ਕਰਾਂ ਮੈਂ ਸ਼ੁਕਰ ਮਿਲੀ ਕਲਮ ਸਿਆਹੀ ਦਾ

Friday, Mar 29, 2019 - 10:35 AM (IST)

ਕਰਾਂ ਮੈਂ ਸ਼ੁਕਰ ਮਿਲੀ ਕਲਮ ਸਿਆਹੀ ਦਾ

ਕਰਾਂ ਮੈਂ ਸ਼ੁਕਰ ਮਿਲੀ ਕਲਮ ਸਿਆਹੀ ਦਾ
ਜੋ ਕਹਿੰਦੇ ਸੀ ਰਚਨਾਵਾਂ ਦਾ ਪੈਣਾ ਮੁੱਲ ਕੋਈ ਨਾ
ਮੈਂ ਆਖਿਆ ਐਡੀ ਵੀ ਹੋਈ ਭੁੱਲ ਕੋਈ ਨਾ
ਲਿਖਿਆ ਪੜੂਗਾ ਕੋਈ ਨਾ ਤਾਂ ਕੋਈ ਨਾ
ਕਰਾਂ ਮੈਂ ਸ਼ੁਕਰ ਮਿਲੀ ਕਲਮ ਸਿਆਹੀ ਦਾ
ਸਿਰ ਉੱਤੇ ਹੱਥੇ ਬਾਜਾਂ ਵਾਲੇ ਮਾਹੀ ਦਾ।
ਪਹਿਲਾਂ ਪਹਿਲ ਜਦ ਰਚਨਾਂ ਮੈਂ ਲਿਖੀ ਸੀ
ਦੋ ਤਿੰਨ ਵਾਰ ਮੇਰੇ ਕੋਲੋ ਹੀ ਮਿਟੀ ਸੀ
ਫਿਰ ਮੈਂ ਕਿਹਾ ਮਨ ਨੂੰ ਸ਼ਾਨਤੀ ਚ ਲਿਆਈ ਦਾ
ਕਰਾਂ ਮੈਂ ਸ਼ੁਕਰ ਮਿਲੀ ਕਲਮ ਸਿਆਹੀ ਦਾ
ਸਿਰ ਉੱਤੇ ਹੱਥ ਬਾਜਾਂ ਵਾਲੇ ਮਾਹੀ ਦਾ।
ਮੈਂ ਸੋਚਿਆ ਜੇ ਲਿਖਣੇ ਦਾ ਹੈਨੀ ਚਾਂਅ
ਕੀ ਫਾਇਦਾ ਮਾਂ ਬੋਲੀ ਦੀ ਪੜ੍ਹਾਈ ਦਾ
ਐਵੇਂ ਨਹੀਉਂ ਕਿਸੇ ਪਿੱਛੇ ਲੱਗ ਜਾਈਦਾ
ਕਰਾਂ ਮੈਂ ਸ਼ੁਕਰ ਮਿਲੀ ਕਲਮ ਸਿਆਹੀ ਦਾ
ਸਿਰ ਉੱਤੇ ਹੱਥ ਬਾਜਾਂ ਵਾਲੇ ਮਾਹੀ ਦਾ।
ਇੱਕ ਦਿਨ ਥੋੜਾ ਜਿਹਾ ਸੀ ਪਿਆ ਡਰਿਆ
ਲੰਡਿਆਂ ਦੇ ਜਸਕਰਨ ਨੂੰ ਫੌਨ ਕਰਿਆ
ਮੈਂ ਕਿਹਾ ਮੈਨੂੰ ਤੇਰਾ ਬਾਈ ਜੀ ਸਾਥ ਚਾਹੀਦਾ
ਕਰਾਂ ਮੈਂ ਸ਼ੁਕਰ ਮਿਲੀ ਕਲਮ ਸਿਆਹੀ ਦਾ
ਸਿਰ ਉੱਤੇ ਹੱਥ ਬਾਜਾਂ ਵਾਲੇ ਮਾਹੀ ਦਾ।
ਬੱਸ ਫੇਰ ਕੀ ਸੀ ਦੂਜੇ ਦਿਨ ਪੇਪਰਾ ਨੂੰ ਮੇਲ ਕਰਤੀ
ਸਾਰੇ ਪੰਜਾਬ ਵਿੱਚ ਹਾਜ਼ਰੀ ਸੀ ਭਰਤੀ
ਸੁਖਚੈਨ, ਉਸ ਦਾਤੇ ਦਾ ਚੇਤਾ ਨਹੀਂ ਭੁਲਾਈਦਾ
ਕਰਾਂ ਮੈਂ ਸ਼ੁਕਰ ਮਿਲੀ ਕਲਮ ਸਿਆਹੀ ਦਾ
ਸਿਰ ਉੱਤੇ ਹੱਥ ਬਾਜਾਂ ਵਾਲੇ ਮਾਹੀ ਦਾ।
ਸਭਨਾਂ ਨਾਲ ਕਰਦਾ ਪਿਆਰ ਰਹੂਗਾ
ਚੰਗੀ ਮਾੜੀ ਕੀਤੀ ਸਭ ਦੀ ਸਹੂਗਾ
ਠੱਠੀ ਭਾਈ, ਦਿਲ ਨਹੀਂ ਹਰਾਈਦਾ
ਕਰਾਂ ਮੈਂ ਸ਼ੁਕਰ ਮਿਲੀ ਕਲਮ ਸਿਆਹੀ ਦਾ
ਸਿਰ ਉੱਤੇ ਹੱਥ ਬਾਜਾਂ ਵਾਲੇ ਮਾਹੀ ਦਾ।
ਬਚਪਨ ਵਿੱਚ ਪਿੰਡ ਜਿਉਣ ਵਾਲੇ ਪੜਿਆ
ਨਾਨਕਿਆਂ ਨਾਮ ਮੇਰਾ ,ਧੰਨਾਂ ,ਧਰਿਆ
ਚੇਤਾ ਮੈਨੂੰ ਹਜੇ ਕਿਹੜੀ ਵੀਹੀ ਕਿੱਥੋਂ ਜਾਈਦਾ
ਕਰਾਂ ਮੈਂ ਸ਼ੁਕਰ ਮਿਲੀ ਕਲਮ ਸਿਆਹੀ ਦਾ
ਸਿਰ ਉੱਤੇ ਹੱਥ ਬਾਜਾਂ ਵਾਲੇ ਮਾਹੀ ਦਾ।

ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ)
00971527632924


author

Aarti dhillon

Content Editor

Related News