ਸਾਡੀਆਂ ਖਾਹਿਸ਼ਾਂ ਵੀ ਰੱਬੀ ਸੰਕੇਤ ਹੁੰਦੀਆਂ ਹਨ

Wednesday, Nov 01, 2017 - 06:08 PM (IST)

ਸਾਡੀਆਂ ਖਾਹਿਸ਼ਾਂ ਵੀ ਰੱਬੀ ਸੰਕੇਤ ਹੁੰਦੀਆਂ ਹਨ

ਇਹ ਮਨੁਖ ਹੈ ਅਤੇ ਇਸ ਮਨੁੱਖ ਦੇ ਦਿਲ ਵਿੱਚ ਹਰ ਵਕਤ ਖਾਹਿਸ਼ਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ।ਇਸ  ਮਨੁੱਖ ਨੇ ਅੱਜ ਤਕ ਜਿਤਨੇ ਵੀ ਯਤਨ ਕੀਤੇ ਹਨ ਜਾਂਅਰਦਾਸਾਂ ਕੀਤੀਆਂ ਹਨ ਉਨ੍ਹਾਂ ਸਾਰੀਆਂ ਪਿਛੇ ਉਸਦੀਆਂ ਖਾਹਿਸ਼ਾਂ ਛੁਪੀਆਂ ਹੁੰਦੀਆਂ ਹਨ ਅਤੇ ਇਹ ਵੀ ਦੇਖਿਆ ਗਿਆ ਹੈ ਕਿ ਇਸ ਆਦਮੀ ਦੀਆਂ ਖਾਹਿਸ਼ਾ ਕਦੀ ਪੀ ਖਤਮ ਨਹਖ਼ ਹੁੰਦੀਆਂ ਅਤੇ ਇਹ ਖਾਹਿਸ਼ਾਂ ਦੀ ਸਿਲਸਿਲਾ ਸਦਾ ਹੀ ਚਲਦਾ ਰਹਿੰਦਾ ਹੈ।  ਇਹ ਖਾਹਿਸ਼ਾਂ ਪੂਰੀ ਹੁੰਦੀ ਹੈ ਤਾਂ ਦੂਜੀ ਖਾਹਿਸ਼  ਜਨਮ ਲੈ ਲੈਂਦੀ ਹੈ। ਅਰਥਾਤ ਇਹ ਆਦਮੀ ਸਦਾ ਹੀ ਖਾਹਿਸ਼ਾਂ ਦੀ ਪੂਰਤੀ ਲਈ ਯਤਨ ਕਰਦਾ ਰਹਿੰਦਾ ਹੈ।
ਖਾਹਿਸ਼ਾਂ ਦਾ ਜਨਮ ਲੈਣਾ ਹੀ ਆਦਮੀ ਦੀ ਪ੍ਰਗਤੀ ਦੀ ਜੜ੍ਹ ਹੈ। ਇਸ ਆਦਮੀ ਦਾ ਇਤਿਹਾਸ ਇਹ ਸਾਬਤ ਕਰਦਾ ਆ ਰਿਹਾ ਹੈ ਕਿ ਇਸ ਦੁਨੀਆਂ ਵਿੱਚ ਜਿਤਨੀਆਂ ਵੀ ਖੋਜਾਂ , ਜਿਤਨੇ ਵੀ ਆਵਸ਼ਕਾਰ ਅਤੇ ਜਿਤਨੀਆਂ ਵੀ ਪ੍ਰਾਪਤੀਆਂ ਕੀਤੀਆਂ ਗਈਆਂ ਹਨ, ਇਨ੍ਹਾਂਸਾਰੀਆਂ ਦਾ ਜਨਮ ਪਹਿਲਾਂ ਆਦਮੀ ਦੇ ਦਿਲ ਅੰਦਰ ਖਾਹਿਸ਼ਾਂ ਦੇ ਰੂਪ ਵਿੱਚ ਹੀ ਹੁੰਦਾ ਆਇਆਹੈ।  ਇਸ ਆਦਮੀ ਨੇ ਉਹ ਖਾਹਿਸ਼ ਪੂਰੀ ਕਰਨ ਲਈਯਤਨ ਬਾਅਦ ਵਿੱਚ ਕੀਤੇ ਹਨ ਅਤੇ ਇਹ ਵੀ ਗੱਲ ਸਪਸ਼ਟ ਹੈ ਕਿ ਇਸ ਆਦਮੀ ਅੰਦਰ ਅਜ ਵੀ ਕਈ ਖਾਹਿਸ਼ਾਂ ਹਨ ਜਿਹੜੀਆਂ ਅੱਜ ਇਉਂ ਲਗਦਾ ਹੈ ਕਿ ਇਹ ਖਾਹਿਸ਼ਾਂ ਪੂਰੀਆਂ ਹੋਣੀਆਂ ਅਸੰਭਵ ਹਨ, ਪਰਇਹ ਆਖੀਏ ਕਿ ਇਸ ਆਦਮੀ ਨੇ ਆਪਣੀਆਂ ਖਾਹਿਸ਼ਾਂ ਮਾਰ ਦਿੱਤੀਆਂ ਹਨ, ਐਸਾ ਨਹਖ਼ ਹੈ ਬਲਕਿ ਇਹਆਖਿਆ ਜਾ ਸਕਦਾ ਹੈ ਕਿ ਅੱਜ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਇਸ ਆਦਮੀ ਦੀਆਂਕੀਤੀਆਂ ਪ੍ਰਾਪਤੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਆਦਮੀ ਹਾਲਾਂ ਰੁਕਿਆ ਨਹਖ਼ ਹੈ ਬਲਕਿਇਸ ਆਦਮੀ ਨੇ ਹਾਲਾਂ ਬਹੁਤ ਸਾਰੀਆਂ ਪ੍ਰਾਪਤੀਆਂ ਕਰਨੀਆਂ ਹਨ ਅਤੇ ਇਹ ਵੀ ਸੰਭਵ ਹੈ ਕਿ ਜਿਸ ਰਬਦੀ ਖੋਜ ਇਹ ਆਦਮੀ ਸਦੀਆਂ ਤੋਂ ਕਰਦਾ ਆ ਰਿਹਾ ਹੈ ਕਿਸੇ ਦਿਨ ਇਹ ਆਦਮੀ ਉਸ ਰੱਰ ਦੀ ਪ੍ਰਾਪਤੀਵੀ ਕਰ ਲਵੇ। 
ਇਸ ਆਦਮੀ ਨੇ ਰੱਬ ਦਾ ਸੰਕਲਪ ਸਥਾਪਿਤ ਕੀਤਾ ਹੈ। ਇਹ ਭਗਤੀ ਅਤੇ ਇਹ ਅਰਦਾਸਾਂ ਦਾ ਸਿਲਸਿਲਾ ਵੀ ਚਲਾ ਰਖਿਆ ਹੈ।  ਇਸ ਪਿਛੇ ਵੀ ਇਹ ਆਦਮੀ ਇਹੀ ਮੰਗ ਕਰ ਰਿਹਾ ਹੈ ਕਿਹੇ ਰੱਬਾ ਇਹ ਕਰ ਦੇ, ਉਹ ਕਰ ਦੇ, ਅਰਥਾਤ ਇਹ ਆਦਮੀ ਰੱਬ ਪਾਸੋਂ ਉਹ ਕੰਮ ਕਰਨ ਦੀ ਮੰਗ ਕਰਦਾਦਿਖਾਈ ਦੇ ਰਿਹਾ ਹੈ ਜਿਹੜੇ ਕੰਮ ਇਹ ਆਦਮੀ ਆਪ ਨਹਖ਼ ਕਰ ਸਕਦਾ, ਉਹ ਰੱਬ ਪਾਸੋਂ ਮੰਗ ਕਰਦਾਹੈ ਕਿ ਰੱਬ ਆਪ ਜਿਹੜਾ ਇਸ ਆਦਮੀ ਨੇ ਸਰਬ ਸ਼ਕਤੀਮਾਨ ਕਰਾਰ ਕਰਰਖਿਆ ਹੈ ਉਹ ਕਰ ਦੇਵੇ।  ਸਾਡੀਆਂ ਅਰਦਾਸਾਂ ਦਾ ਅਧਿਐਨ ਕੀਤਾ ਜਾਵੇ ਤਾਂ ਇਹ ਗਲਾਂ ਸਪਸ਼ਟ ਹੋ ਆਉਂਦੀਆਂ ਹਨ ਕਿ ਜਿਹੜੇ ਕੰਮ ਅਸਖ਼ ਆਪ ਸਿਰੇ ਨਹਖ਼ ਲਗਾ ਸਕਦੇ ਉਨ੍ਹਾਂ ਲਈ ਹੀਅਰਦਾਸਾਂ ਕਰਦੇ ਹਾਂ ਅਤੇ ਰੱਬ ਪਾਸੋਂ ਇਹੀ ਮੰਗ ਕਰਦੇ ਹਾਂ ਕਿ ਉਹ ਸਾਡੀਆਂ ਮੰਗਾਂ ਪੂਰੀਆਂ ਕਰ ਦੇਵੇ।  ਇਹ ਭਗਤੀ ਵੀ ਰਬ ਪਾਸ ਅਰਦਾਸਾਂ ਕਰਨ ਤੋਂ ਪਹਿਲਾਂ ਦਾਸਿਲਸਿਲਾ ਹੈ ਜਿਸ ਵਿੱਚ ਰੱਬ ਦੇ ਗੁਣ ਗਾਏਜਾਂਦੇ ਹਨ ਅਤੇ ਰਬ ਦਾ ਧੰਨਵਾਦ ਕੀਤਾ ਜਾਂਦਾ ਹੈ ਅਤੇ ਫਿਰ ਅਰਦਾਸ ਕੀਤੀ ਜਾਂਦੀ ਹੈ।  ਦੁਨੀਆਂ ਭਰ ਵਿੱਚਇਹ ਭਗਤੀ ਕਰਨ ਦਾ ਜਿਹੜਾ ਸਿਲਸਿਲਾ ਬਣ ਆਇਆ ਹੈ ਇਸ ਦਾ ਅਧਿਐਨ ਕੀਤਾ ਜਾਵੇ ਤਾਂ ਇਹੀ ਗਲਾਸਾਹਮਣੇ ਆਉਂਦੀਆਂ ਹਨ ਕਿ ਇਹ ਸਾਰਾ ਕੁਝ ਵੀ ਜਿਹੜਾ ਭਗਤੀ ਕਰਨ ਵਾਲਿਆਂ ਨੇ ਸਕਾਪਿਤ ਕੀਤਾ ਹੈਇਹ ਆਦਮੀ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਦਾ ਹੀ ਇਕ ਯਤਨ ਹੈ ਅਤੇ ਇਸਤੋਂ ਸਿਵਾ ਹੋਰ ਕੁੱਝ ਵੀਨਹਖ਼ ਹੈ।  ਇਸ ਆਦਮੀ ਨੇ ਆਪਣੀਆਂ ਖਾਹਿਸ਼ਾਂ ਦੀ ਪੂਰਤੀ ਲਈ ਅਜ ਤਕ ਜਿਹੜੇ ਵੀ ਯਤਨ ਕੀਤੇ ਹਨ ਉਹ ਸਾਰੇ ਦੇ ਸਾਰੇ ਠੀਕ ਠਾਕ ਨਹਖ਼ ਹਨ।  ਇਹ ਪਾਪਾਂ, ਇਹ ਅਪ੍ਰਾਧਾਂ ਅਤੇ ਇਹ ਦੁਰਾਚਾਰਾਂ ਦਾਸਿਲਸਿਲਾ ਵੀ ਆਦਮੀ ਦੀਆਂ ਖਾਹਿਸ਼ਾ ਦੀ ਪੂਰਤੀ ਲਈ ਕੀਤਾ ਜਾਂਦਾ ਹੈ ਅਤੇ ਬਹੁਤੀ ਵਾਰਖ਼ ਖਾਇਸ਼ਾ ਦੀ ਪੂਰਤੀ ਦੀ ਬਜਾਏ ਇਹ ਆਦਮੀ ਆਪਣੇ ਲਈ ਕਈ ਹੋਰ ਮੁਸੀਬਤਾਂ ਖੜੀਆਂ ਕਰ ਬੈਠਦਾ ਹੈ, ਪੁਲਿਸਦੀ ਮਾਰ ਵੀ ਖਾਂਦਾ ਹੈ, ਜੇਲ੍ਹੀ ਵੀ ਜਾਂਦਾ ਹੈ ਅਤੇ ਕਈ ਫਾਂਸੀਆਂ ਤਕ ਜਾ ਪੁਜਦੇ ਹਨ।  ਆਪਣੀਆਂ ਖਾਹਿਸ਼ਾ ਦੀ ਪੂਰਤੀ ਲਈ ਇਹ ਆਦਮੀ ਕਈ ਯਤਨ ਕਰ ਬੈਠਾ ਹੈ ਅਤੇ ਅਜਤਾਂ ਵਡੀਆਂ ਕਸਮਾਂ ਖਾਕੇ ਵੀ ਲੋਕਖ਼ ਘਪਲੇ ੋਟਾਲੇ ਤਕ ਕਰਨ ਲਗ ਪਏ ਹਨ।
ਅਸਖ਼ ਸਿਹਤ ਦੀ ਗੱਲ ਕਰਦੇ ਹਾਂ, ਅਸਖ਼ ਵਿਦਿਆ ਦੀ ਗੱਲ ਕਰਦੇ ਹਾਂ, ਅਸਖ਼ ਸਿਖਲਾਈ ਦੀ ਗੱਲਕਰਦੇ ਹਾਂ, ਅਸਖ਼ ਕਿਸੇ ਕੰਮ ਉਤੇ ਲਗਦੇ ਹਾਂ, ਅਸਖ਼ ਆਪਣੀ ਆਮਦਨ ਬਣਾਉਂਦੇ ਹਾਂ, ਇਹ ਸਾਰੀਆਂ ਗਲਾਂਅਸਖ਼ ਆਪਣੀਆਂ ਖਾਹਿਸ਼ਾਂ ਦੀ ਪੂਰਤੀ ਲਈ ਆਧਾਰ ਬਣਾਉਂਦੇ ਹਾਂ।  ਇਹ ਸਾਡੀਆਂ ਮੁਢਲੀਆਂ £ਰੂਰਤਾਂ ਹਨ ਅਤੇ ਸਾਡੇ ਜੀਵਨ ਦੇਮੁਢਲੇ ਆਧਾਰ ਹਨ ਜਿਨ੍ਹਾਂ ਉਤੇ ਸਾਡੇ ਜੀਵਨ ਨੇ ਅਗਾਂਹ ਤੁਰਨਾ ਹੈ।  ਸਾਨੂੰ ਵੀ ਪਤਾ ਹੈ ਕਿ ਅਸਖ਼ ਸਾਦੀ ਕਰਨੀ ਹੈ, ਘਰਵਸਾਉਣਾ ਹੈ, ਬਾਲ ਬਚੇ ਪੈਦਾ ਕਰਨੇ ਹਨ, ਇਹ ਮਕਾਨ, ਰੋਟੀ, ਕਪੜਾਂ ਅਤੇ ਜੀਵਨ ਦੀਆਂ ਹੋਰ £ਰੂਰਤਾਂਸਾਡੀਆਂ ਪਹਿਲਾਂ ਖਾਹਿਸ਼ਾਂ ਹਨ ਅਤੇ ਇਹ ਖਾਹਿਸ਼ਾਂ ਦੀ ਪੂਰਤੀ ਲਈ ਅਜ ਪੈਸੇ ਦੀ £ਰੂਰਤ ਹੈ ਅਤੇਇਸ ਕਰਕੇ ਅਜ ਦਾ ਆਦਮੀ ਪੈਸੇ ਪਿਛੇ ਦੌੜਨ ਲਗ ਪਿਆ ਹੈ।  ਅਜ ਦੇ ਆਦਮੀ ਦੀ ਸਮਝ ਵਿੱਚ ਇਹ ਗੱਲ ਆ ਗਈ ਹੈ ਕਿਪੈਸਾ ਹੋਵੇ ਤਾਂ ਆਦਮੀ ਆਪਣੀਆਂ ਬਹੁਤ ਸਾਰੀਆਂ ਖਾਹਿਸ਼ਾਂ ਦੀ ਪੂਰਤੀ ਕਰ ਲੈਂਦਾ ਹੈ ਅਤੇ ਇਸ ਲਈਅਜ ਪੈਸਾ ਇਕਠਾ ਕਰਨ ਲਈ ਇਹ ਆਦਮੀ ਕਈ ਨਾਜਾਇ£ ਢੰਗ ਤਰੀਕੇ ਵੀ ਵਰਤਣ ਲਗ  ਪਿਆ ਹੈ। ਇਹ ਰਿਸਸ਼ਵਤਾਂ, ਇਹ ਦੁਰਾਚਾਰ, ਇਹ ਘਪਲੇ, ਇਹ ਘੋਟਾਲੇ, ਇਹ ਤਸਖਰੀ, ਇਹ ਜਮਾਂਖੋਰੀ,ਇਹ ਮਹਿੰਗਾਈ, ਇਹ ਸਾਰੀਆਂ ਗਲਾਂ ਪੈਸਾ ਇਕਠਾ ਕਰਨ ਦੇ ਸਾਧਨ ਹਨ ਅਤੇ ਅਜ ਦਾ ਆਦਮੀ ਇਨ੍ਹਾਂਤਰੀਕਿਆਂ ਦੀ ਵਰਤੋਂ ਕਰਨ ਲਗ ਪਿਆ ਹੈ।  ਇਸਆਦਮੀ ਦੀ ਸਮਝ ਵਿੱਚ ਇਹ ਵੀ ਆ ਗਿਆ ਹੈ ਕਿ ਅਗਰ ਪੈਸਾ ਹਥ ਵਿੱਚ ਹੋਵੇ ਤਾਂ ਕਾਨੂੰਨ ਦੀਆਂਨ£ਰਾ ਤੋਂ ਵੀ ਬਚਿਆ ਜਾ ਸਕਦਾ ਹੈ।  ਕਦੀ ਇਹਮੁਹਾਵਰਾ ਸੀ ਕਿ ਪਰਸੂ, ਪਰਸਾ, ਪਰਸ ਰਾਮ ਜੀ ਅਤੇ ਅਜ ਇਹ ਗਲ ਵੀ ਸਾਹਮਣੇ ਆ ਗਈ ਹੈ ਕਿ ਸ੍ਰੀਪਰਸੂ ਰਾਮ ਜੀ ਵੀ ਅਸਖ਼ ਪੈਸੇ ਦੋਰ ਨਾਲ ਅਖਵਾ ਸਕਦੇ ਹਾਂ।
ਅੱਜਆਪਣੀਆਂ ਖਾਹਿਸ਼ਾਂ ਦੀ ਪੂਰਤੀ ਲਈ ਬਹੁਤ ਸਾਰੇ ਲੋਕਾਂ ਨੇ ਰੱਬ ਦੀ ਵਰਤੋਂ ਵੀ ਕਰਨੀ ਸ਼ੁਰੂ ਕਰਦਿੱਤੀ ਹੈ।  ਅਜ ਬਹੁਤ ਸਾਰੇ ਲੋਕਾਂ ਨੇ ਪੈਸਾਇਕਠਾ ਕਰਨ ਲਈ ਧਾਰਮਿਕ ਅਸਥਾਨ ਵੀ ਖੋਲ੍ਹ ਲਏਹਨ ਅਤੇ ਅਜ ਪੈਸਾ ਇਕਠਾ ਕਰਕੇ ਉਨ੍ਹਾਂ ਅਸਥਾਨਾਵਿੱਚ ਹੀ ਹਰ ਕਿਸਮ ਦਾ ਕੁਕਰਮ ਕਰਨਾ ਵੀ ਸ਼ੁਰੂ ਕਰ ਲਿਆ ਹੈ।  ਕਈ ਸੰਤ ਮਹੰਤ ਅਜ ਜੇਲ੍ਹਾਂ ਵਿੱਚ ਹਨ ਅਤੇ ਕਈ ਜਲਦੀ ਹੀਉਥੇ ਜਾ ਪੁਜਣਗ।
ਸਾਡੇਮਨ ਅੰਦਰ ਅਗਰ ਖਾਹਿਸ਼ਾਂ ਪੈਦਾ ਹੁੰਦੀਆਂ ਹਨ ਅਤੇ ਅਸਖ਼ ਯਤਨ ਕਰਨੇ ਸ਼ੁਰੂ ਕਰਦੇ ਹਾਂ ਤਾਂ ਇਹ ਸਾਡੀਪ੍ਰਗਤੀ ਦੀ ਨਿਸ਼ਾਨੀ ਹੈ।  ਜਿਹੜੀਆਂ ਖਾਹਿਸ਼ਾਪੂਰੀਆਂ ਕਰਨ ਲਈ ਸਹੀ ਕਿਸਮ ਦੇ ਯਤਨ ਕਰਦੇ ਹਾਂ ਉਹ ਖਾਹਿਸ਼ਾਂ ਅਗਰ ਪੂਰੀਆਂ ਹੋ ਜਾਣ ਤਾਂ ਇਹ ਸਹੀਪ੍ਰਗਤੀ ਵਲ ਵਧਦੇ ਕਦਮ ਹਨ, ਪਰ ਜਿਹੜੀਆਂ ਖਾਹਿਸ਼ਾਂਂ ਪੂਰੀਆਂ ਕਰਨ ਲਈ ਸਾਨੂੰ ਪਾਪ, ਅਪ੍ਰਾਧ ਅਤੇਦੁਰਾਚਾਰ ਕਰਨੇ ਪੈਂਦੇ ਹਨ, ਉਹ ਪ੍ਰਾਪਤੀਆਂ ਨਾ ਹੀ ਹੋਣ ਤਾਂ ਬਿਹਤਰ ਗੱਲ ਹੈ ਕਿਉਂਕਿ ਇਹਪ੍ਰਾਪਤੀਆਂ ਸਾਡੇ ਲਈ ਖੁਸ਼ੀਆ ਦੇ ਮੌਕੇ ਪ੍ਰਾਪਤ ਨਹਖ਼ ਕਰਦੀਆਂ ਬਲਕਿ ਸਾਡੇ ਮਨ ਅੰਦਰ ਕਈਕਿਸਮ ਦੇ ਡਰ ਪੈਦਾ ਕਰ ਦਿੰਦੀਆਂ ਹਨ ਅਤੇ ਜਾਂ ਤਾਂ ਅਸਖ਼ ਪੁਲਿਸ ਰਾਹਖ਼ ਪਕੜੇ ਜਾਂਦੇ ਹਾਂ ਜਾਂ ਅੰਦਰ ਹੀਅੰਦਰ ਦਾ ਇਹ ਡਰ ਸਾਡੀ ਜਾਨ ਖਾ ਜਾਂਦਾ ਹੈ।ਇਸਲਈ ਆਪਣੀਆਂ ਖਾਹਿਸ਼ਾਂ ਦੀ ਪੂਰਤੀ ਵਲ ਵਧਦੇ ਕਦਮ ਹੀ ਸਾਨੂੰ ਦਸ ਦਿੰਦੇ ਹਨ ਕਿ ਅਸਖ਼ ਜੋ ਵੀਪ੍ਰਾਪਤੀ ਕਰਨ ਜਾ ਰਹੇ ਹਾਂ ਉਹ ਸਾਡੀ ਪ੍ਰਗਤੀ ਵਲ ਵਧਦੇ ਕਦਮ ਹਨ ਜਾਂ ਸਾਨੂੰ ਜੇਲ੍ਹ ਤਕ ਪਵੁਚਾਉਣਦੀਆਂ ਕਾਰਵਾਈਆਂ ਹਨ।  ਸਾਡੀਆਂ ਖਾਹਿਸ਼ਾਂਂ ਦੀਪ੍ਰਾਪਤੀ ਵਲ ਵਧਦਾ ਪਹਿਲਾ ਕਦਮ ਹੀ ਸਾਨੂੰ ਦਸ ਦਿੰਦਾ ਹੈ ਕਿ ਇਹ ਖਾਹਿਸ਼ ਸਹੀ ਹੈ ਜਾਂ ਗਲਤ ਹੈ।
ਇਹ ਗੀ ਦਾ ਸਫਰ ਬਹੁਤ ਹੀ ਘਟ ਹੈ ਅਤੇ ਇਸ ਕਰਕੇ ਆਖਿਆ ਗਿਆ ਹੈ ਕਿ ਸਹੀ ਰਸਤੇ ਉਤੇ ਚਲੋਭਾਵੇਂ ਇਹ ਰਸਤਾ ਕੁੱਝ ਲੰਮਾ ਹੀ ਕਿਉਂ ਨਾ ਹੋਵੇ। ਗਲਤ ਰਸਤੇ ਉਤੇ ਚਲਣ ਨਾਲ ਕਈ ਮੁਸ਼ਕਿਲਾਂ ਆ ਖਲੌਂਦੀਆਂ ਹਨ ਅਤੇ ਅਸਖ਼ ਆਪਣੇਇਸ ਜੀਵਨ ਦਾ ਬਹੁਤਾ ਹਿੱਸਾ ਗਲਤ ਕਾਰਵਾਈਆਂ ਵਿੱਚ ਹੀ ਬਰਬਾਦ ਕਰਕੇ ਬੈਠ ਜਾਂਦੇ ਹਾਂ। ਸਾਡੀਆਂ ਖਾਹਿਸਾਂ ਅਗਰ ਸਹੀ ਰਸਤੇ ਉਤੇ ਚਲਕੇ ਪੂਰੀਆਂਹੁੰਦੀਆਂ ਹਨ ਤਾਂ ਅਸਖ਼ ਇਸ ਨਿਕੇ ਜੀਵਨ ਸਫਰ ਵਿੱਚ ਹੀ ਕਈ ਵਡੀਆਂ ਪ੍ਰਾਪਤੀਆਂ ਕਰ ਜਾਂਦੇ ਹਾਂ ਅਤੇਅਜ ਤਕ ਪ੍ਰਾਪਤੀਆਂ ਕਰਨ ਵਾਲਿਆਂ ਦੀ ਕਤਾਰ ਵਿੱਚ ਅਗਰ ਸਾਨੂੰ ਵੀ ਖੜਨ ਦਾ ਮੌਕਾ ਮਿਲ ਜਾਵੇਤਾਂ ਇਹ ਜੀਵਨ ਸਾਰਥਿਕ ਹੋ ਜਾਂਦਾ ਹੈ। ਜਿਹੜਾ ਆਦਮੀ ਇਹ ਜੀਵਨ ਬਰਬਾਦ ਕਰ ਜਾਂਦਾ ਹੈ ਉਹ ਇਥੇਵੀ ਧਕੇ ਖਾਂਦਾ ਹੈ ਅਤੇ ਰੱਬ ਦੀ ਦਰਗਾਹ ਵਿੱਚ ਵੀ ਉਸਨੂੰ ਸ£ਾ ਹੀ ਮਿਲਦੀ ਹੈ।  ਇਨਾਮ ਨਹਖ਼ ਮਿਲਦਾ।
101-ਸੀ ਵਿਕਾਸ ਕਲੋਨੀ, ਪਟਿਆਲਾ-147003


Related News