ਜ਼ਿੰਦਗੀ ’ਚ ਵਿਕਾਊ ਨਹੀਂ ਹੁੰਦੀ ਹਰ ਚੀਜ਼

07/31/2020 2:42:50 PM

ਸੂਰਜ ਗ੍ਰਹਿਣ ਉੱਪਰ ਚੱਲੀ ਹਫਤਾਵਾਰੀ ਲੜੀ ਨੂੰ ਮਿਲੇ ਭਰਪੂਰ ਹੁੰਗਾਰੇ ਤੋਂ ਪ੍ਰੇਰਿਤ ਹੁੰਦੇ ਹੋਏ ਅਸੀਂ ਆਪਣੇ ਪਾਠਕਾਂ ਲਈ ਪ੍ਰੇਰਣਾਦਾਇਕ ਲੇਖਾਂ ਦੀ ਇੱਕ ਨਵੀਂ ਲੜੀ 'ਪ੍ਰੇਰਕ ਪ੍ਰਸੰਗ' ਸ਼ੁਰੂ ਕੀਤੀ ਹੈ। ਉਹੀ ਦਿਨ, ਉਹੀ ਲੇਖਕ। ਅੱਜ ਪੇਸ਼ ਹੈ ਇਸ ਲੜੀ ਦੀ ਛੇਵੀਂ ਕੜੀ।

ਪ੍ਰੇਰਕ ਪ੍ਰਸੰਗ – 6

ਬਹੁਤ ਸਾਰੀਆਂ ਗੱਲਾਂ ਸਾਡੇ ਲਈ ਚਿੰਤਾ ਜਾਂ ਨਿਰਾਸ਼ਾ ਦਾ ਕਾਰਨ ਬਣ ਸਕਦੀਆਂ ਹਨ। ਅੱਜ ਦੇ ਕੋਰੋਨਾ ਮਹਾਮਾਰੀ ਦੇ ਦਿਨਾਂ 'ਚ ਚਿੰਤਾ ਅਤੇ ਨਿਰਾਸ਼ਾ ਦਾ ਆਲਮ ਪਹਿਲਾਂ ਨਾਲੋਂ ਸੁਭਾਵਿਕ ਤੌਰ 'ਤੇ ਹੀ ਬਹੁਤ ਜ਼ਿਆਦਾ ਵਧਿਆ ਹੈ। ਰੋਜ਼ਗਾਰ, ਪੜ੍ਹਾਈ, ਪਰਵਾਸ, ਭਵਿੱਖ ਆਦਿ ਨੂੰ ਲੈ ਕੇ ਨੌਜਵਾਨ ਵਰਗ ਵਿੱਚ ਇਹ ਸਥਿਤੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ, ਜਿਸ ਵੱਲ ਫੌਰੀ ਧਿਆਨ ਦੇਣ ਦੀ ਲੋੜ ਹੈ। ਭਾਵੇਂ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਪਰ ਸਰਕਾਰਾਂ ਜਿਸ ਤਰ੍ਹਾਂ ਇਸ ਮਹਾਮਰੀ ਦੇ ਚੱਕਰਵਿਊ ਵਿੱਚ ਉਲਝੀਆਂ ਹੋਈਆਂ ਦਿਸ ਰਹੀਆਂ ਹਨ। ਉਸ ਤੋਂ ਨਹੀਂ ਲੱਗਦਾ ਕਿ ਮਾਨਸਿਕ ਤਣਾਅ ਵਾਲੇ ਵਿਅਕਤੀਆਂ ਤੱਕ ਸਰਕਾਰੀ ਏਜੰਸੀਆਂ ਦੀ ਛੇਤੀ ਅਤੇ ਤਸੱਲੀਦਾਰ ਪਹੁੰਚ ਹੋਵੇਗੀ। ਸਾਨੂੰ ਆਪਣੀ ਅਤੇ ਆਪਣੇ ਨੇੜਲਿਆਂ ਦੀ ਮਾਨਸਿਕ ਸਥਿਤੀ ਨੂੰ ਭਾਂਪਣ ਅਤੇ ਹੱਲ ਲੱਭਣ ਵਾਲ ਖੁਦ ਕਾਰਜਸ਼ੀਲ ਹੋਣਾ ਪੈਣੈ।

ਪੜ੍ਹੋ ਇਹ ਵੀ ਖਬਰ - ਕੈਨੇਡਾ ਜਾਣ ਦੇ ਚਾਹਵਾਨ ਸਿਖਿਆਰਥੀਆਂ ਲਈ ਵਰਦਾਨ ਸਿੱਧ ਹੋਵੇਗਾ ‘Two Step Visa System’

ਅੱਜਕੱਲ੍ਹ ਮੀਡੀਆ ਰਾਹੀਂ ਨੌਜਵਾਨਾਂ ਨੂੰ ਜੋ ਪਰੋਸਿਆ ਜਾ ਰਿਹਾ ਹੈ ਉਸ ਤੋਂ ਉਨ੍ਹਾਂ ਨੂੰ ਅਕਸਰ ਲੱਗਣ ਲੱਗਦਾ ਹੈ ਕਿ ਪੈਸਾ ਕਮਾਉਣਾ ਹੀ ਜ਼ਿੰਦਗੀ ਦਾ ਮਨੋਰਥ ਹੈ। ਪੈਸਾ ਹੀ ਤਾਕਤ ਹੈ। ਧਨਵਾਨ ਵਿਅਕਤੀ ਹੀ ਖੁਸ਼ ਅਤੇ ਕਾਮਯਾਬ ਵਿਅਕਤੀ ਮੰਨਿਆ ਜਾਂਦਾ ਹੈ। ਕਾਰ, ਕੋਠੀ ਅਤੇ ਕਾਰੋਬਾਰ ਹੀ ਸਫਲਤਾ ਦੇ ਮਾਪਦੰਡ ਬਣ ਜਾਂਦੇ ਹਨ। ਜਦੋਂ ਕਦੇ ਇਹ ਸਭ ਸਾਨੂੰ ਪ੍ਰਾਪਤ ਨਹੀਂ ਹੁੰਦੇ ਤਾਂ ਅਸੀਂ ਬੇਚੈਨ ਰਹਿਣ ਲੱਗਦੇ ਹਾਂ। ਸਮਾਂ ਬੀਤਣ ਨਾਲ ਇਹੀ ਬੇਚੈਨੀ ਨਿਰਾਸ਼ਾ ਵਿੱਚ ਬਦਲ ਸਕਦੀ ਹੈ।

ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਤੁਸੀਂ ਜਾਂ ਤੁਹਾਡੇ ਮਾਪੇ ਬਹੁਤ ਪੈਸਾ ਇੱਕਠਾ ਨਹੀਂ ਕਰ ਸਕੇ, ਤੁਹਾਡੀ ਖਰਚਾ ਕਰ ਸਕਣ ਦੀ ਸਮਰਥਾ ਤੁਹਾਡੇ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲੋਂ ਕਾਫੀ ਘੱਟ ਹੈ ਅਤੇ ਇਹੀ ਤੁਹਾਡੇ ਦੁਖਾਂ-ਕਲੇਸ਼ਾਂ ਦਾ ਕਾਰਨ ਹੈ ਤਾਂ ਯਾਦ ਰੱਖੋ – ਪੈਸਾ ਮਹਿੰਗੇ ਗੱਦੇ ਖਰੀਦ ਸਕਦਾ ਹੈ, ਨੀਂਦ ਨਹੀਂ। ਪੈਸੇ ਨਾਲ ਸੁੰਦਰ ਮਕਾਨ ਬਣਾਇਆ ਜਾ ਸਕਦਾ ਹੈ, 'ਘਰ' ਨਹੀਂ। ਪੈਸੇ ਨਾਲ ਖੁਰਾਕ ਅਤੇ ਦਵਾਈ ਖਰੀਦੀ ਜਾ ਸਕਦੀ ਹੈ, ਸਿਹਤ ਨਹੀਂ। ਪੈਸੇ ਨਾਲ ਖੁਸ਼ੀਆਂ ਦੇ ਮੌਕੇ 'ਮਨਾਏ' ਜਾ ਸਕਦੇ ਹਨ ਪਰ ਖੁਸ਼ੀਆਂ ਨਹੀਂ।

ਪੜ੍ਹੋ ਇਹ ਵੀ ਖਬਰ - ਸਫ਼ਰ ਦੌਰਾਨ ਜੇਕਰ ਤੁਹਾਨੂੰ ਵੀ ਆਉਂਦੀ ਹੈ 'ਉਲਟੀ' ਤਾਂ ਇਸਦੇ ਹੱਲ ਲਈ ਪੜ੍ਹੋ ਇਹ ਖ਼ਬਰ

ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਪੈਸਾ ਇੱਕਠਾ ਨਾ ਕਰਕੇ ਤੁਸੀਂ ਜਾਂ ਤੁਹਾਡੇ ਮਾਪਿਆਂ ਨੇ ਕੋਈ ਗ਼ਲਤੀ ਕੀਤੀ ਹੈ ਤਾਂ ਇੱਕ ਟੈਸਟ ਖੁਦ ਕਰ ਕੇ ਦੇਖੋ। ਇਹ ਨੋਟ ਕਰੋ ਕਿ ਕੀ ਤੁਹਾਨੂੰ ਕੋਈ ਨਸ਼ਾ ਜਾਂ ਨੀਂਦ ਦੀ ਦਵਾਈ ਲਏ ਬਿਨਾ ਰਾਤ ਨੂੰ ਨੀਂਦ ਆ ਜਾਂਦੀ ਹੈ? ਜੇਕਰ ਇਸ ਪ੍ਰਸ਼ਨ ਦਾ ਉੱਤਰ 'ਹਾਂ' ਵਿੱਚ ਆਉਂਦਾ ਹੈ ਤਾਂ ਯਕੀਨ ਮੰਨੋ ਕਿ ਤੁਸੀਂ ਇਸ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹੋ। ਪੈਸਾ ਕਮਾ-ਕਮਾ ਕੇ ਢੇਰ ਲਾ ਚੁੱਕੇ ਬਹੁਤੇ ਵਿਅਕਤੀ ਰਾਤ ਨੂੰ ਨੀਂਦ ਦੀ ਕੋਈ ਦਵਾਈ ਜਾਂ ਨਸ਼ਾ ਲਏ ਬਿਨਾ ਸੋ ਨਹੀਂ ਸਕਦੇ।

ਯਾਦ ਰੱਖੋ : ਸਰੀਰਿਕ ਅਤੇ ਮਾਨਸਿਕ ਸਿਹਤ ਲਈ ਮਿਹਨਤ ਅਤੇ ਇਮਾਨਦਾਰੀ ਨਾਲੋਂ ਵੱਡਾ ਕੋਈ ਟਾਨਿਕ ਨਾ ਤਾਂ ਅਜੇ ਬਣਿਆ ਹੈ ਅਤੇ ਨਾ ਹੀ ਬਣਨ ਦੀ ਕੋਈ ਸੰਭਾਵਨਾ ਹੈ। ਕੋਰੋਨਾ ਦਾ ਟੀਕਾ ਭਾਵੇਂ ਬਣ ਜਾਵੇ। ਇਮਾਨਦਾਰੀ ਭਰਪੂਰ ਅਤੇ ਮਿਹਨਤਕਸ਼ ਜੀਵਨ ਜਿਉਣ ਵਾਲੇ ਵਿਅਕਤੀ ਲੱਭਣੇ ਕੋਈ ਬਹੁਤੇ ਔਖੇ ਨਹੀਂ, ਹਾਂ ਉਨ੍ਹਾਂ ਦਾ ਸਾਥ ਪਾਉਣਾ ਕੁਝ ਔਖਾ ਹੋ ਸਕਦਾ ਹੈ, ਕਿਉਂਕਿ ਅਜਿਹੇ ਲੋਕੀ ਅਕਸਰ ਆਪਣੇ ਹੀ ਹਿਸਾਬ ਨਾਲ ਜਿਉਣਾ ਪਸੰਦ ਕਰਦੇ ਹਨ। ਯਾਦ ਰੱਖੋ ਚੰਗਿਆਈ ਦਾ ਬੀਜ ਕਦੇ ਨਸ਼ਟ ਨਹੀ ਹੋ ਸਕਦਾ, ਸਮਾਂ ਜ਼ਰੂਰ ਬਦਲਦਾ ਰਹਿੰਦਾ ਹੈ।

ਪੜ੍ਹੋ ਇਹ ਵੀ ਖਬਰ - ਭਵਿੱਖ ਅਤੇ ਪਿਆਰ ਨੂੰ ਲੈ ਕੇ ਖੁਸ਼ਕਿਸਮਤ ਹੁੰਦੇ ਹਨ ਇਹ ਅੱਖਰ ਦੇ ਲੋਕ, ਜਾਣੋ ਕਿਵੇਂ

ਸੰਸਾਰ ਪ੍ਰਸਿੱਧ ਵਾਹਨ-ਨਿਰਮਾਤਾ ਫੋਰਡ ਬਾਰੇ ਤੁਸੀਂ ਸੁਣਿਆ ਈ ਹੋਣੈ। ਦੁਪਹਿਰ ਦਾ ਖਾਣਾ ਖਾ ਕੇ ਉਸ ਨੂੰ ਝਪਕੀ ਲਾਉਣ ਦੀ ਆਦਤ ਸੀ। ਕਈ ਦਿਨਾਂ ਤੋਂ ਉਸ ਦੀ ਦੁਪਹਿਰ ਦੀ ਨੀਂਦ ਖਰਾਬ ਹੋ ਰਹੀ ਸੀ। ਇਕ ਦਿਨ ਝਪਕੀ ਨਾ ਲੱਗਦੀ ਦੇਖ ਕੇ ਲੰਚ ਟਾਈਮ ਦੌਰਾਨ ਉਹ ਆਪਣੇ ਦਫਤਰ ਵਿੱਚ ਟਹਿਲਣ ਲੱਗ ਪਿਆ। ਜਦੋਂ ਉਸ ਨੇ ਕੁਦਰਤ ਨੂੰ ਨਿਹਾਰਨ ਲਈ ਦਫਤਰ ਦੀ ਖਿੜਕੀ ਦਾ ਪਰਦਾ ਹਟਾਇਆ ਤਾਂ ਉਹ ਦੇਖਦਾ ਹੈ ਕਿ ਇੱਕ ਮਜ਼ਦੁਰ ਘਾਹ ਦੇ ਮੈਦਾਨ 'ਤੇ ਅੱਪੜਦਾ ਹੈ, ਆਪਣਾ ਪਰਨਾ ਸਿਰ ਤੋਂ ਖੋਲ੍ਹ ਕੇ ਝਾੜ ਕੇ ਘਾਹ 'ਤੇ ਵਿਛਾਉਂਦਾ ਹੈ ਅਤੇ ਲੇਟ ਜਾਂਦਾ ਹੈ। ਪਲਾਂ-ਛਿਨਾਂ ਵਿੱਚ ਮਜ਼ਦੂਰ ਗੂੜ੍ਹੀ ਨੀਂਦ ਸੋ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - ਘਰ ਬੈਠੇ ਸੌਖੇ ਢੰਗ ਨਾਲ ਪਾ ਸਕਦੈ ਹੋ ਚਮੜੀ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਛੁਟਕਾਰਾ, ਜਾਣੋ ਕਿਵੇਂ

ਫੋਰਡ ਇਹ ਦੇਖ ਕੇ ਪ੍ਰੇਸ਼ਾਨ ਹੋ ਉਠਦਾ ਹੈ। ਉਹ ਮਜ਼ਦੂਰ ਨੂੰ ਸੱਦਾ ਭੇਜਦਾ ਹੈ - ਨੀਂਦ ਦਾ ਰਾਜ਼ ਜਾਣਨ ਲਈ। ਮਜ਼ਦੂਰ ਕੰਬਦਾ ਹੋਇਆ ਆਉਂਦਾ ਹੈ, ਉਸ ਨੂੰ ਡਰ ਹੈ ਕਿ ਸ਼ਾਇਦ ਉਹ ਸੁੱਤਾ ਰਿਹਾ ਅਤੇ ਕੁਝ ਮਿੰਟ ਵੱਧ ਲੰਚ ਟਾਈਮ ਕਰ ਗਿਆ। ਆਪਣੇ ਮਾਲਕ ਨੂੰ ਦੇਖ ਕੇ ਉਸ ਦੀ ਜਾਨ ਓਦਾਂ ਹੀ ਨਿੱਕਲਣ ਨੂੰ ਹੋ ਰਹੀ ਸੀ। ਆਪਣੇ ਮਾਲਕ ਦਾ ਇਹ ਆਲੀਸ਼ਾਨ ਦਫਤਰ ਦੇਖ ਸਕਣ ਦਾ ਉਹ ਸੁਪਨਾ ਵੀ ਨਹੀਂ ਲੈ ਸਕਦਾ ਸੀ। ਫੋਰਡ ਨੇ ਉਸ ਮਜ਼ਦੂਰ ਨੂੰ ਪੁੱਛਿਆ ਕਿ ਉਹ ਕੀ ਖਾਂਦਾ ਹੈ, ਜਿਸ ਕਾਰਨ ਘਾਹ ਉੱਤੇ ਵੀ ਉਸ ਨੂੰ ਐਨੀ ਵਧੀਆ ਨੀਂਦ ਆ ਜਾਂਦੀ ਹੈ। ਮਜ਼ਦੂਰ ਨੂੰ ਤਾਂ ਪ੍ਰਸ਼ਨ ਵੀ ਚੱਜ ਨਾਲ ਸਮਝ ਨਹੀਂ ਆਇਆ ਸੀ। ਉਸ ਨੇ ਡਰਦਿਆਂ ਜਵਾਬ ਦਿੱਤਾ, "ਮਾਲਕ ਮਸ਼ੀਨ 'ਤੇ ਕੰਮ ਕਰਦਿਆਂ ਲੰਚ ਟਾਈਮ ਦਾ ਘੁੱਗੂ ਬੋਲਿਆ, ਘਰੋਂ ਲਿਆਂਦੀਆਂ ਸੁੱਕੀਆਂ ਜਿਹੀਆਂ ਰੋਟੀਆਂ ਖਾਧੀਆਂ ਤੇ ਆ ਕੇ ਲੰਮਾ ਪੈ ਗਿਆ। ਨੀਂਦ ਕਦੋਂ ਤੇ ਕਿਵੇਂ ਆ ਗਈ ਪਤਾ ਹੀ ਨਹੀਂ ਲੱਗਾ। ਮਜ਼ਦੂਰ ਦੀ ਗੱਲ ਸੁਣ ਕੇ ਫੋਰਡ ਨੂੰ ਅਹਿਸਾਸ ਹੋਇਆ ਕਿ ਨੀਂਦ ਸੁਖ-ਅਰਾਮ ਨਾਲ ਨਹੀਂ ਸਗੋਂ ਮਿਹਨਤ ਕਰਕੇ ਆਉਂਦੀ ਹੈ। ਕੁਝ ਲੇਖਕ ਮੰਨਦੇ ਹਨ ਕਿ ਉਸ ਦਿਨ ਤੋਂ ਬਾਅਦ ਫੋਰਡ ਨੇ ਖੁਦ ਹੱਥੀਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਪੜ੍ਹੋ ਇਹ ਵੀ ਖਬਰ - ਚਾਵਾਂ ਨਾਲ ਸਜਾਇਆ ਘਰ ਅੱਖਾਂ ਸਾਹਮਣੇ ਹੋਇਆ ਢਹਿ ਢੇਰੀ (ਵੀਡੀਓ)

ਪੈਸੇ ਕਮਾਉਣ ਦੀ ਅੰਨ੍ਹੀ ਦੌੜ ਵਿੱਚ ਸ਼ਾਮਲ ਹੋਣ ਨੂੰ ਜੇਕਰ ਤੁਹਾਡਾ ਮਨ ਅਕਸਰ ਕਰ ਆਉਂਦਾ ਹੈ ਜਾਂ ਕਰਦਾ ਰਹਿੰਦਾ ਹੈ ਤਾਂ ਇਸ ਨੂੰ ਕੋਈ ਅਪਰਾਧ ਵੀ ਨਾ ਸਮਝੋ। ਅੱਜ ਦੀ ਉਪਭੋਗਤਾ ਅਤੇ ਵਿਲਾਸ ਭਰਪੂਰ ਜ਼ਿੰਦਗੀ 'ਚ ਤੁਹਾਨੂੰ ਇਸ ਦੌੜ 'ਚ ਸ਼ਾਮਲ ਕਰਨ ਲਈ ਕਈ ਤਾਕਤਾਂ ਹਰਕਤ ਵਿੱਚ ਹਨ। ਤੁਹਾਨੂੰ ਹਰ ਥਾਂ ਅਜਿਹਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵੱਧ ਕਮਾਉਣਾ ਅਤੇ ਵੱਧ ਖਰਚਣਾ ਹੀ ਜ਼ਿੰਦਗੀ 'ਚ ਖੁਸ਼ੀਆਂ ਦਾ ਅਧਾਰ ਹੈ। ਨੌਜਵਾਨਾਂ ਦੀ ਅਜਿਹੀ ਸੋਚ ਹੀ ਕਾਰਪੋਰੇਟ ਅਦਾਰਿਆਂ ਲਈ ਤਰੱਕੀ ਕਰਨ ਅਤੇ ਧੜਾ-ਧੜ ਮਾਲ ਵੇਚਣ ਦਾ ਅਧਾਰ ਬਣਦੀ ਹੈ।

ਜਦੋਂ ਕਦੇ ਜ਼ਿਆਦਾ ਪ੍ਰੇਸ਼ਾਨੀ ਹੋ ਜਾਵੇ ਤਾਂ ਆਪਣੇ ਆਲੇ ਦੁਆਲੇ ਨਜ਼ਰ ਮਾਰੋ। ਕਿਤੇ ਨਾ ਕਿਤੇ ਤੁਹਾਨੂੰ ਵੀ ਕੋਈ ਨਾ ਕੋਈ ਅਫਸਰ, ਕੋਈ ਨੇਤਾ, ਕਈ ਕਾਰੋਬਾਰੀ, ਕੋਈ ਕਾਰਕੁੰਨ ਜਾਂ ਬਜ਼ੁਰਗ ਅਜਿਹਾ ਮਿਲ ਜਾਵੇਗਾ, ਜਿਸ ਨੇ ਜ਼ਿੰਦਗੀ ਦੀਆਂ ਲਾਲਸਾਵਾਂ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਿੱਤਾ ਹੋਵੇ। ਅਜਿਹੇ ਕਈ ਸਰਕਾਰੀ ਅਫਸਰ ਹਨ, ਜਿਨ੍ਹਾਂ ਨੇ ਸਰਕਾਰ ਦੁਆਰਾ ਮੁਫਤ 'ਚ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ ਵੀ ਨਹੀਂ ਮਾਣੀਆਂ। ਐਥੋਂ ਤੱਕ ਕਿ ਬਦਨਾਮ ਹੋ ਚੁੱਕੇ ਧੰਦਿਆਂ, ਕਾਰੋਬਾਰਾਂ, ਨੌਕਰੀਆਂ ਆਦਿ 'ਚ ਅੱਜ ਵੀ ਅਜਿਹੇ ਅਨੇਕਾਂ ਵਿਅਕਤੀ ਮੌਜੂਦ ਹਨ, ਜਿਨ੍ਹਾਂ ਨੇ ਆਪਣਾ ਜ਼ਮੀਰ ਨਹੀਂ ਮਰਨ ਦਿੱਤਾ। ਆਪਣੀ ਬੋਲੀ ਨਹੀਂ ਲੱਗਣ ਦਿੱਤੀ, ਜਿਨ੍ਹਾਂ ਨੇ ਆਪਣਾ ਮੁੱਲ ਕਦੇ ਐਨਾ ਨਹੀਂ ਡਿੱਗਣ ਦਿੱਤਾ ਕਿ ਉਨ੍ਹਾਂ ਨੂੰ ਕੋਈ ਖਰੀਦ ਸਕੇ। ਨਿਰਾਸ਼ਾ ਤੋਂ ਬਚਣ ਦਾ ਸਭ ਤੋਂ ਵਧੀਆ ਉਪਾਅ ਹੈ ਕਿ ਅਜਿਹਾ ਕੋਈ ਵਿਅਕਤੀ ਲੱਭੋ ਅਤੇ ਉਸ ਨਾਲ ਨੇੜਤਾ ਬਣਾਓ। ਤੁਹਾਨੂੰ ਬਹੁਤ ਮਾਨਸਿਕ ਬਲ ਮਿਲੇਗਾ।

PunjabKesari

ਡਾ. ਸੁਰਿੰਦਰ ਕੁਮਾਰ ਜਿੰਦਲ, 
ਮੋਹਾਲੀ
ਮੋ. 98761-35823
ਈ ਮੇਲ: drskjindal123@gmail.com


rajwinder kaur

Content Editor

Related News