਦਰ ਹੁੰਦੀ ਹੈਂ। ਹਾਂ, ਕਈ ਘਟਨਾਵਾਂ ਅੱਤ ਦਰਜ਼ੇ ਦੀਆਂ ਨਿੱਜੀ ਹੋ ਸਕਦੀਆਂ ਹਨ, ਜਿਹੜੀਆਂ ਲੋਕਾਂ ਵਿਚ ਪਹੁੰਚਣ ਨਾਲ ਉਸ ਵਿਅਕਤੀ ਦਾ ਵਿਅਕਤਿੱਤ ਪ੍ਰਭਾਵਿਤ ਹੋ ਸਕਦਾ ਹੈਂ ਪਰ ਅਜਿਹੀਆਂ ਘਟਨਾਵਾਂ ਨੂੰ ਡਾਇਰੀ ਲਿਖਣ ਵਾਲਾ ਵਿਅਕਤੀ ਵੱਖਰਾ ਕਰਕੇ ਅੰਕਿਤ ਕਰ ਸਕਦਾ ਹੈਂ/ਲਿੱਖ ਸਕਦਾ ਹੈਂ। ਜਿਸ ਨਾਲ ਉਸਦੇ ਵਿਅਕਤਿੱਤ ਨੂੰ ਕੋਈ ਨੁਕਸਾਨ ਨਾ ਹੋਵੇ।
ਡਾਇਰੀ ਲਿਖਣ ਨਾਲ ਪੁਰਾਣੀ ਤੋਂ ਪੁਰਾਣੀ ਘਟਨਾ ਦੀ ਸਹੀ ਅਤੇ ਪੁਖ਼ਤਾ ਜਾਣਕਾਰੀ ਮਿਲ ਜਾਂਦੀ ਹੈਂ। ਕਈ ਵਾਰ ਬੰਦੇ ਦੀ ਮੌਤ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਂਲ ਜਾਂਦੀਆਂ ਹਨ ਪਰ ਜੇਕਰ ਉਸ ਵਿਅਕਤੀ ਨੇ ਡਾਇਰੀ ਲਿੱਖੀ ਹੈਂ ਤਾਂ ਇਹਨਾਂ ਅਫਵਾਹਾਂ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈਂ। 
ਸੋ ਦੋਸਤੋ, ਡਾਇਰੀ ਲਿਖਣਾ ਇੱਕ ਬਹੁਤ ਉੱਤਮ ਦਰਜ਼ਾ ਦਾ ਸਾਰਥਕ ਕਾਰਜ ਹੈਂ। ਅਸੀਂ ਆਪਣੇ ਰੋਜ਼ਾਨਾ ਦੇ ਕੰਮਕਾਰ ਨੂੰ ਲਿਖਤੀ ਰੂਪ ਵਿਚ ਸੰਭਾਲ ਸਕਦੇ ਹਾਂ ਅਤੇ ਜੀਵਨ ਵਿਚ ਹੋਈਆ ਭੁੱਲਾਂ ਤੋਂ ਸੇਧ ਲੈਂ ਸਕਦੇ ਹਾਂ ਤਾਂ ਕਿ ਭੱਵਿਖ ਵਿਚ ਅਜਿਹੀਆਂ ਗਲਤੀਆਂ ਤੋਂ ਬਚਿਆ ਜਾ ਸਕੇ। ਦੂਜੀ ਗੱਲ ਅਸੀਂ ਆਪਣੀ ਲਿੱਖੀ ਡਾਇਰੀ ਦੇ ਮਾਧਿਅਮ ਨਾਲ ਸਮਾਜ ਵਿਚ ਸਾਰਥਕ ਅਤੇ ਉਸਾਰੂ ਰੋਲ ਅਦਾ ਕਰ ਸਕਦੇ ਹਾਂ। ਆਓ ਅੱਜ ਤੋਂ ਹੀ ਰੋਜ਼ਾਨਾ ਡਾਇਰੀ ਲਿਖਣ ਦੀ ਆਦਤ ਨੂੰ ਆਪਣੇ ਜੀਵਨ ਵਿਚ ਸ਼ਾਮਲ ਕਰੀਏ।
ਡਾ. ਨਿਸ਼ਾਨ ਸਿੰਘ ਰਾਠੌਰ
'ਕੋਠੀ ਨੰ. 1054/1, ਵਾਰਡ ਨੰ. 15/ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਜ਼ਿਲਾ ਕੁਰੂਕਸ਼ੇਤਰ।
ਮੋਬਾਈਲ ਨੰ. 075892- 33437


Related News