ਮਾਂ ਆਪਣੇ ਬੱਚਿਆਂ ਨੂੰ ਪਿਆਰ ਬੜਾ ਕਰਦੀ ਆ ...
Saturday, Sep 14, 2019 - 05:00 PM (IST)
ਮਾਂ ਆਪਣੇ ਬੱਚਿਆਂ ਨੂੰ ਪਿਆਰ ਬੜਾ ਕਰਦੀ ਆ ,
ਉਹ ਥੋੜਾ ਜਮਾਨੇ ਤੋਂ ਡਰਦੀ ਆ ,
ਏਸੇ ਕਰ ਕੇ ਪਾਣੀ ਓਹਨਾ ਦਾ ਭਰਦੀ ਆ ,
ਇਹ ਕੇਵਲ ਗੱਲ ਇਨਸਾਨ ਦੀ ਨਹੀਂ ,
ਪਸ਼ੂ ਪੰਛੀਆਂ ਵਿਚ ਵੀ ਮਮਤਾ ਜਗਦੀ ਆ |
ਬਚਪਨ ਤੋਂ ਲੈ ਕੇ ਵੱਡੇ ਹੋਣ ਤਾਈ,
ਖੁਸ਼ੀਆਂ ਨਾਲ ਵੇਹੜਾ ਭਰਦੀ ਆ,
ਮਾਂ ਆਪਣੇ ਬੱਚਿਆਂ ਨੂੰ ਪਿਆਰ ਬੜਾ ਕਰਦੀ ਆ ....
ਨਿੱਕੇ ਹੁੰਦਿਆਂ ਮਾਂ ਬੱਚੇ ਦੀ ਰਾਖੀ ਕਰਦੀ ਆ ,
ਆਪ ਦੁੱਖ ਪਾ ਕੇ ਦੂਜਿਆਂ ਨੂੰ ਸੁੱਖ ਦਿੰਦੀ ਆ ,
ਆਪ ਗਿੱਲੀ ਜਗਾਹ ਸੌਂ ਕੇ ਬੱਚੇ ਨੂੰ ਸੁੱਕੀ ਜਗਾਹ
ਪਾਉਂਦੀ ਆ ,
ਕੁਦਰਤ ਵੀ ਮਹਿਕਦੀ ਹੋਈ ਮਾਂ ਦੀ ਮਮਤਾ ਨੂੰ ਗਾਉਂਦੀ ਆ |
ਮਾਂ ਆਪਣੇ ਬੱਚਿਆਂ ਨੂੰ ਪਿਆਰ ਬੜਾ ਕਰਦੀ ਆ ....
ਬਚਪਨ ਵਿਚ ਬੋਲਣ ਤੋਂ ਲੈ ਕੇ ਤੁਰਨ ਤਾਂਈ,
ਬੜਾ ਹੀ ਫਿਕਰ ਕਰਦੀ ਆ |
ਚਾਅ ਬੜਾ ਹੀ ਹੁੰਦਾ ਮਾਂ ਨੂੰ, ਜੱਦ ਪਹਿਲਾ ਬੋਲ ਮਾਂ ਸੁਣਦੀ ਆ |
ਉਹ ਆਪਣੇ ਬੱਚਿਆਂ ਲਈ ਸੋਹਣੇ ਸੋਹਣੇ ਸਵੈਟਰ ਬੁਣਦੀ ਆ ,
ਮਾਂ ਆਪਣੇ ਬੱਚਿਆਂ ਨੂੰ ਬੜਾ ਹੀ ਪਿਆਰ ਕਰਦੀ ਆ......
ਬੱਚੇ ਦੇ ਵੱਡੇ ਹੋਣ ਤੇ ,
ਮਾਂ ਵਿਆਹ ਦੀ ਤਿਆਰੀ ਕਰਦੀ ਆ |
ਖੁਸ਼ੀਆਂ ਖੇਡਿਆ ਨਾਲ ਭਰੀ ਹੋਈ ,
ਜੱਦ ਨੂੰਹ ਜਾ ਜਵਾਈ ਨੂੰ ਕਦੀ ਆ
ਅੱਜ ਕਲ ਛੱਡ ਜਾਂਦੇ ਨੇ ਜਵਾਕ ਮਾਵਾਂ ਨੂੰ ,
ਮਾਂ ਫਿਰ ਵੀ ਸਬਰ ਦਾ ਘੁੱਟ ਭਰਦੀ ਆ |
ਮਾਂ ਆਪਣੇ ਬੱਚਿਆਂ ਨੂੰ ਬੜਾ ਈ ਪਿਆਰ ਕਰਦੀ ਆ
ਬੱਸ ਜ਼ਮਾਨੇ ਤੇ ਹਲਾਤਾਂ ਤੋਂ ਡਰਦੀ ਆ|
ਮਨਦੀਪ ਕੌਰ
ਮੋਬਾਇਲ-6284928139