ਰੱਬ ਅੱਗੇ ਬੰਦਿਆਂ ਕੀ ਏ ਹਸਰਤ ਤੇਰੀ

Tuesday, May 21, 2019 - 12:52 PM (IST)

ਰੱਬ ਅੱਗੇ ਬੰਦਿਆਂ ਕੀ ਏ ਹਸਰਤ ਤੇਰੀ

ਰੱਬ ਅੱਗੇ ਬੰਦਿਆਂ ਕੀ ਏ
ਹਸਰਤ ਤੇਰੀ
ਐਵੇ ਕਰਦਾ ਫਿਰਦਾ ਜਿੰਦ ਮੇਰੀ ਮੇਰੀ
ਸਮਝਿਆ ਰੱਬ ਨੂੰ ਤੂੰ ਖੇਲ ਖਿਲਾਉਣਾ
ਜਦ ਕੰਮ ਵਿਗੜ ਜੇ ਕੋਈ ਬੰਦਿਆਂ ਤੇਰਾ
ਉਸ ਨੂੰ ਆਖੇ ਤੂੰ ਬੁਰਾ ਭਲਾ ਵਥੇਰਾ
ਬੰਦਿਆਂ ਕੰਮ ਤਾਂ ਪੁੱਠੇ ਆਪ
ਤੂੰ ਕਰਦਾ
ਦਿਨ ਰਾਤ ਪਾਪ ਕਮਾਉਦਾ ਫਿਰਦਾ
ਪੜ੍ਹਦਾ ਨਹੀਂ ਤੂੰ ਸਮਝ
ਗੁਰਬਾਣੀ
ਜੀਵਣ ਜਿਉਣ ਦੀ ਦੱਸੇ ਕਹਾਣੀ
ਬੰਦਿਆਂ ਗੁਰੂ ਨਾਲ ਮਖੋਲ ਤੂੰ ਕਰਦਾ
ਗੁਰਦੁਆਰੇ ਜਾ ਮਠਿਆਈਆਂ ਧਰਦਾ
ਉਸ ਦੇ ਨਾਲ ਤੂੰ ਵਾਪਾਰ ਉਏ ਕਰਦਾ
ਬੰਦਿਆਂ ਰੱਬ ਦੇਵੇ ਤੈਨੂੰ ਸਭ ਵਸਤਾਂ
ਉਹ ਹੀ ਜਾ ਕੇ ਭੇਟ ਤੂੰ ਕਰਦਾ
ਤਰ੍ਹਾਂ ਤਰ੍ਹਾਂ ਦੇ ਅਡੰਬਰ ਰਚਾਵੇ
ਹਰ ਵੇਲੇ ਬਸ ਪਖੰਡ ਤੂੰ ਕਰਦਾ
ਬੰਦਿਆਂ ਪੈਸੇ ਅੱਗੇ ਹਰਦਾ
ਦਿਨ ਰਾਤ ਤੂੰ ਮਰ ਦਾ ਫਿਰਦਾ
ਮੇਰੀ ਮੇਰੀ ਕਰਦਾ ਫਿਰਦਾ
ਇਹ ਜਿੰਦ ਤੇਰੀ ਨਾ ਮੇਰੀ
ਅੰਤ ਹੋ ਜਾਣੀ ਖਾਕ ਦੀ ਢੇਰੀ
ਸੁਖਚੈਨ, ਰੱਖਿਆਂ ਕਰ ਰੱਬ ਨੂੰ ਚੇਤੇ
ਉਸ ਨੇ ਹੀ ਲਾਉਣੀ ਤੇਰੀ ਜਿੰਦ
ਲੇਖੇ,

ਸੁਖਚੈਨ ਸਿੰਘ ,ਠੱਠੀ ਭਾਈ
ਮੋਬਾਇਲ-0097152763292
4


author

Aarti dhillon

Content Editor

Related News