ਮਾਂ ਰੱਬ ਦਾ ਰੂਪ

05/22/2018 4:16:20 PM

ਮਾਂ ਮਰੇ ਨਾ ਕਿਸੇ ਦੀ ਰੱਬਾ,
ਬੜਾ ਦੁਖਦਾਈ ਹੁੰਦਾ ਹੈ,
ਵਕਤ ਹੁੰਦਾ ਹੈ, ਮਾਂਵਾਂ ਨਾਲ,
ਹੋਵੇ ਨਾਲ ਵਕਤ ਤਾਂ,
ਬੜਾ ਸਹਾਈ ਹੁੰਦਾ ਹੈ,
ਰੱਬ ਦਾ ਤਾਂ ਐਵੇ ਨਾਂ ਹੈ,
ਜੇ ਸੱਚਮੁੱਚ ਕਿਤੇ ਰੱਬ ਹੈ,
ਤਾਂ ਉਹ 'ਸੁਰਿੰਦਰ 'ਮਾਂ' ਹੈ,
ਮੰਨਿਆਂ ਜਾਂਦਾ ਰੱਬ ਹਰ ਦਿਨ,
ਇੱਕ ਦਿਨ ਮੰਨਣ ਵਾਲਾ ਤਾਂ
ਝੂਠਾ ਹਰਜਾਈ ਹੁੰਦਾ ਹੈ,
ਮਾਂ ਮਰੇ ਨਾ ਕਿਸੇ ਦੀ ਰੱਬਾ,
ਬੜਾ ਦੁਖਦਾਈ ਹੁੰਦਾ ਹੈ,
ਵਕਤ ਹੁੰਦਾ ਹੈ, ਮਾਂਵਾਂ ਨਾਲ,
ਹੋਵੇ ਨਾਲ ਵਕਤ ਤਾਂ,
ਬੜਾ ਸਹਾਈ ਹੁੰਦਾ ਹੈ,
ਸੁਰਿੰਦਰ 'ਮਾਣੂਕੇ ਗਿੱਲ'
ਸੰਪਰਕ:8872321000


Related News