ਕੋਟ ਸਦੀਕ ਵਿਖੇ ਭਰਵੀਂ ਰੈਲੀ
Tuesday, Jun 12, 2018 - 05:19 PM (IST)

ਜਲੰਧਰ— ਪਿੰਡ ਕੋਟ ਸਦੀਕ, ਜਲੰਧਰ ਵਿਖੇ ਬਹੁਜਨ ਸਮਾਜ ਪਾਰਟੀ ਦੀ ਇਕ ਰੈਲੀ ਇੰਦਰਪਾਲ, ਹਰਦੇਵ ਬਿੱਟੂ ਸੈਕਟਰ ਇੰਚਾਰਜ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਰਛਪਾਲ ਰਾਜੂ ਦੇ ਨਾਲ ਰਮੇਸ਼ ਕੌਲ, ਐੱਮ. ਸੀ. ਫਗਵਾੜਾ, ਪੀ. ਡੀ. ਸ਼ਾਂਤ ਸੂਬਾ ਦਫ਼ਤਰ ਸਕੱਤਰ, ਹਰਦੇਵ ਕੌਰ ਸ਼ਾਂਤ, ਸ਼ਹਿਰੀ ਪ੍ਰਧਾਨ ਕੁਲਦੀਪ ਬੰਗੜ, ਇੰਚਾਰਜ ਸਤਪਾਲ ਪਾਲਾ, ਵਿਜੈ ਯਾਦਵ ਸੈਕਟਰੀ, ਜਲੰਧਰ ਵੈਸਟ ਟੀਮ 'ਚ ਇੰਚਾਰਜ ਪਰਮਜੀਤ ਮੱਲ, ਦਵਿੰਦਰ ਗੋਗਾ, ਜਨਰਲ ਸੈਕਟਰੀ, ਮੁਨੀਸ਼ ਯਾਦਵ ਜਨਰਲ ਸੈਕਟਰੀ, ਬਲਜੀਤ ਮਿੱਠੂ ਬਸਤੀ ਸਾਬਕਾ ਵੈਸਟ ਪ੍ਰਧਾਨ, ਸ੍ਰੀ ਤਰਸੇਮ ਆਦਿ ਸ਼ਾਮਿਲ ਹੋਏ। ਵੱਖ-ਵੱਖ ਬੁਲਾਰਿਆਂ ਨੇ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੂੰ 2019 'ਚ ਪ੍ਰਧਾਨ ਮੰਤਰੀ ਬਣਾਉਂਣ 'ਚ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਸੈਕਟਰ ਕਮੇਟੀ ਕੋਟ ਸਦੀਕ ਦੇ ਪ੍ਰਧਾਨ ਕੰਵਲਜੀਤ, ਜਰਨਲ ਸੈਕਟਰੀ ਭਗਵੰਤ ਸਿੰਘ, ਜਗਦੀਸ਼ ਦੀਸ਼ਾ ਸੈਕਟਰੀ, ਬੂਟਾ ਰਾਮ ਸੈਕਟਰੀ, ਜਰਨੈਲ ਸੈਕਟਰੀ, ਵਿਜੈ ਕੁਮਾਰ ਸੈਕਟਰੀ, ਰਮੇਸ਼ ਕੁਮਾਰ ਸੈਕਟਰੀ, ਸੁਰਿੰਦਰ ਸਿੰਘ ਸੈਕਟਰੀ, ਅਮਰੀਕ ਸਿੰਘ ਬਾਲੂ, ਪਰਸ਼ੋਤਮ ਲਾਲ ਸਰੋਏ ਆਦਿ ਸ਼ਾਮਿਲ ਹੋਏ। ਇਸ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਦੀ ਇਕ ਪਾਰਟੀ ਮੀਟਿੰਗ ਵਿਚ ਭੈਣ ਕੁਮਾਰੀ ਮਾਇਆਵਤੀ ਨੇ ਵੀ ਇਹ ਅਨਾਊਂਸ ਕੀਤਾ ਕਿ ਉਹ ਅਗਲੇ 20-22 ਸਾਲ ਲਈ ਪਾਰਟੀ ਦੀ ਕਮਾਂਡ ਸÎੰਭਾਲਣਗੇ। ਬੁਲਾਰਿਆਂ ਨੇ ਆਪਣੇ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਬਹੁਤ ਸਾਰੇ ਹੋਰ ਲੀਡਰਾਂ ਵੀ ਇਹ ਦਾਅਵਾ ਕਰ ਰਹੇ ਹਨ ਕਿ ਸੰਵਿਧਾਨ ਨੂੰ ਸਹੀ ਢੰਗ ਨਾਲ ਲਾਗੂ ਕਰਨ ਅਤੇ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ 2019 ਦੀਆਂ ਆਉਣ ਵਾਲੀਆਂ ਚੌਣਾਂ ਵਿਚ ਭੈਣ ਕੁਮਾਰੀ ਮਾਇਆਵਤੀ ਨੂੰ ਹੀ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ। ਰੈਲੀ ਤਕਰੀਬਨ ਤਿੰਨ ਸਾਢੇ ਤਿੰਨ ਘੰਟੇ ਚੱਲੀ ਤੇ ਰੈਲੀ ਵਿਚ ਲੋਕਾਂ ਦਾ ਭਰਵਾਂ ਇਕੱਠ ਦੇਖਣ ਨੂੰ ਮਿਲਿਆ।