ਪੰਜਾਬੀ ਮਾਂ ਬੋਲੀ ਦੇ ਮਿਆਰ ਨੂੰ ਉੱਚਾ ਚੁੱਕਣ ’ਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ ‘ਪੰਡਿਤਰਾਓ ਧਰੇਨਵਰ’

08/09/2020 2:08:10 PM

‘ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਨੀ’ ਇਹ ਸਤਰਾਂ ਅੱਜ ਦੇ ਦੌਰ ਵਿੱਚ ਸਹੀ ਢੁਕਦੀਆਂ ਹਨ, ਕਿਉਂਕਿ ਜਿਹੜੀ ਦੁਰਦਸ਼ਾ ਪੰਜਾਬੀ ਮਾਂ ਬੋਲੀ ਦੀ ਪੂਰੇ ਭਾਰਤ ਅੰਦਰ ਹੋ ਰਹੀ ਹੈ, ਉਹ ਹੋਰ ਕਿਸੇ ਭਾਸ਼ਾ ਦੀ ਨਹੀਂ ਹੋਈ। ਭਾਵੇਂ ਇਸ ਪੰਜਾਬ ਦੀ ਧਰਤੀ ਨੇ ਬਹੁਤ ਲੇਖਕ ਪੈਦਾ ਕੀਤੇ ਹਨ। ਪੰਜਾਬੀ ਮਾਂ ਬੋਲੀ ਲਈ ਬੜ੍ਹਾ ਕੁਝ ਲਿਖਿਆ ਪਰ ਉਹ ਸਭ ਕੁਝ ਆਪਣੀ ਸ਼ੌਹਰਤ ਅਤੇ ਵਾਹ-ਵਾਹ ਖੱਟਣ ਲਈ ਕੀਤਾ ਹੈ। ਮੈਂ ਪੁੱਛਣ ਚਾਹੁੰਦਾ ਹਾਂ ਕਿ ਸੀਲਡਾਂ ਨਾਲ ਆਪਣੇ ਕਮਰੇ ਭਰਨ ਵਾਲੇ ਲੇਖਕਾਂ ’ਚੋਂ ਕੀਹਨੇ ਕੀਹਨੇ ਪੰਜਾਬੀ ਮਾਂ ਬੋਲੀ ਦੇ ਦਿਨੋਂ ਦਿਨ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਲਈ ਕੀ ਕੀਤਾ ਹੈ? ਕਿਹੜੇ ਗੰਦੇ ਗਾਣੇ ਗਾਉਣ ਵਾਲੇ ਲੇਖਕ ਜਾਂ ਗਾਇਕ ਵਿਰੁੱਧ ਕੋਰਟ ਵਿੱਚ ਮਾਮਲਾ ਦਰਜ ਕਰਵਾਇਆ ਹੈ? ਬੜ੍ਹੇ ਅਫਸੋਸ ਦੀ ਗੱਲ ਹੈ ਕੋਈ ਨਹੀਂ।

ਪੜ੍ਹੋ ਇਹ ਵੀ ਖਬਰ - ਕੋਰੋਨਾ ਦੌਰ ’ਚ ਆਪਣੀ ਗੱਡੀ ਨੂੰ ਵੀ ਰੱਖੋ ਵਾਇਰਸ ਫ੍ਰੀ, ਰਹੋਗੇ ਹਮੇਸ਼ਾ ਸੁਰੱਖਿਅਤ

ਪਰ ਇਸ ਗੱਲ ਦਾ ਫਖਰ ਹੈ ਕਿ ਇਹ ਯੋਧਾ ਕਰਨਾਟਕ ਵਿੱਚ ਪੈਦਾ ਹੋਇਆ, ਜੋ ਪੰਜਾਬ ਅਤੇ ਪੰਜਾਬੀਅਤ ਨਾਲ ਮਣਾਂ ਮੂੰਹੀਂ ਪਿਆਰ ਕਰਦਾ ਹੈ ਆਉ ਉਸਦੀ ਜੀਵਨੀ ਤੇ ਕੁਝ ਝਾਤ ਮਾਰਦੇ ਹਾਂ। ਇਨ੍ਹਾਂ ਦਾ ਜਨਮ ਸਿਰਸਾਡ ਜ਼ਿਲ੍ਹਾ ਵਿਜਯਪੁਰ ,ਕਰਨਾਟਕ ਵਿਖੇ ਇੱਕ ਜੂਨ 1974 ਨੂੰ ਪਿਤਾ ਚੰਦਰ ਸ਼ੇਖਰ ਮਾਤਾ ਕਮਲਾਬਾਈ ਦੀ ਕੁੱਖੋਂ ਹੋਇਆ। ਇਨ੍ਹਾਂ ਦਾ ਨਿਵਾਸ ਸਥਾਨ ਅੱਜ-ਕੱਲ੍ਹ ਸੈਕਟਰ 41-ਬੀ ਚੰਡੀਗੜ੍ਹ ’ਚ ਹੈ। ਬਚਪਨ ਤੋਂ ਹੀ ਇਹ ਬਹੁਤ ਸੂਖਮ ਅਤੇ ਤੀਖਣ ਬੁੱਧੀ ਦੇ ਮਾਲਕ ਸਨ। ਇਹ ਸਭ ਇਨ੍ਹਾਂ ਦੀ ਵਿੱਦਿਅਕ ਯੋਗਤਾ ਤੋਂ ਝਲਕਦਾ ਹੈ। ਵਿਦਿਅੱਕ ਯੋਗਤਾ ਦੇ ਪੱਖੋਂ ਐੱਮ.ਏ. ਐੱਮ.ਫਿਲ ਪੰਜਾਬੀ ਦੀ ਕੀਤੀ ਹੈ ਅਤੇ ਕੰਨੜ, ਪੰਜਾਬੀ, ਹਿੰਦੀ, ਤਾਮਿਲ, ਮਲਿਆਲਮ ਅਤੇ ਅੰਗਰੇਜ਼ੀ ਭਾਸ਼ਾ ਦੇ ਗਿਆਤਾ ਹਨ। ਅੱਜ ਕੱਲ੍ਹ ਸਹਾਇਕ ਪ੍ਰਫੈਸਰ ਸਰਕਾਰੀ ਕਾਲਜ ਸੈਕਟਰ-46 ਚੰਡੀਗੜ੍ਹ ਵਿਖੇ ਸੇਵਾਵਾਂ ਨਿਭਾ ਰਹੇ ਹਨ। 

ਪੜ੍ਹੋ ਇਹ ਵੀ ਖਬਰ - ਜਾਣੋ ਆਖਰ ਕੀ ਕਾਰਨ ਰਿਹਾ ਲੇਬਨਾਨ ਦੀ ਰਾਜਧਾਨੀ ਬੇਰੂਤ ’ਚ ਹੋਏ ਧਮਾਕੇ ਦਾ (ਵੀਡੀਓ) 

ਇਹ ਗੁਰੂ ਨਾਨਕ ਨੂੰ ਆਪਣੇ ਸਿਧਾਂਤਕ ਗੁਰੂ ਮੰਨਦੇ ਹਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਉੱਪਰ ਏਨਾ ਅਮਲ ਕਰਦੇ ਹਨ, ਜਿਨਾਂ ਕੋਈ ਆਪਣੇ ਆਪ ਨੂੰ ਗੁਰੂ ਦਾ ਪਿਆਰਾ ਅਖਵਾਉਣ ਵਾਲਾ ਵੀ ਨਹੀਂ ਕਰ ਸਕਦਾ। ਉਨ੍ਹਾਂ ਦੀ ਰੂਚੀ ਦੀ ਗੱਲ ਕਰੀਏ ਤਾਂ ਪੰਜਾਬੀ ਭਾਸ਼ਾ ਦਾ ਅਨੁਵਾਦ ਸਾਹਿਤਕ ਰਚਨਾਵਾਂ ਦੀ ਸਮਖਿਆਂ ਕਰਨੀ। ਉਹ ਧਾਰਮਿਕ ਗ੍ਰੰਥ 'ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਕੰਨੜ ਭਾਸ਼ਾ ਵਿੱਚ ਕਰ ਚੁੱਕੇ ਹਨ ਅਤੇ ਹੋਰ ਬਾਣੀਆਂ ਜਿਵੇਂ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਜ਼ਫਰਨਾਮਾ, ਭਾਈ ਜੈਤਾ ਜੀ ਦੇ ਸ੍ਰੀ ਗੁਰੂ ਕਥਾ, ਸ੍ਰੀ ਜਾਪੁ ਸਾਹਿਬ ਜੀ ਆਦਿ ਬਾਣੀਆਂ ਦਾ ਅਨੁਵਾਦ ਕੀਤਾ ਹੋਇਆ ਹੈ। ਸਿੱਖ ਧਰਮ ਪ੍ਰਤੀ ਉਨ੍ਹਾਂ ਦੀ ਐਨੀ ਸ਼ਰਧਾ ਹੈ ਕਿ ਆਪ ਨੇ ਆਪਣੀ ਇੱਕ ਲੜਕੀ ਦਾ ਨਾਂ ਵੀ ਮਾਤਾ ਖੀਵੀ ਜੀ ਦੇ ਨਾਮ 'ਤੇ ਰੱਖਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖੀ ਬੰਦੇ ਦੇ ਪਹਿਰਾਵੇ ਤੋਂ ਨਹੀ ਉਸਦੀ ਅੰਦਰਲੀ ਆਤਮਾਂ ਵਿਚੋਂ ਝਲਕਣੀ ਚਾਹੀਦੀ ਹੈ ।

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਉਨ੍ਹਾਂ ਨੇ ਮਾਤਾ ਖੀਵੀ ਜੀ, ਭਾਈ ਤਾਰੂ ਸਿੰਘ ਜੀ, ਸ੍ਰੀ ਆਨੰਦਪੁਰ ਸਾਹਿਬ, ਅਰਦਾਸ ਆਦਿ ਬਾਰੇ ਬਹੁਤ ਭਸ਼ਾਵਾਂ ਵਿੱਚ ਅਨੁਵਾਦ ਕੀਤਾ ਹੈ। ਕਹਿੰਦੇ ਹਨ ਕਿ ਦਰਿਆਂ ਕਦੇ ਠੱਲਿਆਂ ਨਹੀਂ ਠੱਲੇ ਜਾਂਦੇ ਫਿਰ ਪ੍ਰੋਫੈਸਰ ਧਰੇਨਵਰ ਵਰਗੇ ਦਰਿਆ ਕਿਸੇ ਦੇ ਠੱਲਿਆਂ ਨਹੀਂ ਰੁਕਣ ਵਾਲੇ ਅੱਜਕੱਲ੍ਹ ਉਹ ਸ਼ਿਵ ਕੁਮਾਰ ਬਟਾਲਵੀ ਦੀਆਂ ਸਪੂਰਨ ਕਵਿਤਾਵਾਂ ਉੱਪਰ ਸਮੀਖਿਆ ਅਤੇ ਵੱਖ-ਵੱਖ ਭਸ਼ਾਵਾਂ ਵਿੱਚ ਅਨੁਵਾਦ ਕਰਨ ਵਿੱਚ ਜੁੱਟੇ ਹੋਏ ਹਨ । ਮੈਨੂੰ ਉਨ੍ਹਾਂ ਦੇ ਅਜੋਕੇ ਦੌਰ ਦੇ ਕੰਮਾਂ ਨੂੰ ਦੇਖ ਕੇ ਕਿਸੇ ਦਾ ਇੱਕ ਸ਼ੇਅਰ ਯਾਦ ਆਉਂਦਾ ਹੈ,
‘ਬੁੱਝ ਜਾਣ ਦੇ ਡਰੋਂ
ਚਿਰਾਗ ਬਲਣਾ ਨਹੀਂ ਛੱਡਦੇ’

ਪੜ੍ਹੋ ਇਹ ਵੀ ਖਬਰ - ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਜ਼ਰੂਰ ਕਰੋ ਇਹ ਉਪਾਅ, ਜ਼ਿੰਦਗੀ ’ਚ ਹਮੇਸ਼ਾ ਰਹੋਗੇ ਸੁੱਖੀ

ਕਿਉਂਕਿ ਅੱਜ ਜਿਹੜਾ ਗੰਦ-ਮੰਦ ਗਾਇਕਾਂ ਅਤੇ ਲੇਖਕਾਂ ਦੁਆਰਾ ਲੋਕਾਂ ਅੱਗੇ ਪਰੋਸਿਆ ਜਾ ਰਿਹਾ, ਉਸਨੂੰ ਲੈ ਕੇ ਬਹੁਤ ਸਰਗਮ ਹਨ। ਅਜਿਹੇ ਕਈ ਗਾਇਕਾਂ ਵਿਰੁੱਧ ਹਾਈਕੋਰਟ ਵਿੱਚ ਪੁਟੀਸ਼ਨ ਦਰਜ ਕਰਵਾ ਕੇ ਕੇਸ ਜਿੱਤ ਚੁੱਕੇ ਹਨ। ਕਈ ਗਾਇਕਾਂ ਦੇ ਨੱਕ ਵਿੱਚ ਨਕੇਲ ਪਾਉਣ ਲਈ ਉਨ੍ਹਾਂ ਉਨ੍ਹਾਂ ਤੋਂ ਲਿਖਤੀ ਰੂਪ ਵਿੱਚ ਮਾਫੀ ਲਿਖਤੀ ਰੂਪ ਵਿੱਚ ਮੰਗਵਾਈ ਹੈ। ਉਹ ਜਿਹੜਾ ਕੇਸ ਹਾਈ ਕੋਰਟ ਵਿੱਚੋਂ ਜਿੱਤੇ ਹਨ, ਉਸ ਵਿੱਚ ਗੰਦੇ ਗੀਤ ਲਿਖਣ ਅਤੇ ਗਾਉਣ ਵਾਲੇ ਗਾਇਕਾਂ ਅਤੇ ਲਾਊਡ ਸਪੀਕਰ ਵਜਾਉਣ ਵਾਲਿਆਂ ਵਿਰੁੱਧ ਕੇਸ ਜਿੱਤ ਚੁੱਕੇ ਹਨ ਅਤੇ 22 ਸਤੰਬਰ 2020 ਤੱਕ ਦਾ ਟਾਇਮ ਦਿੱਤਾ ਹੈ। 

ਪੜ੍ਹੋ ਇਹ ਵੀ ਖਬਰ - ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ

ਸੰਸਾਰ ਵਿੱਚ ਜਾਨੂੰਨੀ ਬੰਦੇ ਤਾਂ ਬਹੁਤ ਵੇਖੇ ਪਰ ਐਸਾ ਜਾਨੂੰਨ ਜਿਹੜਾ ਉਸਨੂੰ ਦਿਨ ਰਾਤ ਟਿਕਣ ਨਹੀਂ ਦਿੰਦਾ ਆਪਣੀ ਛੁੱਟੀ ਤੋਂ ਬਾਅਦ ਪੰਜਾਬੀ ਭਾਸ਼ਾ ਦੇ ਬੈਨਰ ਲੈ ਕੇ ਨਿਕਲ ਪੈਂਦਾ ਹੈ। ਇਸ ਗੰਦ-ਮੰਦ ਦੀ ਲੱਗੀ ਅੱਗ ਉੱਤੇ ਆਪਣੇ ਸਿਦਕ ਤੇ ਮੋਹ ਦੀਆਂ ਭਰ-ਭਰ ਗਾਗਰਾਂ ਪਾਉਣ। ਉਹ ਆਪਣੇ ਨਾਲ ਕਿਸੇ ਦਾ ਆਸਰਾ ਵੀ ਨਹੀਂ ਟੋਲਦਾ, ਨਰਿੰਦਰ ਸਿੰਘ ਕਪੂਰ ਦੇ ਕੱਲ੍ਹਿਆਂ ਦਾ ਕਾਫਲਾ' ਵਾਂਗ ਖੁਦ ਨੂੰ ਕਾਫਲਾ ਬਣਾ ਲੈਂਦਾ ਹੈ। ਕਹਿੰਦੇ ਹਨ ਕਿ ਸੱਚ ਦੇ ਰਾਹ 'ਤੇ ਤੁਰਨ ਵਾਲੇ ਰਾਹਾਂ ਦੇ ਕੰਢਿਆਂ ਦੀ ਪਰਵਾਹ ਨਹੀਂ ਕਰਦੇ। ਬਹੁਤ ਰਾਜਨੀਤਕ ਅਧਿਕਾਰੀਆਂ, ਬਾਬਿਆਂ ਅਤੇ ਪੰਜਾਬੀ ਮਾਂ ਬੋਲੀ ਦੇ ਅਸਲ ਵਾਰਸ ਵੱਡੇ ਲੇਖਕਾਂ ਨੇ ਉਸਨੂੰ ਉਸਦੇ ਰਸਤੇ ਤੋਂ ਭਟਕਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਸੂਰਮੇ ਗਿੱਦੜਾਂ ਤੋਂ ਥੋੜੋਂ ਡਰਦੇ ਨੇ। ਉਹ ਤਾਂ ਕਹਿੰਦੇ ਹੈ ਕਿ ਸਾਡੇ ਬਾਬੇ ਨੇ ਤਾਂ ਆਪਣੇ ਸਮੇਂ ਮੁਗਲਾਂ ਕਹਿ ਦਿੱਤਾ ਸੀ, 

"ਰਾਜੇ ਸੀਹ ਮੁਕਦਮ ਕੁਤੇ,।।
ਜਾਇ ਜਗਾਇਨਿ ਬੈਠੇ ਸੁਤੇ।।’’

ਲਫਜ਼ ਹੀ ਹੁੰਦੇ ਹਨ ਹਰ ਇਨਸਾਨ ਦਾ ਅਸਲੀ ਸ਼ੀਸ਼ਾ!

ਫਿਰ ਅਸੀਂ ਕਿਸ ਤੋਂ ਡਰਨਾ ਹੈ। ਇਨਸਾਨੀਅਤ ਲਈ ਮਣਾਮੂੰਹੀ ਪਿਆਰ ਕੁਦਰਤ ਵੱਲੋਂ ਉਸ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਜੇਕਰ ਪੰਜਾਬੀ ਭਾਸ਼ਾ ਨਾਲ ਉਸਨੇ ਕੁਝ ਲਿਖਣ ਲਈ ਕਿਸੇ ਵਿਆਹ 'ਤੇ ਜਾਣਾ ਪਵੇ ਤਾਂ ਉਹ ਟਿਫਨ ਵਿੱਚ ਰੋਟੀ ਖੁਦ ਦੀ ਲੈ ਕੇ ਜਾਦਾਂ ਹੈ ਅੱਜ ਕੱਲ੍ਹ ਦੀਆਂ ਟੀਚਰਾਂ ਵਾਂਗ ਬੱਚਿਆਂ ਦਾ ਮਿਡ-ਡੇ- ਮੀਲ ਦਾ ਖਾਣਾ ਨਹੀਂ ਖਾਦਾਂ। ਕਦੇ-ਕਦੇ ਹਾਸਾ ਵੀ ਆਉਂਦਾ ਹੈ ਤੇ ਦੁੱਖ ਵੀ ਹੁੰਦਾ ਹੈ ਕਿ ਇੱਕ ਪ੍ਰੋਫੈਸਰ ਧਰੇਨਵਰ ਵਰਗੇ ਸਾਧ ਬੰਦੇ ਜਿਹੜੇ ਦਿਨ ਰਾਤ ਪੰਜਾਬ ਪੰਜਾਬੀਅਤ ਅਤੇ ਮਾਂ ਬੋਲੀ ਦੀ ਸੇਵਾ ਵਿੱਚ ਜੁੱਟੇ ਹਨ, ਜਿਹੜੇ ਪੰਜਾਬ ਦੇ ਮੂਲ ਵਾਸੀ ਨਹੀਂ ਦੂਜੇ ਪਾਸੇ ਸਾਡੇ ਵਾਲੇ ਥੱਬਾ-ਥੱਬਾ ਕਿਤਾਬਾਂ ਲਿਖ ਕੇ ਹਾਲੇ ਵੀ ਹਨ੍ਹੇਰੇ 'ਚ ਤੁਰੇ ਫਿਰਦੇ ਹਨ। ਬੱਸ ਆਪਣੀਆਂ ਕਿਤਾਬਾਂ ਦੀ ਵਿੱਕਰੀ ਵੇਖੀ ਜਾਂਦੇ ਹਨ, ਮਾਂ-ਬੋਲੀ ਜਾਵੇ ਢੱਠੇ ਖੂਹ ਵਿੱਚ ਸਾਨੂੰ ਇਨਾਮ ਸਨਮਾਨ ਮਿਲਣਾ ਚਾਹੀਦਾ ਹੈ। ਪੀ.ਜੀ.ਆਈ.ਇੱਕ ਦੱਖਣ ਭਾਰਤ ਦੇ ਡਾ.ਨੂੰ ਪੰਜਾਬੀ ਭਾਸ਼ਾ ਸਿਖਾ ਰਹੇ ਹਨ ਤਾਂਕਿ ਡਾ.ਪੰਜਾਬ ਦੇ ਮਰੀਜ਼ਾਂ ਨਾਲ ਪੰਜਾਬੀ ਵਿੱਚ ਗੱਲ ਕਰਕੇ ਉਨ੍ਹਾਂ ਦਾ ਬਹਿਤਰ ਇਲਾਜ ਕਰ ਸਕਣ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਪੰਜਾਬੀ ਭਾਸ਼ਾ ਨੂੰ ਬਣਦਾ ਹੋਇਆ ਦਰਜਾ ਦਵਾਉਣ ਵਿੱਚ ਜੁੱਟੇ ਹੋਏ ਹਨ। ਇਹ ਆਪ ਦੀ ਦਲੇਰੀ ਅਤੇ ਮਿਹਨਤ ਦਾ ਫਲ ਹੈ ਕਿ ਆਪ ਦੇ ਇਲਾਕੇ ਵਿੱਚ ਕੋਈ ਲਾਊਡ ਸਪੀਕਰ ਨਹੀਂ ਵਜਾ ਸਕਦਾ। 

ਅਖੀਰ ਵਿੱਚ ਇੱਕ ਸ਼ੇਅਰ ਰਾਹੀਂ ਸਾਰੇ ਭਾਸ਼ਾ ਪ੍ਰੇਮੀਆਂ ਨੂੰ ਸਨੇਹਾ ਦੇਣਾ ਚਾਹੁੰਦੇ ਹਨ:
ਮੈਂ ਬੋਲੀ ਪੰਜਾਬ ਦੀ ਮੈਂ ਸਭ ਦੀ ਹੀਰੋ
ਮੈਨੂੰ ਨੰਗਿਆਂ ਨਾ ਕਰੋ ਵੇ ਮੇਰੇ ਲੇਖਕ ਵੀਰੋ
ਮੋਹਨ ਨੇ ਮੈਨੂੰ ਪਿਆਰ ਸੀ ਕਰਿਆ
ਸ਼ਿਵ ਨੇ ਮੈਨੂੰ ਗੀਤਾਂ ਵਿੱਚ ਸੀ ਭਰਿਆ
ਅੱਜ ਦੀ ਲੱਚਰ ਪੀੜ੍ਹੀ ਨੇ ਮੈਨੂੰ ਕਰਤਾ ਜੀਰੋ
ਮੈਂ ਬੋਲੀ ਪੰਜਾਬ ਦੀ ਮੈਂ ਸਭ ਦੀ ਹੀਰੋ।

ਰਮੇਸ਼ਵਰ ਸਿੰਘ ਪਟਿਆਲਾ 
ਸੰਪਰਕ ਨੰਬਰ -9914880392


rajwinder kaur

Content Editor

Related News