ਕਿਸਾਨ ਇਸ ਦੇਸ਼ ਦੇ ਨਾਗਰਿਕ ਹਨ, ਕੋਈ ਆਤੰਕਵਾਦੀ ਨਹੀਂ!

12/02/2020 3:11:25 PM

ਕਿਸਾਨਾਂ ਲਈ ਬਣੇ ਨਵੇਂ ਕਾਨੂੰਨ ਖ਼ਿਲਾਫ਼ ਕਿਸਾਨਾਂ ਦੀ ਜੰਗ ਜਾਰੀ ਹੈ। ਪਹਿਲਾਂ ਕਿਸਾਨਾਂ ਨੇ ਰਸਤਿਆਂ ’ਤੇ ਅੰਦੋਲਨ ਕੀਤਾ, ਫਿਰ ਰੇਲਵੇ ਰੋਕਿਆ ਅਤੇ ਹੁਣ ਦਿੱਲੀ ਜਾ ਕੇ ਸੰਘਰਸ਼ ਕਰ ਰਹੇ ਹਨ। ਪਹਿਲਾਂ ਤਾਂ ਦਿੱਲੀ ਜਾਂਦਿਆਂ ਨੂੰ ਕਿਸਾਨਾਂ ਨੂੰ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੇ ਪਾਣੀ ਦੇ ਪ੍ਰੈਸ਼ਰ ਮਾਰੇ ਗਏ ਆਸੂ ਗੈਸ ਦੇ ਗੋਲੇ ਛੱਡੇ ਗਏ ਕਿਉਂ? ਉਹ ਇਸ ਦੇਸ਼ ਦੇ ਨਾਗਰਿਕ ਹਨ ਕੋਈ ਆਤੰਕਵਾਦੀ ਨਹੀ। 

ਕਿਸਾਨ ਆਪਣੇ ਇਨਸਾਫ਼ ਅਤੇ ਹੱਕਾਂ ਦੇ ਲਈ ਲੜਾਈ ਲੜ ਰਹੇ ਹਨ ਫਿਰ ਉਨ੍ਹਾਂ ’ਤੇ ਲਾਠੀਚਾਰਜ ਕਿਉਂ ਕੀਤਾ ਜਾ ਰਿਹੈ? ਸਾਡੇ ਸੰਵਿਧਾਨ ਵਿੱਚ ਦਰਜ ਹੈ ਕਿ ਅਸੀਂ ਭਾਰਤ ਦੇ ਨਾਗਰਿਕ ਹੋਣ ਕਾਰਨ ਦੇਸ਼ ਦੇ ਕਿਸੇ ਵੀ ਥਾਂ ’ਤੇ ਜਾ ਸਕਦੇ ਹਾਂ। ਸਾਡੇ ’ਤੇ ਕਿਸੇ ਤਰ੍ਹਾਂ ਦੀ ਕੋਈ ਰੋਕ-ਟੋਕ ਨਹੀਂ ਹੋਵੇਗੀ, ਅਸੀਂ ਸਰਕਾਰ ਖਿਲਾਫ਼ ਬੋਲ ਸਕਦੇ ਹਾਂ, ਅਸੀਂ ਆਪਣੇ ਹੱਕ ਲਈ ਲੜ ਸਕਦੇ ਹਾਂ। ਫਿਰ ਪਾਣੀ ਦੀਆਂ ਬੌਛਾਰਾਂ, ਆਸੂ ਗੈਸ, ਲਾਠੀਚਾਰਜ ਕਿਸਾਨਾਂ ’ਤੇ ਕਿਉ ਇੰਨਾ ਜ਼ੁਲਮ? 

ਜੇ ਇਹ ਬਿੱਲ ਕਿਸਾਨਾਂ ਦੇ ਪੱਖ ’ਚ ਹੈ ਫਿਰ ਸਰਕਾਰ ਕਿਉਂ ਮੂੰਹ ਛੁਪਾ ਰਹੀ ਹੈ? ਕਿਉਂ ਉਨ੍ਹਾਂ ਵਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ? ਕੀ ਸਰਕਾਰ ਆਪਣੀ ਜਗ੍ਹਾ ’ਤੇ ਸਹੀ ਹੈ? ਇਹ ਕਿਹਾ ਜਾ ਰਿਹਾ ਹੈ ਕਿ ਵਿਰੋਧੀ ਪਾਰਟੀਆਂ ਵੱਲੋਂ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ, ਫਿਰ ਕਿਉਂ ਨਹੀਂ ਸਰਕਾਰ ਕਿਸਾਨਾਂ ਨੂੰ ਆ ਕੇ ਇਹ ਨਵੇਂ ਕਾਨੂੰਨ ਦੇ ਫ਼ਾਇਦਿਆਂ ਨਾਲ ਵਾਕਿਫ਼ ਕਰਾਉਂਦੀ? ਕਿਉਂ ਨਹੀਂ ਕੋਈ ਮੰਤਰੀ ਆਪ ਉਨ੍ਹਾਂ ਨਾਲ ਗੱਲ ਕਰਕੇ ਇਸ ਮਸਲੇ ਦਾ ਹੱਲ ਨਹੀਂ ਕੱਢ ਰਿਹਾ? ਕਿਉਂ ਕਿਸਾਨਾਂ ਦੇ ਪ੍ਰਦਰਸ਼ਨ ਦਾ, ਕਿਸਾਨਾਂ ਦਾ ਸੰਘਰਸ਼, ਅੰਦੋਲਨ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ? ਸਰਕਾਰ ਨੂੰ ਆਮ ਆਦਮੀ ਦੀਆਂ ਮੰਗਾਂ ਸੁਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਦੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ ।

ਨਾਮ - ਹੇਮਨ ਕੋਰੋਟਾਣੇ 
ਜ਼ਿਲ੍ਹਾ -  ਕਪੂਰਥਲਾ 
ਵਿਦਿਆਰਥਣ - ਪੀ.ਟੀ.ਯੂ. 


rajwinder kaur

Content Editor

Related News