ਰੱਬ ਨਾ ਕਿਸੇ ਨੂੰ, ਭੁੱਲੇ ਯਾਰੋ

01/07/2020 11:52:33 AM

ਰੱਬ ਨਾ ਕਿਸੇ ਨੂੰ, ਭੁੱਲੇ ਯਾਰੋ
ਬੰਦਾ ਰੱਬ ਨੂੰ ,ਭੁੱਲ ਜਾਂਦਾ ਹੈ
ਉਹ ਤਾਂ ਸ਼ਿਕਵੇ ,ਸਭ ਦੇ ਸਹਿੰਦਾ
ਪਾਪ ਪੁੰਨ ਆਪੇ ,ਤੱਕੜੀ ਵਿੱਚ
ਬਿਨਾਂ ਦੱਸਿਆ ,ਤੁੱਲ ਜਾਂਦਾ ਹੈ।
ਮਾਇਆਂ ਦੀ ਇੱਥੇ, ਦੌੜ ਹੈ ਲੱਗੀ
ਵਧ ਗਈ ਤਾਈਂ ,ਚੋਰੀ ਤੇ ਠੱਗੀ
ਆਖ਼ਰ ਨੂੰ ਦੀਵਾ ਗੁੱਲ ਹੋ ਜਾਂਦਾ ਹੈ
ਪਾਪ ਪੁੰਨ ਆਪੇ ,ਤੱਕੜੀ ਵਿੱਚ
ਬਿਨਾਂ ਦੱਸਿਆ, ਤੁੱਲ ਜਾਂਦਾ ਹੈ।
ਮੈਂ ਮੈਂ ਦੇ ਵਿੱਚ ,ਜੀਵਨ ਲੰਘਦਾ
ਸਾਰੀ ਉਮਰ, ਬੰਦਾ ਰਹੇ ਮੰਗਦਾ
ਆਖ਼ਰ ਨੂੰ ਬਾਲਣ, ਮੁੱਲ ਹੋ ਜਾਂਦਾ ਹੈ
ਪਾਪ ਪੁੰਨ ,ਆਪੇ ਤੱਕੜੀ ਵਿੱਚ
ਬਿਨਾਂ ਦੱਸਿਆ, ਤੁੱਲ ਜਾਂਦਾ ਹੈ।
ਦੁਨੀਆਂ ਦੇ ਵਿੱਚ ,ਪਿਆ ਘੋਰ ਅੰਧਾਰ
ਸੁਖਚੈਨ, ਕਿਵੇਂ ਹੋਣਾ ਇੱਥੋਂ  ਉਏ ਪਾਰ
ਭੇਤ ਰਗ ਰਗ ਦਾ ,ਖੁੱਲ ਜਾਂਦਾ ਹੈ
ਪਾਪ ਪੁੰਨ ਆਪੇ ,ਤੱਕੜੀ ਦੇ ਵਿੱਚ
ਬਿਨਾਂ ਦੱਸਿਆ ਤੁੱਲ ਜਾਂਦਾ ਹੈ।
ਰਾਹੋਂ ਜਾਂਦੇ, ਭੜਕ ਨੇ ਜਿਹੜੇ
ਆਪਣੇ ਆਪ ,ਦੁੱਖ ਸੁਹੇੜੇ
ਭਰਿਆਂ ਭਾਂਡਾ, ਡੁੱਲ ਜਾਂਦਾ ਹੈ
ਪਾਪ ਪੁੰਨ ਆਪੇ ,ਤੱਕੜੀ ਦੇ ਵਿੱਚ
ਬਿਨਾਂ ਦੱਸਿਆ, ਤੁੱਲ ਜਾਂਦਾ ਹੈ।

ਸੁਖਚੈਨ ਸਿੰਘ ਠੱਠੀ ਭਾਈ (ਯੂ ਏ ਈ)
00971527632924


Aarti dhillon

Content Editor

Related News