ਮਹਿਕਦੇ ਗੁਲਜ਼ਾਰ 'ਚ ਕੋਰੋਨਾ ਦੀ ਆਮਦ, ਵਾਇਰਸਾਂ ਦੇ ਫੈਲਾਅ ਸਮੇਂ ਗੁੰਮਰਾਹ ਕਰਦਾ ਸਾਮਰਾਜਵਾਦ

8/13/2020 2:05:07 PM

ਕੁਦਰਤੀ ’ਚ ਜੋ ਵੀ ਕੁਝ ੳੁਪਜਿਅਾ ਹੈ, ੳੁਹ ਕੋੲੀ ਨਵੀਂ ਸ਼ੈਅ ਨਹੀਂ। ਅਾਦਿ-ਕਾਲ ਤੋਂ ਹੀ ਪ੍ਰਕ੍ਰਿਤੀ ਵਿੱਚ ਹਰ ਸ਼ੈਅ ਵਿਚਰਦੀ ਅਾ ਰਹੀ ਹੈ। ਕੋਬਰੇ ਜਿਹੇ ਜ਼ਹਿਰੀਲ਼ੇ ਜੀਵ ਜੰਤੂ ਵੀ ਸਾਡੀ ਪ੍ਰਕ੍ਰਿਤੀ ਤੇ ਸਾਡੇ ਜੀਵਨ ਦਾ ਹਿੱਸਾ ਰਹੇ ਹਨ ਅਤੇ ਮਹਿਕਦੇ ਫੁੱਲ ਵੀ। ਸ਼ਹਿਦ ਦੀਅਾਂ ਜ਼ਹਿਰੀਲੇ ਡੰਗ ਵਾਲੀਅਾਂ ਮੱਖੀਅਾਂ ਦੇ ਮੁੱਖ ਰਾਹੀਂ ਸ਼ਹਿਦ ਦਾ ਬਣਨਾ ਅਜੂਬਾ ਹੀ ਤਾਂ ਹੈ। ਮਨੁੱਖੀ ਸਰੀਰ ਅੰਦਰ ਅਣਗਿਣਤ ਬੈਕਟੀਰੀਅਾ ਅਤੇ ਅਣਗਿਣਤ ਵਾੲਿਰਸ ਮਨੁੱਖੀ ਸਰੀਰ ਦਾ ਅਹਿਮ ਹਿੱਸਾ ਹਨ। ਸਰੀਰ ਦਾ ਸੰਤੁਲਨ ਕੁਦਰਤੀ ਤੌਰ ਤੇ ਸਿਰਜਣਹਾਰ ਨੇ ਸਿਰਜਣਾ ਸਮੇਂ ਤੋਂ ਹੀ ਬਣਾੲਿਅਾ ਹੋੲਿਅਾ ਹੈ। ਵਾੲਿਰਸਾਂ ਕਾਰਣ ਸਰੀਰ ਦਾ ਕੁਦਰਤੀ ਵਾਤਾਵਰਣ ਵਿੱਚ ਤੋਲ-ਸਮਤੋਲ ਅਾਪਣੇ ਅਾਪ ਸੁਭਾਵਿਕ ਹੁੰਦਾ ਰਹਿੰਦਾ ਹੈ।

ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ

ਰੁੱਤਾਂ ਦਾ ਬਦਲਣਾ, ਮੌਸਮ ਦਾ ਬਦਲਣਾ ਅਤੇ ਅਚਾਨਕ ੲਿਕੋ ਦਮ ਤਾਪਮਾਨ ਦਾ ਬਦਲਣਾ ਮਨੁੱਖੀ ਸਰੀਰ ਤਾਂ ਕੀ ਹਰ ਜੀਵ ਤੇ ਅਾਪਣਾ ਪ੍ਰਭਾਵ ਛੱਡਦਾ ਹੈ। ਵਾੲਿਰਸ ਜਾਂ ਬੈਕਟੀਰੀਅਾ ਕੋੲੀ ਸਾਡੇ ਦੁਸ਼ਮਣ ਨਹੀਂ। ੲਿਨ੍ਹਾਂ ਵਾੲਿਰਸਾਂ ਨੂੰ ਸਾੲਿੰਸ ਨੇ ਅਾਪਣੇ ਨਵੀਨ ਸੂਖਮ ਦਰਸ਼ੀ ੳੁਪਕਰਨਾ ਨਾਲ਼ ਦੇਖ-ਪਰਖ਼ ਕੇ ਨਾਵਾਂ ਦੇ ਨਾਲ਼ ਪਛਾਣ ਦੇ ਕੇ ਜਗਤ ਵਿੱਚ ਸਿਰਫ਼ ਪਹਿਚਾਣ-ਪੱਤਰ ਜਾਰੀ ਕਰ ਦਿੱਤਾ ਹੈ। ੲਿਸ ਨਾਲ਼ ਸਬੰਧਤ ੲਿਲਾਜ ਸਮੱਗਰੀ ਤੇ ਟੈਸਟ ਸਮੱਗਰੀ ਬਾਜ਼ਾਰ ਵਿੱਚ ਲਿਅਾ ਕੇ ਅਾਪਣੇ ਧੰਦੇ ਬਣਾ ਲੲੇ ਹਨ। ਬਾਜ਼ਾਰ ਵਿੱਚ ਹੳੂਅਾ ਖੜ੍ਹਾ ਕਰ ਕੇ ਮੁਨਾਫ਼ੇ ਲੲੀ ਮਨੁੱਖੀ ਸੋਚ ਨੂੰ ਗੁੰਮਰਾਹ ਕਰਨਾ ਸਾਮਰਾਜਵਾਦ ਦਾ ਮੁੱਖ-ਮੰਤਵ ਹੈ।

ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’

ੲਿਨ੍ਹਾਂ ਵਾੲਿਰਸਾਂ ਦਾ ੲਿਲਾਜ ਤੇ ਪਛਾਣ ਤਾਂ ਲੋਕਾਂ ’ਤੇ ਸ਼ਾਸਨ ਕਰਨ ਵਾਲੀਅਾਂ ਸਰਕਾਰਾਂ ਅਾਪਣੀ ਹਰ ਤਰ੍ਹਾਂ ਦੀ ਸ਼ਕਤੀ ਵਰਤ ਕੇ ਕਰ ਸਕਦੀਅਾਂ ਹਨ। ੲਿਨ੍ਹਾਂ ਵਾੲਿਰਸਾਂ ਨੂੰ ਮਨੁੱਖੀ ਸਮਾਜ ਲੲੀ ਜਾਨ-ਲੇਵਾ ਜਾਂ ਘਾਤਿਕ ਸਿੱਧ ਕਰ ਸਕਦੀਅਾਂ ਹਨ। ਅਫ਼ਸੋਸ ੲਿਹ ਸਰਕਾਰਾਂ ਸਮਾਜ ਵਿੱਚ ਦਿਨੋ-ਦਿਨ ਪਲ਼ ਰਹੇ ਦੁਸ਼ਟ, ਭ੍ਰਿਸ਼ਟਾਚਾਰੀ, ਜਮਾਂਖ਼ੋਰੀ, ਬਲੈਕੀੲੇ, ਨਸ਼ੇ ਦੇ ਸਮੱਗਲਰ, ਸਰਕਾਰੀ ਤੰਤਰ ਅੰਦਰ ਰਿਸ਼ਵਤਖ਼ੋਰੀ, ਸਰਕਾਰੀ ਸ਼ਕਤੀ ਤੇ ਅਹੁਦੇ ਦੀ ਦੁਰਵਰਤੋਂ ਕਰਨ ਵਾਲੇ, ਅਰਬਾਂ-ਖਰਬਾਂ ਦਾ ਘੁਟਾਲਾ ਕਰਨ ਵਾਲੇ ਵਰਦੀਧਾਰੀ ਗੁੰਡੇ ਅਤੇ ਦੇਸ਼ ਦੇ ਸੰਵਿਧਾਨ ਨਾਲ਼ ਧ੍ਰੋਹ ਕਰਨ ਵਾਲੇ ਫ੍ਰਿਕਾਪ੍ਰਸਤੀ ਸਿਅਾਸੀ ਨੇਤਾਵਾਂ ਵਾਲੇ ਘਨੌਣੇ ਵਾੲਿਰਸਾਂ ਲੲੀ ਕੀ ੲਿਲਾਜ ਕਰ ਰਹੀ ਹੈ। ੲਿਹੋ ਜਿਹੇ ਵਾੲਿਰਸ ਤਾਂ ਕੋਰੋਨਾ ਜਿਹੇ ਵਾੲਿਰਸਾਂ ਤੋਂ ਕਿਤੇ ਭਿਅਾਨਕ ਹਨ। ੲਿਹ ਸਮਾਜ ਤੇ ਪ੍ਰਕ੍ਰਿਤੀ ਦੇ ਦੁਸ਼ਟ-ਦੁਸ਼ਮਣ ਹਨ। ਮਜ੍ਹਬ ਦੇ ਨਾਂ ਤੇ ਨਿੱੱਤ ਦਿਨ ਗੁੰਮਰਾਹ ਕਰਨ ਵਾਲੇ, ਘੱਟ ਫ਼ਿਰਕੇ ਦੇ ਲੋਕਾਂ ਦੀ ਨਸਲਕੁਸ਼ੀ ਕਰਨ ਵਾਲੇ ਵਾੲਿਰਸਾਂ ਦਾ ਕਿਹੜਾ ੲਿਲਾਜ ਲੱਭਿਅਾ ਹੈ? ਹੁਣ ਸਮੇਂ ਦੀ ਜ਼ਰੂਰਤ ਹੈ ਕਿ ਮਨੁੱਖੀ ਸਮਾਜ ਅਤੇ ਪ੍ਰਕ੍ਰਿਤੀ ਨੂੰ ਸਹਿਜ ਅਵੱਸਥਾ ਵਿੱਚ ਜਿੳੂਣ ਲੲੀ ੲਿਹੋ ਜਿਹੇ ਵਾੲਿਰਸਾਂ ਲੲੀ ਵੈਕਸੀਨ ਦੀ ਵਰਤੋਂ ੲਿਕ ਵੱਡੇ ਪ੍ਰੋਗਰਾਮ ਰਾਹੀਂ ਲਾ ਕੇ ਕੰਟਰੋਲ ਕੀਤਾ ਜਾਵੇ।  

ਪੜ੍ਹੋ ਇਹ ਵੀ ਖਬਰ - ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਨਸ਼ੇ ਦੇ ਤਸਕਰਾਂ ਤੋਂ ਭਿਅਾਨਕ ਮਨੁੱਖੀ ਸਮਾਜ.ਲੲੀ ਕੋੲੀ ਵਾੲਿਰਸ ਨਹੀਂ। ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਦਿਅਾਂ ਨੂੰ ੲਿਹ ਵਾੲਿਰਸ ਅਾਪਣਾ ਸ਼ਿਕਾਰ ਬਣਾ ਕੇ ਨੋਚਦਾ ਹੈ। ਇਹ ਅਾਪਣੇ ਧੰਦੇ ਦੀ ਚੇਨ ਦੀ ਅੜੀ ਬਣਾ ਕੇ ਅਾਪਣੇ ਪਹੀੲੇ ਨੂੰ ਚਾਲੂ ਰੱਖਦਾ ਹੈ। ੳੁਨ੍ਹਾਂ ਦੀ ਜ਼ਿੰਦਗ਼ੀ ਤਬਾਹ ਕਰਕੇ ਅਾਪਣੇ ਪੈਰ ਪਸਾਰਦਾ ਹੈ। ਸਰਕਾਰੀ ਮਸ਼ੀਨਰੀ ਨੂੰ ਨੋਟਾਂ ਦੇ ਬਲ ’ਤੇ ਖਰੀਦ ਕੇ ਅਾਪਣੀ ਰਖ਼ੈਲ਼ ਬਣਾ ਕੇ ਵਰਤਦਾ ਹੈ। ਤਖ਼ਤਾਂ ’ਤੇ ਕਾਬਿਜ਼ ੲਿਨ੍ਹਾਂ ਸਮਾਜਿਕ ਦੁਸ਼ਮਣਾਂ ਦੇ ਸਿਰ ਛਤਰ ਝੁਲਾੳੁਂਦੇ ਹਨ। ਸ਼ਰਾਬ ਜੋ ਅਮੀਰ ਵਰਗ ਦੀ ਅੈਸ਼-ਪ੍ਰਸਤੀ ਦਾ ੲਿਕ ਸਾਧਨ ਹੈ। ਅਾਪਣੀਅਾਂ ਵਿੳੁਪਾਰਿਕ ਮਹਿਫ਼ਲ਼ਾ ਦੀ ਰੰਗੀਨੀਅਾਂ ਲੲੀ ੲਿਕ ਜ਼ਰੂਰਤ ਹੈ। ੲਿਸ ਨੂੰ ਸਸਤੀ ਨਸ਼ਿਅਾਂ ਦੀ ਦਲਦਲ ਬਣਾ ਦਿੱਤਾ ਗਿਅਾ ਹੈ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਇਨ੍ਹਾਂ ਵੱਡੀਆਂ ਹਸਤੀਆਂ ਵਾਂਗ ਹੱਥ ਧੋਣ ਤੋਂ ਕਰਦੇ ਹੋ ਸੰਕੋਚ ਤਾਂ ਹੋ ਜਾਓ ਸਾਵਧਾਨ

ਕੈਮੀਕਲ ਜ਼ਹਿਰਾਂ ਨਸ਼ਿਅਾਂ ਵਿੱਚ ਮਿਲਾ ਕੇ ਲੋਕਾਂ ਨੂੰ ਅਾਦੀ ਬਣਾ ਦਿੱਤਾ ਜਾਂਦਾ ਹੈ। ਸੈਂਕੜੇ ਚਿਤਾਵਾਂ ੲਿਕ ਸਮੇਂ ਹੀ ਬਲਦੀਅਾਂ ਨਜ਼ਰ ਅਾੳੁਂਦੀਅਾਂ ਹਨ। ਗ਼ੈਰ ਜ਼ਿੰਮੇਵਾਰੀ ਅਤੇ ਗ਼ੈਰ-ੲਿਖ਼ਲਾਕੀ ਸਾਡੇ ਤੰਤਰ ਦੇ ਖੂਨ 'ਚ ਰਚ ਗੲੀ ਹੈ। ਸਾਡੇ ਸਮਾਜ ਦੇ ੲਿਹ ਵਾੲਿਰਸ ਮਨੁੱਖੀ ਜ਼ਿੰਦਗ਼ੀ ਨੂੰ ਤਬਾਹ ਕਰਨ ਤੇ ਤੁਲੇ ਹਨ। ੲਿਨ੍ਹਾਂ ਦਾ ੲਿਲਾਜ ੲਿਨਾਂ ਦਾ ਹੱਲ ਸਭ ਤੋਂ.ਪਹਿਲਾਂ ਹੋਣਾ ਜ਼ਰੂਰੀ ਹੈ।

PunjabKesari
    
ਬਲਜਿੰਦਰ ਸਿੰਘ "ਬਾਲੀ ਰੇਤਗੜ੍ਹ"
70876-29168
94651-29168


rajwinder kaur

Content Editor rajwinder kaur