ਕਹਾਣੀਨਾਮਾ-11 : ਆਓ ਭੁੱਲਣ ਦੀ ਕਲਾ ਸਿੱਖੀਏ...

05/05/2020 4:25:03 PM

ਜੋਤੀ ਹੀਰ

ਜ਼ਿੰਦਗੀ ਬਹੁਤ ਖੂਬਸੂਰਤ ਗੁੱਲਦਸਤਾ ਹੈ। ਅਸੀਂ ਇਸ ਗੁਲਦਸਤੇ ਨੂੰ ਕੰਡਿਆਂ ਨਾਲ ਭਾਵ ਕੁਝ ਅਜਿਹੀਆਂ ਯਾਦਾਂ ਨਾਲ ਸਜਾ ਕੇ ਰੱਖਿਆ ਹੈ, ਜੋ ਇਸ ਨੂੰ ਨੀਰਸ ਤੇ ਬਦ ਅਸੀਸ ਬਣਾ ਰਹੀਆਂ ਹਨ। ਇਸ ਦਾ ਇਕ ਹੋਰ ਕਾਰਨ ਇਹ ਵੀ ਹੈ ਕਿ ਲੋਕ ਉਨ੍ਹਾਂ ਘਟਨਾਵਾਂ ਤੇ ਅਨੁਭਵਾਂ ਨੂੰ ਯਾਦ ਕਰਨਾ ਪੰਸਦ ਨਹੀਂ ਕਰ ਰਹੇ, ਜੋ ਜੀਵਨ ਨੂੰ ਖ਼ੁਸ਼ਹਾਲ ਤੇ ਆਨੰਦਤ ਬਣਾ ਸਕੇ ਸਗੋਂ ਉਨ੍ਹਾਂ ਪਲਾਂ ਨੂੰ ਯਾਦ ਕਰਦੇ ਨੇ, ਜਿਸ ਨਾਲ ਤੁਸੀਂ ਆਪ ਦਾ ਪੀੜਾ ਵਿਚ ਹੁੰਦੇ ਹੀ ਹੋ ਤੇ ਨਾਲ ਦੂਜਿਆਂ ਨੂੰ ਵੀ ਉਸ ਵਿਚ ਧਕੇਲਣ ਦੀ ਕੋਸ਼ਿਸ਼ ਕਰਦੇ ਹੋ। ਅਜਿਹੀ ਸੋਚਣੀ ਦੇ ਮਾਲਕ ਲੋਕ ਕਦੇ ਵੀ ਪ੍ਰੰਸਨਤਾ ਪ੍ਰਾਪਤ ਨਹੀਂ ਕਰ ਸਕਦੇ। ਬੁਰੇ ਸਮੇਂ ਦੇ ਭੱਦੇ ਖਿਆਲਾਂ ਨੂੰ ਫੜ੍ਹ ਕੇ ਬੈਠੇ ਰਹਿਣਾ ਹੀ ਸਭ ਤੋਂ ਵੱਡੀ ਤ੍ਰਾਸਦੀ ਦਾ ਕਾਰਨ ਬਣ ਜਾਂਦੀ ਹੈ। ਸਾਰੇ ਮਨੁੱਖ ਅੱਜ ਕੈਦੀ ਬਣੇ ਹੋਏ ਨੇ ਆਪਣੇ ਖੁਆਬਾਂ ਤੇ ਖਵਾਹੀਸ਼ਾਂ ਦੇ ਪਰ ਜੇ ਇਹ ਸਾਰਥਕ ਨਹੀਂ ਤਾਂ ਉਨ੍ਹਾਂ ਨੂੰ ਆਪਣੀ ਸਮਰਿਤੀ ’ਚੋ ਬਾਹਾਰ ਕੱਢ ਕੇ ਨਵੇਂ ਦੀ ਤਲਾਸ਼ ਕਰਨੀ ਚਾਹੀਦੀ ਹੈ। ਮਨੁੱਖ ਗਲਤੀਆਂ ਦਾ ਪੁਤਲਾ ਹੈ ਤੇ ਗਲਤੀ ਹੋ ਜਾਣਾ ਕੁਦਰਤੀ ਵੀ ਹੈ, ਤੇ ਜੋ ਉਸ ਗਲਤੀ ਨੂੰ ਮੰਨ ਲੈਂਦੇ ਅਤੇ ਉਸ ਨੂੰ ਸੁਧਾਰ ਲੈਂਦੇ ਹਨ, ਸਫਲਤਾ ਉਨ੍ਹਾਂ ਦੇ ਹੀ ਕਦਮ ਚੁੰਮਦੀ ਹੈ। ਸਮਝਦਾਰੀ ਵੀ ਇਸੇ ਵਿਚ ਹੈ ਕਿ ਪ੍ਰਾਪਤ ਹੋਏ ਅਨੁਭਵ ਨੂੰ ਪੱਲ੍ਹੇ ਬੰਨ ਕੇ ਸਹੀ ਚੋਣ ਦੀ ਸੌਝੀ ਦਾ ਪ੍ਰਾਪਤ ਹੋਣਾ ਹੈ ਨਾ ਕਿ ਉਸ ਗਲਤੀ ਨੂੰ ਦੁਹਰਾ ਕੇ ਬੇਵਕੂਫੀ ਕਰਨਾ। ਇਸ ਤਰ੍ਹਾਂ ਤੁਸੀਂ ਜਦੋਂ ਕੁੱਝ ਬੁਰਾ ਭੁੱਲਣਾ ਸ਼ੁਰੂ ਕਰਦੇ ਹੋ ਤਾਂ ਉਸ ਨਾਲ ਆਪਣੇ ਨਾਲ ਦੂਜਿਆਂ ਨੂੰ ਵੀ ਸੁੱਖਮਈ ਜੀਵਨ ਜੀਊਣ ਦਾ ਮੌਕਾ ਦਿੰਦੇ ਹੋ।

ਸਾਡੀ ਸਰਕਾਰ ਹੀ ਦੇਖ ਲਓ, ਜੋ ਕਿ ਆਏ ਦਿਨ ਪ੍ਰਚਾਰ ਤੰਤਰ ਦੇ ਨਾਂ ’ਤੇ ਭੜਕਾਊ ਭਾਸ਼ਣ ਦਿੰਦੀ ਹੈ। ਜਿਸ ਨਾਲ ਬੀਤੀਆਂ ਸੰਪ੍ਰਦਾਇਕ ਘਟਨਾਵਾਂ ਨੂੰ ਮੁੜ-ਮੁੜ ਕੇ ਤਾਜ਼ਾ ਕੀਤਾ ਜਾਂਦਾ ਹੈ ਤੇ ਦੇਸ਼ ਵਿਚ ਅਰਾਜਕਤਾ ਦਾ ਮਾਹੌਲ ਪੈਦਾ ਕਰ ਦਿੱਤਾ ਜਾਂਦਾ ਹੈ।  ਜੇਕਰ ਨੇਤਾ ਬੀਤੀਆਂ ਘਟਨਾਵਾਂ ਨੂੰ ਭੁੱਲਾ ਕੇ ਨਵੇਂ ਵਿਚਾਰਾਂ ਤੇ ਨਵੀਆਂ ਨੀਤੀਆਂ ਬਣਾ ਕੇ ਨਵ-ਸਿਰਜਣਾ ਕਰੇ ਤਾਂ ਹੀ ਸਾਡਾ ਸਮਾਜ ਵੀ ਤੱਰਕੀ ਕਰ ਸਕੇਗਾ। ਭਾਰਤ-ਪਾਕਿਸਤਾਨ ਦੇ ਵਿਚ ਹੋ ਚੁਕੀਆਂ ਲੜਾਈਆਂ ਦੇ ਕਾਰਨ ਭਾਵੇਂ ਜੋ ਵੀ ਸੀ ਉਹ ਉਸ ਸਮੇਂ ਦੀਆਂ ਸਥਿਤੀਆਂ ਦੀ ਪੈਦਾਵਾਰ ਸੀ ਪਰ ਜੇ ਅਜੋਕੇ ਸਮੇਂ ਦੇ ਮੰਤਰੀ ਉਨ੍ਹਾਂ ਹਾਦਸਿਆਂ ਨੂੰ ਆਧਾਰ ਬਣਾ ਕੇ ਸੱਤਾ ਤੇ ਰਾਜ ਕਰ ਰਹੇ ਹਨ ਤਾਂ ਇਸ ਵਿਚ ਕੋਈ ਸਿਆਣਪ ਨਹੀਂ ਰਹਿ ਜਾਂਦੀ। ਜੇਕਰ ਉਨ੍ਹਾਂ ਗੱਲ੍ਹਾਂ ਨੂੰ ਭੁੱਲਾ ਕੇ ਕੋਈ ਨੇਤਾ ਦੂਜੇ ਦੇਸ਼ ਨਾਲ ਮੁੜ ਸਾਂਝ ਕਾਇਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਨੂੰ ਉਸ ਨਾਲ ਸਹਿਮਤੀ ਪ੍ਰਗਟਾਉਣੀ ਚਾਹੀਦੀ ਹੈ ਨਾ ਕਿ ਪਿਛਲਝਾਤ ਮਾਰਨੀ ਚਾਹੀਦੀ ਹੈ। ਦੋਵੇਂ ਦੇਸ਼ਾਂ ਨੂੰ ਅਮਨ ਤੇ ਸ਼ਾਂਤੀ ਨਾਲ ਹਰ ਗੱਲ ਦਾ ਨਿਪਟਾਰਾ ਕਰਨਾ ਚਾਹੀਦਾ ਹੈ ਪਰ ਜੇ ਪਿਛਲ ਝਾਤ ਹੀ ਰੱਖੀ ਤਾਂ ਤੁਸੀ ਕਦੇ ਵੀ ਅਗਾਂਹ ਵਧੂ ਸੋਚ ਦੇ ਧਾਰਨੀ ਨਹੀਂ ਬਣ ਸਕਦੇ।

ਪੜ੍ਹੋ ਇਹ ਵੀ ਖਬਰ - ਜਾਣੋ ਬਿਨਾਂ ਲੱਛਣਾਂ ਵਾਲਾ ਕੋਰੋਨਾ ਵਾਇਰਸ ਕਿੰਨਾ ਕੁ ਹੈ ‘ਖਤਰਨਾਕ’ (ਵੀਡੀਓ)

ਪੜ੍ਹੋ ਇਹ ਵੀ ਖਬਰ - ਕੀ ਸ਼ਰਾਬ ਦੇ ਸ਼ੌਕੀਨਾਂ ਨੂੰ ਖੁਸ਼ ਕਰ ਸਕੇਗੀ ‘ਪੰਜਾਬ ਸਰਕਾਰ’, ਸੁਣੋ ਇਹ ਵੀਡੀਓ 

ਪੜ੍ਹੋ ਇਹ ਵੀ ਖਬਰ - ਜਨਮ ਦਿਹਾੜਾ ਵਿਸ਼ੇਸ਼ : ਸਿੱਖ ਕੌਮ ਦੇ ਮਹਾਨ ਜਰਨੈਲ ‘ਜੱਸਾ ਸਿੰਘ ਰਾਮਗੜ੍ਹੀਆ’ 

ਇਸ ਬਾਰੇ ਇਕ ਕਥਾ ਸੁਣਾਉਂਦੀ ਹਾਂ, ਇਕ ਵਾਰ ਦੋ ਭਿਖਸ਼ੂ ਯਾਤਰਾ ’ਤੇ ਸਨ। ਅੱਗੇ ਇਕ ਬਰਸਾਤੀ ਨਾਲ਼ਾ ਬੜੇ ਉਫ਼ਾਨ ’ਤੇ ਸੀ। ਵਰਖਾ ਸੀ ਕਿ ਰੁਕਣ ਦਾ ਨਾਮ ਹੀ ਨਹੀਂ ਸੀ ਲੈ ਰਹੀ। ਦੋਹਾਂ ਭਿਖਸ਼ੂਆਂ ਨੇ ਕਿਨਾਰੇ ’ਤੇ ਖੜ੍ਹੀ, ਪੂਰੀ ਤਰ੍ਹਾਂ ਭਿੱਜੀ ਹੋਈ ਗੜੁੱਚ ਕੰਨਿਆਂ ਨੂੰ ਦੇਖਿਆ, ਜੋ ਕਿ ਨਾਲਾ ਪਾਰ ਕਰਨ ਦੀ ਉਡੀਕ ਕਰ ਰਹੀਂ ਸੀ। ਉਸ ਦੇ ਇਕ ਹੱਥ ਵਿਚ ਚੋਲ਼ਾਂ ਦੀ ਪੋਟਲੀ ਫੜੀ ਸੀ। ਉਮਰ ਵਿਚ ਛੋਟੇ ਭਿਖਸ਼ੂ ਨੇ ਕਿਹਾ, ‘ਆ ਮੇਰੀ ਪਿੱਠ ’ਤੇ ਬਹਿ ਜਾ। ਮੈਂ ਤੈਨੂੰ ਨਾਲਾ ਪਾਰ ਕਰਵਾ ਦਿੰਨਾ। ਕੰਨਿਆਂ ਪਹਿਲਾਂ ਤਾਂ ਕੁਝ ਝਿਜਕੀ ਪਰ ਫਿਰ ਕੁਝ ਸੋਚ ਕੇ ਭਿਖਸ਼ੂ ਦੀ ਪਿੱਠ ’ਤੇ ਬਹਿ ਗਈ। ਨਾਲਾ ਪਾਰ ਕਰਨ ਤੋਂ ਬਾਅਦ ਉਹ ਭਿਖਸ਼ੂ ਦਾ ਧੰਨਵਾਦ ਕਰਕੇ ਆਪਣੇ ਪਿੰਡ ਨੂੰ ਤੁਰ ਗਈ। ਦੂਜੀ ਸਵੇਰ ਵੱਡੇ ਭਿਖਸ਼ੂ ਨੇ ਪੁੱਛਿਆ, ‘ਕੱਲ੍ਹ ਤੂੰ ਉਸ ਕੁੜੀ ਨੂੰ ਛੋਹਿਆ।  ਤੂੰ ਸੰਨਿਆਸੀ ਹੋ ਕੇ ਅਜਿਹਾ ਕਿਉਂ ਕੀਤਾ। ਛੋਟਾ ਭਿਖਸ਼ੂ ਇਹ ਸੁਣ ਕੇ ਜ਼ੋਰ ਦੀ ਹੱਸਿਆ ਤੇ ਬੋਲਿਆ, ‘ਮੈਂ ਤਾਂ ਕੱਲ੍ਹ ਜੋ ਵਾਪਰਿਆ ਸੀ, ਭੁੱਲ ਵੀ ਗਿਆ ਹਾਂ ਪਰ ਤੂੰ ਉਹ ਵਿਚਾਰੀ ਅਬਲਾ ਨੂੰ ਆਪਣੇ ਅਵਚੇਤਨ ਵਿਚ ਅਜੇ ਵੀ ਚੁੱਕੀ ਹੋਈ ਏ। ਧੰਨ ਹੋ ਤੁਸੀਂ ਭੰਤੇ! ਮੈਂ ਤਾਂ ਉਸਨੂੰ ਕਦੋਂ ਦਾ ਭੁੱਲ ਚੁੱਕਿਆਂ।’ ਸੋ ਕੁਝ ਇਹੋ ਹਾਲ ਸਾਡੇ ਸਮਾਜ ਦੇ ਲੋਕਾਂ ਦਾ ਵੀ ਹੈ। ਵਰਤਮਾਨ ਵਿਚ ਤਾਂ ਅਸੀਂ ਜਿਉਂ ਹੀ ਨਹੀਂ ਰਹੇਂ।  ਪੁਰਾਣੀਆਂ ਯਾਦਾਂ ਵਿਚ ਹੀ ਪਿਸ ਰਹੇਂ ਹਾਂ।  

ਪਰਿਵਾਰਕ ਰਿਸ਼ਤੇ, ਸਾਕ-ਸੰਬੰਧੀਆਂ ਤੇ ਮਿੱਤਰਾਂ ਨਾਲ ਪੈਦਾ ਹੋ ਰਹੀ ਖੱਟਾਸ ਦਾ ਕਾਰਨ ਵੀ ਇਕ ਦੂਜੇ ਤੋਂ ਹੋਈਆਂ ਗਲਤੀ ਨੂੰ ਨਾ ਭੁੱਲਣਾ ਹੀ ਹੈ। ਅੰਮ੍ਰਿਤਾ ਪ੍ਰੀਤਮ ਦਾ ਇਕ ਨਾਵਲ ਹੈ ‘ਪਿੰਜਰ’ ਜਿਸ ਵਿਚ ਪੂਰੋ ਨਾਮ ਦੀ ਕੁੜੀ ਨੂੰ ਰਸ਼ੀਦਾ ਨਾਮ ਦਾ ਲੜਕਾ ਉਧਾਲ ਕੇ ਲੈ ਜਾਂਦਾ ਹੈ। ਉਸ ਨੂੰ ਲੈ ਜਾਣ ਦਾ ਕਾਰਨ ਪੁਸ਼ਤਾਨੀ ਦੁਸ਼ਮਣੀ ਹੁੰਦੀ ਹੈ ਪਰ ਬਆਦ ਵਿਚ ਉਹ ਅਪਣੀ ਇਸ ਗਲਤੀ ਲਈ ਸਾਰੀ ਉਮਰ ਪਛਤਾਉਂਦਾ ਹੈ ਉਨ੍ਹਾਂ ਦੀ ਉਸ ਦੁਸ਼ਮਣੀ ਨੇ ਪੂਰੋ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਹੁਣ ਗੱਲ ਇਹ ਹੈ ਕਿ ਜੇ ਰਸ਼ੀਦਾ ਉਸ ਦੁਸ਼ਮਣੀ ਨੂੰ ਭੁੱਲ ਚੁੱਕਾ ਹੁੰਦਾ ਤਾਂ ਸ਼ਾਇਦ ਪੂਰੋ ਆਪਣੇ ਘਰ ਸੁੱਖੀ ਹੁੰਦੀ ਤੇ ਰਸ਼ੀਦਾ ਵੀ। ਸੋ ਕੁਝ ਅਜਿਹੀਆਂ ਘਟਨਾਵਾਂ ਜੋ ਸਾਡੇ ਤਨ ਤੇ ਮਨ ਦੋਵਾਂ ਨੂੰ ਦੂਸ਼ਿਤ ਕਰਦੀ ਹੈ, ਉਨ੍ਹਾਂ ਦਾ ਤਿਆਗ ਕਰਨਾ ਹੀ ਬੇਹਿਤਰ ਹੈ। ਜਦੋਂ ਅਸੀਂ ਕੁੱਝ ਗੱਲਾਂ ਨੂੰ ਨਹੀਂ ਭੁੱਲਦੇ ਫਿਰ ਉਸ ਨਾਲ ਸਾਡਾ ਤਨ ਤੇ ਮਨ ਦੋਨੋਂ ਹੀ ਕਸ਼ਟ ਵਿਚੋਂ ਗੁਜ਼ਰ ਰਹੇ ਹੁੰਦੇ ਹਨ ਤੇ ਇਸ ਪੀੜਾ ਤੋਂ ਮੁਕਤੀ ਲਈ ਲੋਕ ਨਸ਼ੀਲੀਆਂ ਦਵਾਈਆਂ, ਨਸ਼ਿਆਂ ਤੇ ਕਈ ਮੈਡੀਟੇਸ਼ਨ ਦਾ ਪ੍ਰਯੋਗ ਕਰਨ ਲੱਗ ਜਾਂਦੇ ਹਨ। ਲੋਕ ਆਪਣੀ ਜ਼ਿੰਦਗੀ ਨੂੰ ਭਰਮ ਵਿਚ ਗੁਜਾਰ ਰਹੇ ਹਨ। ਅਜਿਹੇ ਭਰਮ ਜੋ ਸਾਡੇ ਖੁਦ ਦੇ ਸਿਰਜੇ ਹੋਏ ਹਨ, ਤੇ ਉਨ੍ਹਾਂ ਵਿਚੋਂ ਬਾਹਾਰ ਨਹੀਂ ਆ ਪਾ ਰਹੇ, ਫਿਰ ਉਨ੍ਹਾਂ ਵਿਚ ਹੀ ਪਲ-ਪਲ ਤਿਲ-ਤਿਲ ਕਰ ਕੇ ਦਮ ਤੋੜ ਰਹੇ ਹਾਂ।

ਪੜ੍ਹੋ ਇਹ ਵੀ ਖਬਰ - ਸਮਾਜ ਨੂੰ ਬੌਧਿਕ ਲੁੱਟ ਵੱਲ ਧੱਕ ਰਿਹਾ ਹੈ ‘ਦਮਨਕਾਰੀ ਤੰਤਰ’

ਪੜ੍ਹੋ ਇਹ ਵੀ ਖਬਰ - ਸਿੱਖ ਸਾਹਿਤ ਵਿਸ਼ੇਸ਼ : ਸਤਿਕਾਰਤ ਸਖ਼ਸ਼ੀਅਤ ‘ਭਾਈ ਮਰਦਾਨਾ ਜੀ’

ਜ਼ਿੰਦਗੀ ਬਹੁਤ ਛੋਟੀ ਹੈ, ਸਮਾਂ ਬਹੁਤ ਤੇਜ਼ ਚਾਲ ਚੱਲ ਰਿਹਾ ਹੈ, ਜੋ ਬੀਤ ਗਿਆ ਉਹ ਵਾਪਿਸ ਨਹੀਂ ਮਿਲਣਾ। ਇਸ ਲਈ ਸਾਨੂੰ ਹਰ ਪਲ ਨੂੰ ਜੋ ਸਾਡੇ ਕੋਲ ਹੈ ਉਸ ਨੂੰ ਖੁੱਲ੍ਹ ਕੇ ਜਿਊਣਾ ਚਾਹੀਦਾ ਹੈ ਪਰ ਇਹ ਤਾਂ ਹੀ ਹੋ ਸਕਦਾ ਹੈ ਜੇ ਰਿਣਾਤਮਕ ਸੋਚਣੀ ਨੂੰ ਤਿਆਗ ਕੇ ਸਕਾਰਾਤਮਕਤਾ ਗ੍ਰਹਿਣ ਕਰੀਏ। ਸੁਰਜੀਤ ਪਾਤਰ ਜੀ ਦੀ ਇਕ ਕਵਿਤਾ ਹੈ:

ਦੂਰ ਜੇਕਰ ਅਜੇ ਸਵੇਰਾ ਹੈ,
ਇਸ ’ਚ ਕਾਫ਼ੀ ਕਸੂਰ ਮੇਰਾ ਹੈ,
ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂ,
ਮੇਰੇ ਦਿਲ ਵਿਚ ਹੀ ਜਦ ਹਨੇਰਾ ਹੈ।

ਸੋ ਦੋਸਤੋਂ ਆਪਣੇ ਮਨ ਅੰਦਰ ਪਏ ਹਨੇਰੇ ਨੂੰ ਬੁਝਾ ਕੇ ਇਕ ਨਵੀਂ ਸਵੇਰ ਸਿਰਜੀਏ। ਆਓ ਆਪਾਂ ਭੁੱਲਣ ਦੀ ਕਲਾ ਸਿੱਖੀਏ।


rajwinder kaur

Content Editor

Related News