ਫੌਜੀ ਦੀ ਜ਼ਿੰਦਗੀ
Friday, Jul 27, 2018 - 05:24 PM (IST)

ਰੀਜਾ ਲਾ-ਲਾ ਸੀ ਪੜ੍ਹਿਆ ਮੁੰਡਾ, ਮਾਪਿਆਂ ਨੇ ਵੀ ਪੂਰਾ
ਜ਼ੋਰ ਲਾ ਦਿੱਤਾ
ਦਿੱਤਾ ਟਰਾਇਲ +2 ਕਰਨ ਮਗਰੋ, ਮੁੰਡਾ ਫੌਜੀ ਬਣਾ ਦਿੱਤਾ.
ਲੱਗੀ ਡਿਊਟੀ ਪਹਿਲੀ ਹੀ ਬਾਂਡਰ ਉਤੇ, ਨਾਮ ਮਾਪਿਆਂ ਦਾ ਚਮਕਾਅ ਦਿੱਤਾ
ਅਜੇ ਭਰਤੀ ਹੋਇਆ ਹੀ ਸੀ, ਨਾਪਾਕਾ ਨੇ ਯੁੱਧ ਲਵਾ ਦਿੱਤਾ.
ਬੜਾ ਲੜਿਆ ਜੋਸ਼ ਨਾਲ ਸੂਰਮਾ, ਕਤਰਾ ਇਕ-ਇਕ ਲਹੂ ਦਾ ਬਹਾ ਦਿੱਤਾ
ਲੜਦਾ-ਲੜਦਾ ਜੰਗ ਵਿਚ ਸ਼ਹੀਦ ਹੋਇਆ, ਨਾਮ ਪੰਜਾਬ ਦਾ ਪੂਰੇ ਦੇਸ਼ ਵਿਚ ਚਮਕਾਅ ਦਿੱਤਾ
ਸੁਣ ਕੇ ਜੰਗ ਵਿਚ ਪੁੱਤ ਦੇ ਸ਼ਹੀਦ ਹੋਣ ਦੀ ਖਬਰ, ਮਾਪਿਆਂ ਦਾ ਅੰਦਰ ਹਿੱਲਾ ਦਿੱਤਾ.
ਭੇਜਿਆ ਸੀ ਕਰਨ ਦੇਸ਼ ਦੀ ਰਾਖੀ, ਲੀਡਰਾਂ ਦੀ ਗੰਦੀ ਸੋਚ ਨੇ ਮਰਵਾ ਦਿੱਤਾ.
ਸ਼ਹੀਦ ਹੋਣ ਤੋਂ ਬਾਅਦ ਵੀ ਮਿਲਿਆ ਨਾ ਸਨਮਾਨ ਫੋਜ਼ੀ ਨੂੰ, ਨਾ ਸ਼ੁਕਰਿਆਂ ਨੇ ਗੱਤੇ ਦੇ ਡੱਬੇ ਵਿਚ ਪੈਕ ਕਰਵਾ ਦਿੱਤਾ.
ਕਿਦਾ ਭੁੱਲ ਗਏ ਉਹ ਲੋਕ ਜੋ ਆਵਾਜ਼ ਨੀ ਚੁੱਕਦੇ, ਪੁਛੋ ਓਹਨਾ ਮਾਪਿਆਂ ਨੂੰ ਜਿਹਨਾਂ ਨੇ ਜਿਗਰ ਦਾ ਟੁਕੜਾ ਤੁਹਾਡੇ ਲਈ ਸ਼ਹੀਦ ਕਰਵਾ ਦਿੱਤਾ.
ਗੱਲ ਰੱਖਿਓ ਯਾਦ ਤੀਰਥ ਦੀ. ਜੇ ਸ਼ਹੀਦ ਹੋਣ ਮਗਰੋਂ ਹੋਇਆ ਨਾ ਫੌਜੀ ਦਾ ਸਨਮਾਨ, ਫਿਰ ਨਾ ਕਿਹੋ ਦੇਸ਼ ਸਾਡਾ ਜਨਜੀਰਾ ਵਿਚ ਕੈਦ ਕਰਵਾ ਦਿੱਤਾ.
ਕਿਸੇ ਮਾਂ ਨੇ ਫਿਰ ਬਨੌਣਾ ਨੀ ਪੁੱਤ ਫੋਜ਼ੀ, ਜਿਹੜਾ ਦੇਸ਼ ਤੁਸੀਂ ਗੁਲਾਮ ਕਰਵਾ ਦਿੱਤਾ...
ਤੀਰਥ ਸਿੰਘ