ਘਰਾਂ ਦੀਆਂ ਛੱਤਾਂ ਨੂੰ ਸਹਾਰਾ ਦੇਣ ਵਾਲੀ ਲਕੜੀ ‘ਲਟੈਣ’
Thursday, Nov 19, 2020 - 01:41 PM (IST)
ਲਟੈਣ ਇੱਕ ਲੰਮੀ, ਮੋਟੀ ਤੇ ਬਹੁਤ ਜ਼ਿਆਦਾ ਭਾਰੀ ਲੱਕੜ ਹੁੰਦੀ ਹੈ। ਪੁਰਾਣੇ ਸਮਿਆਂ ਵਿੱਚ ਘਰਾਂ ਦੀਆਂ ਛੱਤਾਂ ਨੂੰ ਸਹਾਰਾ ਦੇਣ ਲਈ ਇਸ ਲੱਕੜ ਨੂੰ ਲੇਟਵੇਂ (ਟੇਢੇ ਰੁਖ) ਢੰਗ ਨਾਲ ਲਗਾਇਆ ਜਾਂਦਾ ਸੀ। ਛੱਤ ਦੀ ਬਣਤਰ ਦਾ ਕ੍ਰਮ ਇਸ ਪ੍ਰਕਾਰ ਹੁੰਦਾ ਸੀ - ਸਭ ਤੋਂ ਪਹਿਲਾ ਲਟੈਣ, ਇਸ ਦੇ ਉਪਰ ਸ਼ਤੀਰ, ਸ਼ਤੀਰ ਉੱਪਰ ਕੜੀਆਂ, ਕੜੀਆਂ ਉੱਪਰ ਸਿਰਕੀਆਂ, ਸਿਰਕੀਆਂ ਉੱਪਰ ਕਾਨੇ ਅਤੇ ਕਾਨਿਆਂ ਉੱਪਰ ਮਲਣ ਵਾਲੀ ਮਿੱਟੀ ਹੁੰਦੀ ਸੀ।
ਪੜ੍ਹੋ ਇਹ ਵੀ ਖਬਰ - Beauty Tips : 20 ਮਿੰਟਾਂ ''ਚ ਇਸ ਤਰੀਕੇ ਨਾਲ ਦੂਰ ਕਰੋ ਆਪਣੀ ‘ਗਰਦਨ ਦਾ ਕਾਲਾਪਣ’
ਲਟੈਣ ਅਤੇ ਸ਼ਤੀਰੀ ਵਿੱਚ ਬੁਨਿਆਦੀ ਅੰਤਰ ਇਹ ਹੈ ਕਿ ਜਦੋਂ ਕਿਸੇ ਲੱਕੜ ਨੂੰ ਬਿਨ੍ਹਾਂ ਤਰਾਸ਼ਿਆਂ ਜਾਂ ਸਿੱਧੀ ਕੀਤਿਆਂ ਵਰਤਿਆ ਜਾਵੇ ਤਾਂ ਉਹ ਲਟੈਣ ਹੁੰਦੀ ਹੈ। ਜਦੋਂ ਅਸੀਂ ਕਿਸੇ ਲੱਕੜ ਨੂੰ ਤਰਾਸ਼ ਕੇ ਸਿੱਧੀ ਕਰਕੇ ਉਸਦਾ ਵਲ ਕੱਢ ਦੇਈਏ ਤਾਂ ਉਸਨੂੰ ‘ਸ਼ਤੀਰ’ ਕਿਹਾ ਜਾਂਦਾ ਹੈ। ਇਸ ਨਾਲ ਸੰਬੰਧਤ ਇੱਕ ਮੁਹਾਵਰਾ ‘ਸ਼ਤੀਰ ਵਾਂਗ ਸਿੱਧਾ ਕਰਨਾ’ ਵੀ ਹੈ। ਸ਼ਤੀਰ ਲੋਹੇ ਦੇ ਗਾਡਰ ਵਾਂਗ ਸਿੱਧੀ ਹੁੰਦੀ ਹੈ।
ਪੜ੍ਹੋ ਇਹ ਵੀ ਖਬਰ - Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ
‘ਕਡੀਆਂ’ ਬਾਂਸ ਦੀ ਸੋਟੀਆਂ, ਸਿਰਕੀਆਂ (ਅੱਜ-ਕੱਲ ਦੀਆਂ ਚਿਕਾਂ ਵਰਗੀਆਂ) ਕਾਨਿਆਂ ਦੇ ਸਿਰਿਆਂ ਤੋਂ ਬਣੀਆਂ ਤੀਲਾਂ ਅਤੇ ਮਲਣ ਪਾਣੀ, ਤੂੜੀ ਅਤੇ ਚੀਕਣੀ ਮਿੱਟੀ ਦਾ ਮਿਸ਼ਰਨ ਹੁੰਦਾ ਹੈ। ਬਾਅਦ ਵਿੱਚ ਲਟੈਣ ਪਾਉਣ ਦਾ ਰਿਵਾਜ਼ ਵੀ ਖ਼ਤਮ ਹੋ ਗਿਆ ਸੀ ਤੇ ਛੱਤ ਸ਼ਤੀਰੀਆਂ ਤੋਂ ਸ਼ੁਰੂ ਕੀਤੀ ਜਾਣ ਲੱਗੀ।
ਦਸਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਲ ਪੁਸਤਕ ‘ਸਾਹਿਤ- ਮਾਲਾ’ ਵਿੱਚ ਦਰਜ ਗਿਆਨੀ ਗੁਰਦਿੱਤ ਸਿੰਘ ਦੁਆਰਾ ਲਿਖੇ ਨਿਬੰਧ ‘ਮੇਰੇ ਵੱਡੇ ਵਡੇਰੇ’ ਵਿੱਚ ਲਟੈਣ ਸ਼ਬਦ ਦੀ ਵਰਤੋਂ ਕੀਤੀ ਗਈ ਹੈ।
ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਅਤੇ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਇਹ ਖ਼ਾਸ ਉਪਾਅ