ਮਾਂ ਬੋਲੀ ਪੰਜਾਬੀ
Sunday, Mar 11, 2018 - 01:23 PM (IST)

ਰੱਬ ਦੇ ਬਾਅਦ ਮਾਂ ਨੂੰ ਰੱਬ ਮੰਨਿਆ ਜਾਂਦਾ ਹੈ । ਮਾਂ ਅੱਗੇ ਜਾਕੇ ਕੁਝ ਹੋਰ ਰੂਪਾ 'ਚ ਵੰਡੀ ਜਾਂਦੀ ਹੈ । ਜਿਵੇ ਕਿ ਮਾਂ ਬੋਲੀ, ਧਰਤੀ ਮਾਂ । ਰੂਪ ਕੋਈ ਵੀ ਹੋਵੇ ਇਸਦੇ ਰਿਸ਼ਤੇ ਦੀ ਮਿਠਾਸ ਤੇ ਨਿੱਘ ਹਰ ਰੂਪ ਵਿਚ ਮਿਲਦਾ ਹੈ । ਹੁਣ ਮੈ ਗੱਲ ਕਰਾਂਗਾ ਮਾਂ ਬੋਲੀ ਪੰਜਾਬੀ ਬਾਰੇ । ਜਨਮ ਤਂੋ ਲੈ ਕੇ ਬੋਲੀ ਜਾਣ ਵਾਲੀ ਮੁੱਢਲੀ ਬੋਲੀ ਨੂੰ ਮਾਂ ਬੋਲੀ ਕਹਿਦੇ ਹਨ । ਪੰਜਾਬੀ ਮਾਂ ਬੋਲੀ ਆਪਣੇ ਆਪ ਵਿਚ ਵਿਲੱਖਣ ਬੋਲੀ ਹੈ ਪਰੂੰਤ ਕੁਝ ਸਮਂੇ ਤੋਂ ਪੱਛਮੀ ਸਭਿਅਤਾ ਤੇ ਵਿਸ਼ਵੀਕਰਨ ਦੇ ਪ੍ਰਭਾਵ ਕਰਕੇ ਪੰਜਾਬੀ ਲੋਕ ਹੀ ਆਪਣੀ ਮਾਂ ਬੋਲੀ ਨਾਲ ਵਿਤਕਰਾ ਕਰਨ ਲੱਗ ਪਏ ਹਨ । ਅਸੀ ਪੰਜਾਬੀ ਲਿਖਣੀ ਤਾ ਭੁੱਲ ਹੀ ਗਏ ਹਾਂ । ਪਰੰਤੂ ਅਸੀ ਬੋਲ ਚਾਲ ਵਿਚ ਵੀ ਅੰਗਰੇਜੀ ਵਰਗੀਆਂ ਹੋਰ ਬੋਲੀਆਂ ਨੂੰ ਆਪਣੀ ਰੋਜ਼ਾਨਾ ਦੀ ਬੋਲੀ ਵਿਚ ਸ਼ਾਮਿਲ ਕਰ ਲਿਆ ਹੈ । ਜਿਸਦੇ ਨਤੀਜੇ ਵਜੋ ਅਸੀਂ ਠੇਠ ਸ਼ਬਦਾ ਦੇ ਅਰਥ ਭੁੱਲ ਗਏ ਹਾਂ । ਪੰਜਾਬੀ ਮਾਂ ਬੋਲੀ ਸਾਡੀ ਪਛਾਣ ਸਾਡਾ ਗੌਰਵ ਹੈ । ਸਾਨੂੰ ਸਾਰਿਆਂ ਨੂੰ ਇਸਨੂੰ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ । ਸਾਡਾ ਇਤਿਹਾਸ ਕਿੰਨਾ ਵੀ ਸੁਨਹਿਰੀ ਹੋਵੇ ਪਰੰਤੂ ਸਾਡੇ ਭਵਿੱਖ ਨੂੰ ਸਾਡਾ ਵਰਤਮਾਨ ਹੀ ਸੁਨਹਿਰੀ ਬਣਾ ਸਕਦਾ ਹੈ । ਹੋਰ ਭਾਸ਼ਾਵਾਂ ਸਿੱਖਣਾ ਸਮੇਂ ਦੀ ਲੋੜ ਹੈ ਪਰ ਮਾਂ ਬੋਲੀ ਭੁੱਲਕੇ ਕੁਝ ਸਿੱਖਣਾ ਅਰਥਹੀਣ ਹੋਵੇਗਾ ।ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਰਕਾਰੀ ਕੰਮਾਂ 'ਚ ਮਾਂ ਬੋਲੀ ਨੂੰ ਪਹਿਲਾਂ ਦਰਜਾ ਦਿੱਤਾ ਜਾਵੇ। ਇਕ ਪੀੜੀ ਤਂੋ ਦੂਜੀ ਪੀੜੀ ਤੱਕ ਇਸ ਪਵਿੱਤਰ ਰਿਸ਼ਤੇ ਦਾ ਨਿੱਘ ਬਣਾਈ ਰੱਖਣ ਲਈ ਆਓ ਰਲਕੇ ਯਤਨ ਕਰੀਏ । ਇਹ ਆਉਣ ਵਾਲੀ ਨਸਲ ਲਈ ਸਭ ਤੋ ਵਧੀਆ ਤੋਹਫਾ ਹੋਵੇਗਾ।ਇਸਦਾ ਕਿਰਦਾਰ ਏਨਾ ਉੱਚਾ ਕਰ ਦੇਵੋ ਕਿ ਹਰ ਕੋਈ ਪੰਜਾਬੀ ਬੋਲਣਾ, ਪੜਨਾ, ਲਿਖਣਾ ਪਸੰਦ ਕਰੇ ।
ਲਿਖਤ- ਅਤਿੰਦਰਪਾਲ ਸਿੰਘ ਪਰਮਾਰ ਸੰਗਤਪੁਰਾ
ਫੋਨ- 81468-08995