ਬੇ-ਦਾਗ ਜਾਣਾ ਸੀ....

07/16/2019 4:23:46 PM

ਜ਼ਿੰਦਗੀ ਦੇ ਔਖੇ ਬੜੇ ਰਾਹ ਸੱਜਣਾ
ਵੱਡੇ ਸੀਗੇ ਜੇਰੇ ਨਾਪੇ ਤਾਂ ਸੱਜਣਾ
ਹੌਲੀ ਹੌਲੀ ਬਣ ਮੈਂ ਫੌਲਾਦ ਜਾਣਾ ਸੀ
ਜੇ ਮਾਰਦੀ ਨਾ ਮੈਨੂੰ ਕਦੇ ਤੂੰ ਅੱਲੜੇ
ਜੱਟ ਦੁਨੀਆਂ ਤੋਂ ਸੱਚੀਂ ਬੇ-ਦਾਗ ਜਾਣਾ ਸੀ
ਨਸ਼ਾ ਪੱਤਾ ਨਹੀਂ ਸੀ ਕਦੇ ਯਾਦ ਰੱਖਿਆ
ਖੇਡਣ ਦਾ ਸ਼ੌਕ ਸੀਗਾ ਪਾਲ ਰੱਖਿਆ
ਫੇਰ ਮਿਲ ਮੈਨੂੰ ਵੱਡਾ ਕੋਈ ਖਿਤਾਬ ਜਾਣਾ ਸੀ
ਜੇ ਮਾਰਦੀ ਨਾ ਮੈਨੂੰ ਕਦੇ ਤੂੰ ਅੱਲੜੇ
ਜੱਟ ਦੁਨੀਆਂ ਤੋਂ ਸੱਚੀਂ ਬੇ-ਦਾਗ ਜਾਣਾ ਸੀ
ਤੇਰੇ ਬਿੰਨ ਨਹੀਂ ਸੀ ਕੋਈ ਹੋਰ ਦਿੱਸਦਾ
ਖੂਨ ਮੇਰਾ ਪਾਣੀ ਵਾਂਗ ਰਹਿੰਦਾ ਰਿੱਸਦਾ
ਮੈਂ ਬਿੰਨ ਸਿਵੀਏ ਦੇ ਹੋ ਬਰਬਾਦ ਜਾਣਾ ਸੀ
ਜੇ ਮਾਰਦੀ ਨਾ ਮੈਨੂੰ ਕਦੇ ਤੂੰ ਅੱਲੜੇ
ਜੱਟ ਦੁਨੀਆਂ ਤੋਂ ਸੱਚੀਂ ਬੇ-ਦਾਗ ਜਾਣਾ ਸੀ
ਜਾਣਦੇ ਸੀ ਸਾਰੇ ਜੱਟ ਦੀ ਓ ਹਿੰਡ ਨੂੰ
ਲੈ ਸੀ ਮੈਂ ਜਾਣਾ ਤੈਨੂੰ ਵਿਆਹ ਕੇ ਪਿੰਡ ਨੂੰ
ਘਰ ਪਰਮਿੰਦਰ ਦਾ ਹੋ ਨੀਂ ਅਬਾਦ ਜਾਣਾ ਸੀ
ਜੇ ਮਾਰਦੀ ਨਾ ਮੈਨੂੰ ਕਦੇ ਤੂੰ ਅੱਲੜੇ
ਜੱਟ ਦੁਨੀਆਂ ਤੋਂ ਸੱਚੀਂ ਬੇ-ਦਾਗ ਜਾਣਾ ਸੀ।

ਪਰਮਿੰਦਰ ਸਿੰਘ ਸਿਵੀਆ


Aarti dhillon

Content Editor

Related News