ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਸਨਮਾਨ ਸਮਾਗਮ ਅਤੇ ਗੀਤ ਮਹਿਫਲ

Thursday, Jun 14, 2018 - 02:08 PM (IST)

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਸਨਮਾਨ ਸਮਾਗਮ ਅਤੇ ਗੀਤ ਮਹਿਫਲ

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਬਹੁਤ ਹੀ ਸ਼ਾਨਦਾਰ ਸਨਮਾਨ ਸਮਾਗਮ ਅਤੇ ਗੀਤ-ਮਹਿਫਲ ਦਾ ਪ੍ਰੋਗਰਾਮ 16 ਜੂਨ 2018 ਦਿਨ ਸ਼ਨੀਵਾਰ ਨੂੰ ਸੈਣੀ ਭਵਨ ਸੈਕਟਰ-24 ਚੰਡੀਗੜ੍ਹ (ਬੱਤਰਾ ਥੀਏਟਰ ਦੇ ਸਾਹਮਣੇ), ਸਵੇਰੇ 10.30 ਵਜੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਮਾਣਯੋਗ ਪੰਜਾਬੀ ਸਾਹਿਤ ਪ੍ਰੇਮੀ ਸ੍ਰ. ਬੀ.ਐਸ. ਟਿਵਾਣਾ, ਮੈਂਬਰ (ਜੱਜ) ਪਰਮਾਨੈਂਟ ਲੋਕ ਅਦਾਲਤ ਮੋਹਾਲੀ ਨੂੰ ''ਮਾਣ ਪੰਜਾਬੀ ਦਾ'' ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਜਨਰਲ ਸਕੱਤਰ ਸ. ਅਵਤਾਰ ਸਿੰਘ ਮਹਿਤਪੁਰੀ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਅਣਥੱਕ ਸਮਾਜ ਸੇਵਕ ਸ੍ਰੀ ਪੰਕਜ਼ ਸ਼ਰਮਾ ਕਰਨਗੇ ਜਦਕਿ ਪ੍ਰਧਾਨਗੀ ਮੰਡਲ ਵਿਚ ਡਾ. ਸ਼ਰਨਜੀਤ ਕੌਰ (ਪ੍ਰਸਿੱਧ ਕਹਾਣੀਕਾਰ), ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਡਾ. ਬਲਜੀਤ ਸਿੰਘ ਅਤੇ ਸ੍ਰ. ਜਸਵੀਰ ਸਿੰਘ ਸਾਹਨੀ (ਪ੍ਰਸਿੱਧ ਨਾਵਲਕਾਰ) ਸ਼ਾਮਲ ਹੋਣਗੇ। ਇਸ ਮੌਕੇ ਤੇ ਇਕ ਰੰਗਾਰੰਗ ਗੀਤ ਮਹਿਫਲ ਦਾ ਵੀ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਪ੍ਰਸਿੱਧ ਗੀਤਕਾਰ ਸਰਵਸ੍ਰੀ ਜਗਤਾਰ ਸਿੰਘ ਜੋਗ, ਪਾਲ ਸਿੰਘ ਪਾਲ, ਧਿਆਨ ਸਿੰਘ ਕਾਹਲੋਂ, ਸ੍ਰੀ ਕ੍ਰਿਸ਼ਨ ਰਾਹੀਂ, ਭਿੰਦਰ ਭਾਗੋਮਾਜਰੀਆ ਆਪਣੀਆਂ ਕਲਾਂ ਦਾ ਪ੍ਰਦਰਸ਼ਨ ਕਰਨਗੇ ਅਤੇ ਨਾਮੀ ਸਾਹਿਤਕਾਰ ਬੀ. ਆਰ. ਰੰਗਾੜਾ, ਸੇਵੀ ਰਾਇਤ, ਗੁਰਦਰਸ਼ਨ ਸਿੰਘ ਮਾਵੀ, ਕਸ਼ਮੀਰ ਕੌਰ ਸੰਧੂ, ਮਨਜੀਤ ਕੌਰ ਮੁਹਾਲੀ, ਜੀਤ ਸਿੰਘ ਸੋਮਲ,  ਸ. ਹਰਬੰਸ ਸਿੰਘ ਅਤੇ ਪਰਮਜੀਤ ਸਿੰਘ ਸੈਣੀ ਅਤੇ ਹੋਰ ਵੀ ਹਾਜ਼ਰ ਹੋਣਗੇ।
ਅਵਤਾਰ ਸਿੰਘ ਮਹਿਤਪੁਰੀ ਬਹਾਦਰ ਸਿੰਘ ਗੋਸਲ                                 
ਜਨਰਲ ਸਕੱਤਰ  ਪ੍ਰਧਾਨ
ਵਿਸ਼ਵ ਪੰਜਾਬੀ ਪ੍ਰਚਾਰ ਸਭਾ


Related News