ਉਚੇਰੀ ਸਿੱਖਿਆ ਵਿਦਿਆਰਥੀ ਅਤੇ ਅਧਿਆਪਕ

Thursday, Jul 23, 2020 - 12:19 PM (IST)

ਉਚੇਰੀ ਸਿੱਖਿਆ ਵਿਦਿਆਰਥੀ ਅਤੇ ਅਧਿਆਪਕ

ਕੋਰੋਨਾ ਦੇ ਕਹਿਰ ਨੇ ਜਿਥੇ ਦੇਸ਼ ਦੀ ਆਰਥਿਕਤਾ ਨੂੰ ਕੰਮਜ਼ੋਰ ਕਰ ਦਿੱਤਾ ਹੈ, ਉੱਥੇ ਬਹੁਤ ਸਾਰੇ ਨਿੱਜੀ ਕਾਰਖਾਨੇ, ਫੈਕਟਰੀਆਂ, ਯੂਨੀਵਰਸਿਟੀਆਂ, ਕਾਲਜਾਂ, ਸਕੂਲ ਆਦਿ ਦੇ ਬੰਦ ਹੋਣ ਨਾਲ ਲੱਖਾਂ ਲੋਕਾਂ ਦਾ ਰੁਜ਼ਗਾਰ ਵੀ ਖਤਮ ਹੋ ਗਿਆ ਹੈ।

ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲ, ਕਾਲਜ ਅਜਿਹੇ ਵੀ ਹਨ, ਜਿੰਨ੍ਹਾਂ ਵਿੱਚ ਅਧਿਆਪਕ ਤੇ ਪ੍ਰੋਫੈਸਰਾਂ ਦੀਆਂ ਪੋਸਟਾਂ ਖਾਲੀ ਹੋਣ ’ਤੇ ਉਨ੍ਹਾਂ ਨੂੰ ਪ੍ਰਿੰਸੀਪਲ ਦੀ ਰਹਿਨੁਮਾਈ ਹੇਠ ਭਰ ਲਿਆ ਜਾਂਦਾ ਹੈ। ਪਰ ਇਨ੍ਹਾਂ ਦਿਨਾਂ ਵਿਚ ਉਨ੍ਹਾਂ ਪ੍ਰੋਫੈਸਰਾਂ ਤੇ ਅਧਿਆਪਕਾਂ ਨੂੰ ਵੀ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪੈ ਰਿਹਾ ਹੈ। ਪਿਛਲੇ ਦਿਨੀਂ ਵਿਵਾਦਾਂ 'ਚ ਰਹੇ ਕੁਝ ਸਰਕਾਰੀ ਕਾਲਜ, ਜੋ ਪੰਜਾਬ ਸਰਕਾਰ ਦੇ ਅਧੀਨ ਹਨ, ਦੇ ਪ੍ਰੋਫੈਸਰਾਂ ਨੂੰ ਘਰਾਂ ਦੇ ਰਸਤੇ ਦਿਖਾ ਦਿਤੇ ਗਏ ਹਨ। ਰੈਗੂਲਰ ਤੇ ਪਾਰਟ ਟਾਈਮ ਨੌਕਰੀ ਕਰਦੇ ਪ੍ਰੋਫੈਸਰਾਂ ਨੂੰ ਤਨਖਾਹਾਂ ਸਰਕਾਰੀ ਖਜ਼ਾਨੇ ਵਿਚੋਂ ਦਿੱਤੀਆਂ ਜਾਂਦੀਆਂ ਹਨ।

ਜਨਮ ਦਿਨ ’ਤੇ ਵਿਸ਼ੇਸ਼ : ਭਾਰਤ ਦਾ ਵੀਰ ਸਪੂਤ ‘ਚੰਦਰ ਸ਼ੇਖਰ ਆਜ਼ਾਦ’

ਰੈਗੂਲਰ ਤੇ ਪਾਰਟ ਟਾਈਮ ਦੀ ਭਰਤੀ ਨੂੰ ਤਕਰੀਬਨ 20 ਸਾਲ ਹੋ ਗਏ ਹਨ। ਅਜਿਹੇ ਵਿੱਚ ਖਾਲੀ ਪੋਸਟਾਂ ਪ੍ਰਿੰਸੀਪਲ ਦੀ ਰਹਿਨੁਮਾਈ ਹੇਠ ਗੈਸਟ ਫਕੈਲਟੀ ਤੇ ਐੱਚ.ਈ.ਆਈ.ਐੱਸ. ਤਹਿਤ ਇੰਟਰਵਿਊ ਰੱਖ ਕੇ ਪ੍ਰੋਫੈਸਰਾਂ ਨੂੰ ਕੁਝ ਕੁ ਤਨਖਾਹਾਂ ’ਤੇ ਨਿਯੁਕਤ ਕੀਤਾ ਜਾਂਦਾ ਹੈ। ਗੈਸਟ ਫੈਕਲਟੀ ਦੇ ਅਧਾਰ ’ਤੇ ਰੱਖੇ ਪ੍ਰੋਫੈਸਰਾਂ ਨੂੰ ਤਨਖਾਹ ਪੀ.ਟੀ.ਏ.ਫੰਡ ਤੇ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ, ਜਦਕਿ ਐੱਚ.ਈ.ਆਈ.ਐੱਸ. ਤਹਿਤ ਰੱਖੇ ਅਧਿਆਪਕਾਂ ਨੂੰ ਤਨਖਾਹਾਂ ਕੇਵਲ ਪੀ.ਟੀ. ਏ. ਫੰਡ ਵਿਚੋਂ ਹੀ ਦਿੱਤੀਆਂ ਜਾਂਦੀਆਂ ਹਨ। ਸਰਕਾਰੀ ਖਜ਼ਾਨੇ ਵਿਚੋਂ ਨਹੀਂ। ਪੰਜਾਬ ਸਰਕਾਰ  ਦੇ ਅਧੀਨ ਆਉਂਦੇ ਕੁਝ ਸਰਕਾਰੀ ਕਾਲਜ ਜੋ ਕਿ ਸਰਕਾਰੀ ਰਜਿੰਦਰਾ ਕਾਲਜ (ਬਠਿੰਡਾ) ਦੇ ਮੁਖੀ  ਦੀ ਦੇਖ ਰੇਖ ਹੇਠ ਹਨ। ਇਨ੍ਹਾਂ ਕਾਲਜਾਂ ਵਿੱਚ ਜਿਹੜੇ ਪ੍ਰੋਫੈਸਰ ਐੱਚ.ਈ.ਆਈ.ਐੱਸ. ਦੇ ਤਹਿਤ ਰੱਖੇ ਸਨ।

ਯੋਗ ਵਧਾਏ ਖ਼ੂਬਸੂਰਤੀ, ਲੰਬੇ ਸਮੇਂ ਤੱਕ ਬਰਕਰਾਰ ਰੱਖੇ ਚਿਹਰੇ ਦਾ ਨਿਖਾਰ

ਉਨ੍ਹਾਂ ਨੂੰ ਘਰਾਂ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਜਦਕਿ ਬਾਕੀ ਸਾਰੇ ਪੰਜਾਬ ਦੇ ਕਾਲਜਾਂ ਵਿੱਚ ਅਧਿਆਪਕਾਂ ਨੂੰ ਜੂਨ ਦੀਆਂ ਛੁੱਟੀਆਂ ਤੋਂ ਬਾਅਦ ਹਾਜ਼ਰ ਕਰਵਾ ਲਿਆ ਗਿਆ ਸੀ। ਇਹ ਪ੍ਰੋਫੈਸਰ ਵੱਖ-ਵੱਖ ਵਿਭਾਗਾਂ  ਨਾਲ ਸੰਬੰਧਤ ਹਨ। ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਸਾਰੇ ਕਾਲਜਾਂ ਵਲੋਂ ਲਈ ਜਾਂਦੀ ਫੀਸ ਦਾ ਜੇਕਰ ਅੰਕੜਿਆਂ ਦੇ ਹਿਸਾਬ ਨਾਲ ਦੇਖੀਏ ਤਾਂ ਅਧਿਆਪਕਾਂ ਨੂੰ ਤਨਖਾਹਾਂ ਦੇਣ ਤੋਂ ਬਾਅਦ ਬਹੁਤ ਸਾਰੀ ਰਕਮ ਕਾਲਜਾਂ ਕੋਲ ਬਚ ਜਾਂਦੀ ਹੈ।

ਇਕ ਪਾਸੇ ਤਾਂ ਸੂਬਾ ਸਰਕਾਰ ਕਹਿ ਰਹੀ ਹੈ ਕਿ ਕਿਸੇ ਵੀ ਕਰਮਚਾਰੀ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ ਦੂਜੇ ਪਾਸੇ ਕੋਰੋਨਾ ਸੰਕਟ ਦੌਰਾਨ ਅਧਿਆਪਕਾਂ ਨੂੰ ਨੌਕਰੀ ਤੋਂ ਵਿਦਾ ਕੀਤਾ ਜਾ ਰਿਹਾ ਹੈ। ਸਾਰੇ ਅਧਿਆਪਕ ਨੈੱਟ ਪਾਸ ’ਤੇ ਪੀ. ਐਚ. ਡੀ. ਕਰ ਚੁੱਕੇ ਹਨ। ਸਰਕਾਰੀ ਕਾਲਜ ਜੇਕਰ ਇਸ ਤਰ੍ਹਾਂ ਦਾ ਵਿਵਹਾਰ ਕਰਨਗੇ ਤਾਂ ਨਿਜੀ ਅਦਾਰਿਆਂ ਨੇ ਤਾਂ ਕਰਨਾ ਹੀ ਹੈ। ਜੇਕਰ ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਦਾਖਲ ਕਰਕੇ ਅਧਿਆਪਕਾਂ ਨੂੰ ਸਕੂਲਾਂ ਕਾਲਜਾਂ 'ਚੋਂ ਚਲਦਾ ਕੀਤਾ ਜਾਂਦਾ ਰਿਹਾ ਤਾਂ ਵਿਦਿਆਰਥੀ ਸਿੱਖਿਆ ਕਿਸ ਪਾਸੋਂ ਪ੍ਰਾਪਤ ਕਰਨਗੇ?

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

ਅਜੋਕੇ ਸਮੇਂ ਵਿੱਚ ਨੌਕਰੀ ਲੈਣ ਲਈ ਟੈਸਟ ਪਾਸ ਕਰਨ ਦੀ ਲੋੜ ਹੁੰਦੀ ਹੈ। ਵਿਦਿਆਰਥੀ ਟੈਸਟ ਤਾਂ ਹੀ ਪਾਸ ਕਰ ਸਕਣਗੇ ਜੇ ਉਨ੍ਹਾਂ ਕੋਲ ਗਿਆਨ ਹੋਵੇਗਾ 'ਉਥੇ ਇਕੱਲੇ ਸਰਟੀਫਿਕੇਟ ਕੰਮ ਨਹੀਂ ਆਉਂਦੇ।

ਕਦੇ ਸਮਾਂ ਸੀ ਵਿੱਦਿਆ ਦੇਣ ਨੂੰ ਇਕ ਪਰਉਪਕਾਰ ਸਮਝਿਆ ਜਾਂਦਾ ਸੀ ਤੇ ਵਿੱਦਿਆਦਾਤਾ ਨੂੰ 'ਗੁਰੂ' ਵਰਗੇ ਪਵਿੱਤਰ ਸ਼ਬਦ ਨਾਲ ਨਿਵਾਜਿਆ ਜਾਂਦਾ ਸੀ। ਪਰ ਅੱਜ ਵਿੱਦਿਆ ਪਰਉਪਕਾਰ ਨਹੀਂ ਰਹੀ, ਸਗੋਂ ਮੰਡੀ ਤੇ ਮੁਨਾਫਾ ਕਮਾਉਣ ਦੀ ਵਸਤੂ ਬਣ ਚੁੱਕੀ ਹੈ। ਹਰ ਰੋਜ਼ ਅਖਬਾਰਾਂ ਦੇ ਪੰਨਿਆਂ ’ਤੇ ਅਧਿਆਪਕਾਂ ਨਾਲ ਹੁੰਦਾ ਸ਼ੋਸ਼ਣ ਪੜ੍ਹਨ ਨੂੰ ਮਿਲਦਾ ਹੈ। ਅਜਿਹਾ ਕਿਉਂ ? ਬਹੁਤ ਸਾਰੇ ਕਾਲਾਜਾਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੇ ਘੱਟਣ ਦਾ ਕਾਰਨ ਅਧਿਆਪਕਾਂ ਦਾ ਹੋ ਰਿਹਾ ਸ਼ੋਸ਼ਣ ਤੇ ਵੱਧ ਰਹੀਆਂ ਫੀਸਾਂ ਹਨ।

ਐੱਚ.ਈ.ਆਈ.ਐੱਸ. ਦੇ ਵਿਦਿਆਰਥੀਆਂ ਕੋਲੋ ਸਲਾਨਾ ਫੀਸ  ਤਕਰੀਬਨ 25000 ਦੇ ਹਿਸਾਬ ਨਾਲ ਵਸੂਲ ਕੀਤੀ ਜਾਂਦੀ ਹੈ। ਅਨੁਸੂਚਿਤ ਜਾਤੀ ਤੇ ਗਰੀਬ ਕਿਸਾਨਾਂ ਲਈ ਇਹ ਫੀਸ ਲੱਖਾਂ ਰੁਪਏ ਬਰਾਬਰ ਹੈ। ਅਜਿਹੇ ਵਿੱਚ ਵਿਦਿਆਰਥੀ ਕੀ ਕਰਨ? ਅੱਜ ਦੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵਿੱਦਿਆ  ਨੂੰ ਇਕ ਵਸਤੂ ਬਣਾ ਕੇ ਵੇਚ ਰਹੀਆਂ ਹਨ ਅਤੇ ਖਰੀਦਦਾਰ ਨੌਕਰੀ ਅਤੇ ਆਪਣੇ ਭਵਿੱਖ ਦੀ ਆਰਥਿਕ ਸੁਰੱਖਿਆ ਸਮਝਦੇ ਹੋਏ ਇਸ ਨੂੰ ਖਰੀਦ ਰਹੇ ਹਨ।

ਰਾਤ ਦੇ ਖਾਣੇ ’ਚ ਜੇਕਰ ਤੁਸੀਂ ਵੀ ਖਾਂਦੇ ਹੋ ਦਹੀਂ ਤਾਂ ਹੋ ਜਾਵੋ ਸਾਵਧਾਨ, ਜਾਣੋ ਕਿਉਂ

ਗਰੀਬ ਵਿਦਿਆਰਥੀ ਦੀਆਂ ਇਛਾਵਾਂ ਦੱਬੀਆਂ ਰਹਿ ਜਾਂਦੀਆਂ ਹਨ ਤੇ ਉਹ ਉਚੇਰੀ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਜੇਕਰ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਅਨਪੜ੍ਹਤਾ ਦੀ ਦਰ ਏਨੀ ਜ਼ਿਆਦਾ ਵੱਧ ਜਾਵੇਗੀ ਕਿ ਵਿਦਿਆਰਥੀ ਲੱਭਿਆਂ ਵੀ ਨਹੀਂ ਥਿਆਉਣੇ। 

PunjabKesari

ਸੁਰਜੀਤ ਸਿੰਘ 'ਦਿਲਾ ਰਾਮ'
ਫਿਰੋਜ਼ਪੁਰ।
ਸੰਪਰਕ - 99147-22933


author

rajwinder kaur

Content Editor

Related News