ਚੋਰੀ ਕਰਨ ਵਾਲੇ ਮੁੰਡੇ ਦਾ ਆ ਗਿਆ Message, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

Tuesday, Dec 31, 2024 - 01:22 PM (IST)

ਚੋਰੀ ਕਰਨ ਵਾਲੇ ਮੁੰਡੇ ਦਾ ਆ ਗਿਆ Message, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਫਾਜ਼ਿਲਕਾ : ਇੱਥੇ ਰਾਜ ਸਿਨੇਮਾ ਰੋਡ 'ਤੇ ਸਥਿਤ ਦੁਕਾਨ 'ਤੇ ਮੋਬਾਇਲ ਦੇਖਣ ਦੇ ਬਹਾਨੇ ਆਇਆ ਮੁੰਡਾ 2 ਮੋਬਾਇਲ ਚੋਰੀ ਕਰਕੇ ਭੱਜ ਗਿਆ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਅਤੇ ਹਰ ਪਾਸੇ ਵਾਇਰਲ ਹੋ ਗਈ। ਇਸ ਤੋਂ ਬਾਅਦ ਉਕਤ ਚੋਰ ਨੇ ਦੁਕਾਨ ਦੇ ਮਾਲਕ ਨੂੰ ਮੈਸਜ ਕੀਤਾ ਕਿ ਉਹ ਉਸ ਦੇ ਮੋਬਾਇਲ ਵਾਪਸ ਕਰ ਦੇਵੇਗਾ ਪਰ ਉਸ 'ਤੇ ਕੋਈ ਕਾਰਵਾਈ ਨਾ ਕੀਤੀ ਜਾਵੇ।

ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਸਕੂਲ ਖੁੱਲ੍ਹਣਗੇ ਜਾਂ ਨਹੀਂ? ਛੁੱਟੀਆਂ ਵਧਾਉਣ ਬਾਰੇ ਜਾਣੋ ਕੀ ਹੈ Update

ਜਾਣਕਾਰੀ ਦਿੰਦੇ ਹੋਏ ਮੋਬਾਇਲਾਂ ਦੀ ਦੁਕਾਨ ਦੇ ਮਾਲਕ ਅਮਿਤ ਜੁਨੇਜਾ ਨੇ ਦੱਸਿਆ ਕਿ 28 ਦਸੰਬਰ ਨੂੰ ਉਸ ਦੀ ਦੁਕਾਨ ਤੋਂ ਦੋਸ਼ੀ ਮੁੰਡਾ 2 ਮੋਬਾਇਲ ਲੈ ਕੇ ਭੱਜ ਗਿਆ ਸੀ। ਇਹ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋਈ ਤਾਂ ਇਹ ਵੀਡੀਓ ਵਾਇਰਲ ਕਰ ਦਿੱਤੀ ਗਈ। ਇਸ ਤੋਂ ਬਾਅਦ ਸੋਸ਼ਲ ਮੀਡੀਆ ਜ਼ਰੀਏ ਉਕਤ ਦੋਸ਼ੀ ਮੁੰਡੇ ਨੇ ਦੁਕਾਨ ਦੇ ਮਾਲਕ ਨੂੰ ਮੈਸਜ ਕੀਤਾ ਕਿ ਉਹ ਉਨ੍ਹਾਂ ਦੇ ਮੋਬਾਇਲ ਵਾਪਸ ਕਰ ਦੇਵੇਗਾ ਪਰ ਉਸ 'ਤੇ ਕੋਈ ਕਾਰਵਾਈ ਨਾ ਕੀਤੀ ਜਾਵੇ।

ਇਹ ਵੀ ਪੜ੍ਹੋ : ਨਵਾਂ ਸਾਲ ਚੜ੍ਹਦੇ ਹੀ ਪੰਜਾਬੀਆਂ ਨੂੰ ਪਵੇਗੀ ਮੁਸੀਬਤ! ਕੜਾਕੇ ਦੀ ਠੰਡ 'ਚ ਹੋਣਗੇ ਬਾਹਲੇ ਔਖੇ

ਇਸ ਤੋਂ ਬਾਅਦ ਦੋਸ਼ੀ ਮੁੰਡੇ ਦੀ ਭੂਆ ਅਤੇ ਚਾਚਾ ਬੱਸ ਅੱਡੇ 'ਤੇ ਨੇੜੇ ਦੁਕਾਨ ਦੇ ਮਾਲਕ ਦੇ ਮੋਬਾਇਲ ਵਾਪਸ ਕਰਨ ਲਈ ਆਏ ਅਤੇ ਉਸ ਨੂੰ ਮੋਬਾਇਲ ਦੇ ਦਿੱਤੇ ਪਰ ਦੋਸ਼ੀ ਮੁੰਡਾ ਨਾਲ ਨਹੀਂ ਆਇਆ। ਹਾਲਾਂਕਿ ਇਸ ਮੌਕੇ ਸਥਾਨਕ ਪੁਲਸ ਅਤੇ ਮੋਬਾਇਲ ਯੂਨੀਅਨ ਦੇ ਪ੍ਰਧਾਨ ਸੰਜੂ ਠਕਰਾਲ ਵੀ ਮੌਜੂਦ ਸਨ। ਇਸ ਬਾਰੇ ਐੱਸ. ਐੱਚ. ਓ. ਲੇਖਰਾਜ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੋਬਾਇਲ ਟਰੇਸ ਕਰਕੇ ਦੋਸ਼ੀ ਤੱਕ ਪਹੁੰਚ ਕੀਤੀ ਗਈ ਹੈ, ਜਿਸ 'ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Babita

Content Editor

Related News