ਕਵਿਤਾ : ਮੈਂ ਰੱਬ ਨਹੀਂ, ਇਨਸਾਨ ਹਾਂ, ਇਕ ਛੋਟਾ ਕਿਸਾਨ ਹਾਂ...

09/21/2020 6:14:12 PM

ਮੈਂ ਰੱਬ ਨਹੀਂ ਮੈਂ ਵੀ ਇਨਸਾਨ ਹਾਂ ਇਕ ਗਰੀਬ ਕਿਸਾਨ ਹਾਂ,
ਮੈਂ ਇਸ ਦੇਸ਼ ਦਾ ਅੰਨਦਾਤਾ ਹਾਂ ਪਰ ਆਪ ਡਾਂਗਾ ਖਾਦਾਂ ਹਾਂ,
ਆਪ ਭੁੱਖੇ ਢਿੱਡ ਪਟਰੀਆਂ ’ਤੇ ਲੰਮੇ ਪੈਂਦਾ ਹਾਂ,
ਮੈਂ ਰੱਬ ਨਹੀਂ, ਮੈਂ ਇਨਸਾਨ ਹਾਂ ਇਕ ਗਰੀਬ ਕਿਸਾਨ ਹਾਂ।
ਜਿਸ ਦਿਨ ਮੈਂ ਮਰ ਜਾਣਾ, ਇਸ ਦੇਸ਼ ਨੇ ਵੀ ਮਰ ਜਾਣਾ,
ਨਕਲ਼ੀ ਬੀਜਾਂ ਕਰਕੇ, ਕਰਜ਼ਿਆਂ ਕਰਕੇ ਪੀ ਕੇ ਸਪ੍ਰੇਹਾਂ ਦਿੰਦਾ ਜਾਨ ਹਾਂ
ਮੈਂ ਰੱਬ ਨਹੀਂ ਮੈਂ ਵੀ ਇਨਸਾਨ ਹਾਂ, ਇਕ ਛੋਟਾ ਕਿਸਾਨ ਹਾਂ।
ਮੰਡੀਆਂ ਵਿੱਚ ਰੁਲ਼ ਕੇ ਮਰਦਾ ਕੋਈ ਮੁੱਲ ਨਾ ਪਾਵੇ ਮੇਰੇ ਸੋਨੇ ਵਰਗੇ ਸਮਾਨ ਦਾ,
ਸਰਕਾਰ ਨੂੰ ਦਿਖਦਾ ਮੈਂ ਚੰਗਾ ਭਲਾ ਹਾਂ ਪਰ ਅੰਦਰੋਂ ਖ਼ਤਮ ਜਹਾਨ ਹਾਂ,
ਮੈਂ ਰੱਬ ਨਹੀਂ ਮੈਂ ਵੀ ਇਨਸਾਨ ਹਾਂ ਇਕ ਗਰੀਬ ਕਿਸਾਨ ਹਾਂ।
ਅੱਜ ਮੇਰਾ ਟ੍ਰੈਕਟ  ਵਿਕਿਆ, ਕੱਲ ਨੂੰ ਵਿਕ ਜਾਣਾ ਸਾਰਾ ਜਹਾਨ,
ਮੈਨੂੰ ਬਚਾ ਲਓਗੇ ਤਾਂ ਦੇਸ਼ ਬਚਾ ਲਓਗੇ,
ਨਹੀਂ ਤਾਂ ਮੇਰੇ ਨਾਲ ਹੀ ਖ਼ਤਮ ਸਾਰਾ ਜਹਾਨ ਹਾਂ,
ਮੈਂ ਰੱਬ ਨਹੀਂ, ਮੈਂ ਵੀ ਇਨਸਾਨ ਹਾਂ, ਇਕ ਗਰੀਬ ਕਿਸਾਨ ਹਾਂ,
ਮੈਂ ਵੀ ਇਨਸਾਨ ਹਾਂ ਥੋਡਾ ਅੰਨਦਾਤਾ ਕਿਸਾਨ ਹਾਂ।

ਰਾਜਬੀਰ ਬਾਵਾ
(9041459852)

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ
 


rajwinder kaur

Content Editor

Related News