ਵੇਖ ਕੇ ਤਿਰੰਗੇ ਨੂੰ ਸਰੂਰ ਜਿਹਾ ਚੜ੍ਹੀ ਜਾਵੇ...

Wednesday, Jan 29, 2020 - 04:41 PM (IST)

ਵੇਖ ਕੇ ਤਿਰੰਗੇ ਨੂੰ ਸਰੂਰ ਜਿਹਾ ਚੜ੍ਹੀ ਜਾਵੇ...

ਵੇਖ ਕੇ ਤਿਰੰਗੇ ਨੂੰ ਸਰੂਰ ਜਿਹਾ ਚੜ੍ਹੀ ਜਾਵੇ,
ਤਿੰਨ ਰੰਗ ਵੇਖ ਨੂਰ ਮੁਖੜੇ ਤੇ ਚੜ੍ਹ ਆਵੇ।
ਮਾਣ ਕਰਦੇ ਹਾਂ ਆਪਣੇ ਤੇ,
ਅਸੀਂ ਇਸ ਦੇ ਵਾਸੀ ਹਾਂ।
ਜਿੱਥੇ ਜੰਮੇ ਭਗਤ ਸਿੰਘ ਜਿਹੇ ਵੀਰ,
ਜਿੰਨ੍ਹਾਂ ਦੀ ਸ਼ਹਾਦਤ ਕਰਕੇ ਅੱਜ ਅਸੀਂ ਆਜ਼ਾਦ ਖੜ੍ਹੇ ਹਾਂ।
ਸਿਰ ਝੁਕਦਾ ਤਿਰੰਗੇ ਅੱਗੇ ਸਦਾ ਹੀ ਰਹਿਣਾ ਏ,
ਜੰਮੇ ਅਸੀਂ ਭਾਰਤ ਵਿੱਚ ਮਾਣ ਕਰਦੇ ਰਹਿਣਾ ਏ।
ਤਿੰਨ ਰੰਗਾਂ ਤੋਂ ਮਿਲ ਕੇ ਬਣ ਗਿਆ ਤਿਰੰਗਾ,
ਤਿੰਨ ਰੰਗ ਖੁਸ਼ਹਾਲੀ ਦੇ ਵਿੱਚ ਚੱਕਰ ਚੱਲਦਾ ਲੰਮਾ।
ਕੇਸਰੀ, ਚਿੱਟਾ, ਹਰਾ ਰੰਗ ਸੋਹਣੇ ਬੜੇ ਲੱਗਦੇ,
ਭਾਰਤੀ ਸਾਡੇ ਹੋਣ ਦੀ ਪਹਿਚਾਣ ਹਨ ਦੱਸਦੇ।
ਜਿੱਥੋਂ ਲੰਘਦੇ ਅਸੀਂ ਦੁਨੀਆਂ ਹੁੰਦੀ ਡੌਰ-ਭੌਰ,
ਕਹਿੰਦੇ ਭਾਰਤ ਤੋਂ ਆਇਆ ਵਾਸੀ ਹੈ।
ਤਾਂਹੀੳਗੱਲ ਹੈ ਇਸਦੀ ਕੁਝ ਹੋਰ-ਹੋਰ,
ਬੜਾ ਮਾਣ ਅਸੀਂ ਕਰਦੇ ਹਾਂ
ਅਸੀਂ ਭਾਰਤ ਦੇਸ਼ ਦੇ ਵਾਸੀ ਹਾਂ।
200 ਸਾਲ ਗੁਲਾਮ ਰਹਿ ਕੇ ਵੀ,
ਖੁਲ ਕੇ ਜੀਣ ਦੇ ਆਦੀ ਹਾਂ।
ਗੱਲ ਸੱਚੀ ਇਸ ਤਿਰੰਗੇ ਨੇ ਬੜੇ ਸੰਤਾਪ ਹਢਾਏ,
ਤਾਂਹੀਓ ਇਹ ਸਾਨੂੰ ਬੀਤੇ ਦਿਨ ਯਾਦ ਕਰਾਏ।

ਬਲਰਾਜ ਕੌਰ
binnybalraj15@gmail.com


author

Aarti dhillon

Content Editor

Related News