ਜਾਗਰੂਕਤਾ ਹੀ ਉਪਾਅ ਹੈ ਕੈਂਸਰ ਦਾ

Saturday, Dec 15, 2018 - 02:04 PM (IST)

ਜਾਗਰੂਕਤਾ ਹੀ ਉਪਾਅ ਹੈ ਕੈਂਸਰ ਦਾ

ਬਾਹਰਲੇ ਮੁਲਕਾਂ ਨਾਲੋਂ ਕੈਂਸਰ ਮੌਤ ਦੀ ਦਰ ਪੰਜਾਬ ਵਿਚ ਵਧ ਹੈ। ਵਿਕਸਤ ਦੇਸ਼ਾਂ ਵਿਚ ਭਾਵੇਂ ਕੈਸਰ ਰੋਗ ਪਨਪਦਾ ਹੈ ਪਰ ਜਾਗਰੂਕਤਾ ਹੋਣ ਕਾਰਨ ਸਮੇਂ ਸਿਰ ਫੜਿਆ ਜਾਂਦਾ ਹੈ। ਸਾਡੇ ਮੁਲਕ ਵਿਚ ਜਾਗਰੂਕਤਾ ਦੀ ਕਮੀ ਅਤੇ ਮਾਨਸਿਕ ਕਮਜ਼ੋਰੀ ਕਾਰਨ ਕੈਂਸਰ ਦੀ ਛਾਣਬੀਣ ਲੇਟ ਹੋ ਜਾਦੀ ਹੈ।ਜ਼ਹਿਰੀਲਾ ਵਾਤਾਵਰਨ ਦੂਸ਼ਿਤ ਪਾਣੀ ਵਰਗੀਆਂ ਅਲਾਂਮਤਾਂ ਕਰਕੇ ਇਸ ਨਾਮੁਰਾਦ ਬੀਮਾਰੀ ਨੇ ਪੈਰ ਪਸਾਰੇ ਹਨ।ਭਾਵੇਂ ਸਰਕਾਰੀ ਉਪਰਾਲੇ ਜਾਰੀ ਹਨ ਪਰ ਸਹੂਲਤਾਂ ਦਾ ਸਮੇਂ ਸਿਰ ਫਾਇਦਾ ਲੈਣ ਵਿਚ ਜਨਤਾ ਪਛੜ ਜਾਂਦੀ ਹੈ।

ਸਰਕਾਰਾਂ ਇਸ ਵਿਸ਼ੇ ਤੇ ਗੰਭੀਰ ਤਾਂ ਹਨ ਤਾਂ ਹੀ ਟੀਕਾਕਰਨ ਅਤੇ ਟੈਸਟ ਉਪਲੱਬਧ ਕਰਵਾਏ ਜਾਂਦੇ ਹਨ। ਇੱਥੋਂ ਤਕ ਕੀ ਸਰਕਾਰ ਨੇ 20 ਕੀਟਨਾਸ਼ਕਾਂ ਤੇ ਪਾਬੰਦੀ ਲਾ ਦਿੱਤੀ ਹੈ। ਮਰਦ ਅਤੇ ਔਰਤਾਂ ਦਾ ਕੈਂਸਰ ਅੰਗਾਂ ਅਨੁਸਾਰ ਹੁੰਦਾ ਹੈ। ਮਨੁੱਖ ਮਾਨਸਿਕ ਡਰ ਨਾਲ ਕਈ ਵਾਰ ਟੈਸਟ ਕਰਵਾਉਣ ਤੋਂ ਡਰ ਜਾਂਦਾ ਹੈ।ਇੰਨੇ ਨੂੰ ਰੋਗ ਵਧ ਕੇ ਵਸੋਂ ਬਾਹਰ ਹੋ ਜਾਂਦਾ ਹੈ। ਮੈਡੀਕਲ ਖੇਤਰ ਪਹਿਲੇ ਪੜਾਅ ਤੇ ਇਸ ਦੇ ਇਲਾਜ ਦਾ ਰੌਲਾ ਪਾਉਂਦਾ ਹੈ ਪਰ ਅਜੇ ਤਕ ਇਸ ਦਾ ਇਲਾਜ ਘੁੰਮਣ ਘੇਰੀਆ ਅਤੇ ਲੇਖਿਆ ਜੋਖਿਆ ਵਿਚ ਪਿਆ ਹੋਇਆ ਹੈ।ਸਰਕਾਰ ਨੇ ਕੈਂਸਰ ਰਾਹਤ ਕੋਸ਼ ਫੰਡ ਵੀ ਜਾਰੀ ਕੀਤਾ ਹੋਇਆ ਹੈ ਪਰ ਇਸ ਦੀ ਲੋੜ ਹੀ ਨਾ ਪਵੇ ਅਜਿਹੇ ਉਪਰਾਲੇ ਸਰਕਾਰ ਦੀ ਕਚਿਹਰੀ ਵਿਚ ਲੰਬਿਤ ਪਏ ਹਨ।

ਅੰਧ ਵਿਸ਼ਵਾਸ ਦੀ ਮਾਰ ਹੇਠ ਵੀ ਇਹ ਰੋਗ ਪੈਰ ਪਸਾਰ ਰਿਹਾ ਹੈ। ਨਿੰਮ ਹਕੀਮ ਖਤਰਾ ਏ ਜਾਨ ਵੀ ਆਪਣਾ ਨਾ ਪੱਖੀ ਯੋਗਦਾਨ ਪਾ ਰਹੇ ਹਨ।ਇਹ ਵਿਸ਼ੇ ਹੋਰ ਵੀ ਖਤਰਨਾਕ ਹਨ। ਕੈਂਸਰ ਦੇ ਮਰੀਜ਼ ਧਾਗੇ ਤਵੀਤਾਂ ਤੇ ਵਿਸ਼ਵਾਸ ਕਰਦੇ ਦੇਖੇ ਗਏ ਹਨ। ਉਂਝ ਪੰਜਾਬ ਦੇ ਪਾਣੀਆ ਵਿਚ ਵੀ ਕੈਂਸਰ ਦੀ ਕਰੋਪਤਾ ਆ ਰਹੀ ਹੈ ਵੱਡੀਆ ਸੰਸਥਾਵਾ ਅਤੇ ਸਰਕਾਰਾਂ ਅਜੇ ਤੱਕ ਖੋਜਾਂ ਵਿਚ ਹੀ ਪਈਆਂ ਹੋਈਆ ਹਨ ਪੱਲੇ ਕੁੱਝ ਵੀ ਨਹੀਂ ਪਿਆ।ਕੈਂਸਰ ਦਾ ਇਲਾਜ ਇੰਨਾ ਮਹਿੰਗਾ ਹੈ ਕਿ ਆਮ ਬੰਦੇ ਦੇ ਵੱਸ ਤੋਂ ਬਾਹਰ ਹੁੰਦਾ ਹੈ।ਮੌਤ ਦਰ ਇਸ ਰੋਗ ਨਾਲ ਬਾਕੀ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਵਿਚ ਵਧ ਹੈ।ਅਜੇ ਤਕ ਇਸ ਮਾਰੂ ਰੋਗ ਤੋਂ ਬਚਣ ਲਈ ਮੈਡੀਕਲ ਅਦਾਰੇ ਅਤੇ ਆਮ ਜਨਤਾ ਮੇਲ ਜੋਲ ਨਹੀਂ ਵਧਾ ਸਕੇ ਨਾ ਹੀ ਇਸ ਵਿਸ਼ੇ ਤੇ ਖੋਜ ਸੰਸਥਾਵਾ ਨੇ ਕੋਈ ਮਾਅਰਕੇ ਵਾਲਾ ਹੱਲ ਲੱਭਿਆ ਹੈ।ਕੀਤੇ ਜਾਂਦੇ ਇਲਾਜ ਦੇ ਪ੍ਰਭਾਵ ਨਾਲੋ ਦੁਰਪ੍ਰਭਾਵ ਵੱਧ ਹੁੰਦੇ ਹਨ।

ਘੱਟ ਜਾਣਕਾਰੀ ਅਤੇ ਮਾਨਸਿਕ ਡਰ ਕਾਰਨ ਝੋਲਾ ਛਾਪ ਡਾਕਟਰਾਂ ਦਾ ਸਹਾਰਾ ਵੀ ਇਸ ਦਾ ਕਾਰਨ ਬਣਦਾ ਹੈ ਪੰਜਾਬ ਨੂੰ ਲੱਗੀ ਨਜ਼ਰ ਨੇ ਨਸ਼ੇ ਤੋਂ ਬਾਅਦ ਕਂੈਸਰ ਨੂੰ ਦੂਜੇ ਨੰਬਰ ਤੇ ਗ੍ਰਸਿਆ ਹੈ। ਸਰਕਾਰ ਦੇ ਉਪਰਾਲੇ ਉਦੋਂ ਤੱਕ ਫਿੱਕੇ ਹਨ, ਜਦੋਂ ਤਕ ਇਸ ਦੇ ਪੈਦਾ ਹੋਣ ਦੇ ਕਾਰਨਾਂ ਦੀ ਪੜਚੋਲ ਕਰਕੇ ਉਸ ਨਾਲ ਸਖਤੀ ਨਹੀਂ ਕੀਤੀ ਜਾਦੀ । ਇਸ ਵਿਸ਼ੇ ਤੇ ਪੜ੍ਹ, ਲਿਖ ਅਤੇ ਸੁਣ ਬਹੁਤ ਕੁਝ ਲਿਆ ਪਰ ਹੁਣ ਸਮਾਂ ਮੰਗ ਕਰਦਾ ਹੈ ਕਿ ਇਸ ਰੋਗ ਦੇ ਬਚਾਅ ਲਈ ਸਖਤ ਨੀਤੀ ਨਿਰਧਾਰਤ ਕੀਤੀ ਜਾਵੇਂ ਤਾਂ ਜੋ ਭਵਿੱਖ ਸੁਖਾਲਾ ਹੋਣ ਦੀ ਆਸ ਬੱਝੇ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
ਮੋ: 9878111445


author

Neha Meniya

Content Editor

Related News