ਵਿਗਿਆਨ ਦੀ ਰੋਸ਼ਨੀ

04/22/2017 11:58:53 AM

ਵਿਗਿਆਨ ਦੀ ਰੋਸ਼ਨੀ
 ਸਦੀਆਂ ਤੋਂ ਹਨੇਰੇ ''ਚ ਰਹਿੰਦੇ,
    ਮਨੁੱਖ ਨੇ ਥੋੜਾ ਦਿਮਾਗ ਲਗਾਇਆ।
 ਇਸ ਹਨ੍ਹੇਰੇ ਨੂੰ ਦੂਰ ਕਰਨ ਲਈ,
    ਇਕ ਛੋਟਾ ਜਿਹਾ ਦੀਵਾ ਬਣਾਇਆ।
 ਘਰ ਦਾ ਹਨ੍ਹੇਰਾ ਦੂਰ ਸੀ ਕੀਤਾ,
    ਇਸ ਦੀਪ ਨਾਲ ਘਰ ਰੁਸ਼ਨਾਇਆ।
 ਜਿਉਂ-ਜਿਉਂ ਵਿਗਿਆਨ ਤਰੱਕੀ ਕੀਤੀ,
    ਬੜਾ ਕੁਝ ਫਿਰ ਦੇਖਣ ''ਚ ਆਇਆ।
 ਇਸ ਦੀਵੇ ਨੂੰ ਬਦਲ ਕੇ ਥੋੜ੍ਹਾ,
    ਦੀਵੇ ਤੋਂ ਇਕ ਲਾਲਟੈਣ ਬਣਾਈ।
 ਦੇਵੇ ਵਧ ਸੁਰੱਖਿਆ, ਵਧ ਰੋਸ਼ਨੀ,
    ਜਦੋਂ ਇਹ ਲਾਲਟੈਣ ਘਰਾਂ ''ਚ ਆਈ।
 ਇਸ ਲਾਲਟੈਣ ਦਾ ਰੂਪ ਬਦਲਿਆ,
    ਵੱਡਾ ਗੈਸ ਸੀ ਹੋਂਦ ''ਚ ਆਇਆ।
 ਇੰਨੇ ਨੂੰ ਜਦੋਂ ਆਈ ਬਿਜਲੀ,
    ਨਾਲ ਬਲਬਾਂ ਘਰ ਚਮਕਾਇਆ।
 ਦੂਰ ਤੱਕ ਭੱਜਿਆ ਜਾਏ ਹਨ੍ਹੇਰਾ,
    ਜਦੋਂ ਨਿੱਕਾ ਜਿਹਾ ਬਟਨ ਦਬਾਇਆ।
 ''ਗੋਸਲ'' ਦੇਖ ਲਾਈਟਾਂ ਹੁਣ ਨਵੀਆਂ-ਨਵੀਆਂ,
    ਰਾਤ ਵੀ ਲੱਗੇ, ਜਿਵੇਂ ਦਿਨ ਚੜ ਆਇਆ।

    - ਬਹਾਦਰ ਸਿੰਘ ਗੋਸਲ
    - ਮਕਾਨ ਨੰਬਰ 3098, ਸੈਕਟਰ 37-ਡੀ,
    - ਚੰਡੀਗੜ੍ਹ। ਮੋਬਾਈਲ ਨੰ: 98764-52223


Related News