ਮਾਂ ਨੂੰ ਚਿੱਠੀ...

Tuesday, Sep 17, 2019 - 12:45 PM (IST)

ਮਾਂ ਨੂੰ ਚਿੱਠੀ...

ਮਾਂ ਕਈ ਵਾਰ ਤੇਰੀ ਯਾਦ ਬਹੁਤ ਆਉਂਦੀ ,
ਬਚਪਨ ਵੀ ਗੁਜ਼ਰ ਗਿਆ, ਹੁਣ ਮੈ ਵੱਡੀ ਹੋ ਗਈ ।
ਕੱਲ ਮੈ ਤੈਨੂੰ ਯਾਦ ਕਰ ਰੋ ਪਈ।
ਇਹ ਨਹੀਂ ਕੇ ਮੈਂ ਤੈਨੂੰ ਯਾਦ ਨੀ ਕਰਦੀ,
ਮਾਂ ਤੇਰੇ ਜਾਣ ਮਗਰੋਂ ਮੈਨੂੰ ਕ੍ਰਿਸ਼ਨ ਦੀ ਤਰ੍ਹਾਂ ਯਸ਼ੋਦਾ ਮਾਂ ਮਿਲ ਗਈ।
ਬਹੁਤ ਪਿਆਰ ਮਿਲਦਾ ਪਰ ਫਿਰ ਵੀ ਸੋਚੀ ਪੈ ਗਈ,
ਬਚਪਨ ਵੀ ਗੁਜਰ ਗਿਆ, ਹੁਣ ਮੈਂ ਵੱਡੀ ਹੋ ਗਈ ।
ਮਾਂ ਤੇਰੀ ਕਮੀ ਮਹਿਸੂਸ ਤਾਂ ਬਹੁਤ ਹੁੰਦੀ,
ਟੈਨਸ਼ਨ ਨਾ ਲਈ, ਤੇਰੀ ਧੀ ਹੁਣ ਸਭ ਸਹਿਣ ਜੋਗੀ ਹੋ ਗਈ ।
ਹੁਣ ਮੈਂ ਸਕੂਲ ਨਹੀਂ ਕਾਲਜ ਜਾਂਦੀ,
ਤੇਰੀ ਧੀ ਹੁਣ ਪੈਰਾਂ ਤੇ ਖਲੋ ਗਈ ।
ਮਾਪਿਆਂ ਬਿਨ੍ਹਾਂ ਕਾਹਦਾ ਜੀਵਨਾ, ਤਾਂਹੀ ਕੱਲ ਮੈਂ ਰੋ ਪਈ ,
ਬਹੁਤ ਪਿਆਰ ਮਿਲਦਾ ਪਰ ਫਿਰ ਵੀ ਸੋਚੀ ਪੈ ਗਈ,
ਬਚਪਨ ਵੀ ਗੁਜਰ ਗਿਆ, ਹੁਣ ਮਂੈ ਵੱਡੀ ਹੋ ਗਈ ।
ਇਕ ਗੱਲ ਹੋਰ ਪਾਪਾ ਨੂੰ ਵੀ ਦਸ ਦਿਓ ,
ਮੇਰਾ ਰਿਸ਼ਤਾ ਪੱਕਾ ਹੋ ਗਿਆ, ਮੈਂ ਜ਼ਿੰਮੇਵਾਰ ਹੋ ਗਈ ।
ਨਿੱਕੀ ਜੀ ਛੱਡ ਕੇ ਚਲੀ ਗਈ ਸੀ ,
ਹੁਣ ਤੇਰੀ ਧੀ ਮੁਟਿਆਰ ਹੋ ਗਈ।
ਬਹੁਤ ਪਿਆਰ ਮਿਲਦਾ ਪਰ ਫਿਰ ਵੀ ਸੋਚੀ ਪੈ ਗਈ,
ਬਚਪਨ ਵੀ ਗੁਜਰ ਗਿਆ, ਹੁਣ ਮੈ ਵੱਡੀ ਹੋ ਗਈ ।

ਮਨਦੀਪ ਕੌਰ
ਮੋਬਾਇਲ-
 6284928139


author

Aarti dhillon

Content Editor

Related News