ਨਸ਼ਿਆਂ ਦੇ ਨਾਗ

Thursday, Jul 05, 2018 - 06:00 PM (IST)

ਨਸ਼ਿਆਂ ਦੇ ਨਾਗ

ਜਿਹੜੇ ਤੋਪਾਂ ਦੀਆਂ ਗੋਲਿਆਂ ਤੋਂ ਡਰੇ ਨਾ
ਅੱਜ ਚਿੱਟੇ ਦੀਆਂ ਗੋਲੀਆਂ ਨੇ ਰੋੜਤੇ
ਅੱਜ ਮਾਰ ਲੇ ਸਰਿੰਜਾਂ ਦੀਆਂ ਨੋਕਾਂ ਨੇ
ਜਿਹੜੇ ਨੇਜਿਆਂ ਦੇ ਮੂੰਹ ਰਹੇ ਮੋੜਦੇ
ਭੁੱਖਾ ਮਰਦਾ ਏ ਜੱਟ ਉਹ ਪੰਜਾਬ ਦਾ
ਕਦੇ ਦਾਤਾ ਸੀ ਕਹਾਉਂਦਾ ਜੋ ਅਨਾਜ ਦਾ
ਜਿਹੜਾ ਦੁਨੀਆ ਨੂੰ ਛਾਵਾਂ ਰਿਹਾ ਵੰਡਦਾ
ਤੇਲ ਜੜਾਂ ਵਿਚ ਪਾਤਾ ਬਾਬੇ ਬੋਹੜ ਦੇ
ਅੱਜ ਮਾਰਲੇ ਸਰਿੰਜਾਂ ਦੀਆਂ ਨੋਕਾਂ ਨੇ
ਜਿਹੜੇ ਨੇਜਿਆਂ ਦੇ ਮੂੰਹ ਰਹੇ ਮੋੜਦੇ
ਹੁਣ ਘੱਟ ਆ ਸਕੂਲ ਠੇਕੇ ਵਧਗੇ
ਚੁੱਲੇ ਬੁਝਗੇ ਤੇ ਸਿਵੇ ਹੁਣ ਮੱਘਦੇ
ਉਹਨਾਂ ਤਲੀਆਂ ਤੇ ਜਰਦੇ ਸਮੈਕ ਆ
ਜਿਨਾਂ ਤਲੀਆਂ ਤੇ ਸੀਸ ਰਹੇ ਤੋਲਦੇ
ਅੱਜ ਦੱਬ ਲੇ ਸਰਿੰਜਾਂ ਦੀਆਂ ਨੋਕਾਂ ਨੇ
ਜਿਹੜੇ ਨੇਜਿਆਂ ਦੇ ਮੂੰਹ ਰਹੇ ਮੋੜਦੇ
ਰੱਖ ਹੌਂਸਲਾ ਸਾਹੋਤੇਆ ਨਾ ਹਾਰ ਓਏ
ਮੇਹਣੇ ਮਾਰਦਾ ਏ ਮੁੜਕੇ ਕੰਧਾਰ ਓਏ
ਉੱਠ ਨਲੂਏ ਦਲੇਰ ਦਿਆ ਵਾਰਸਾ
ਸਿਰੀ ਨਸ਼ਿਆਂ ਦੀ ਫੜ੍ਹ ਕੇ ਮਰੋੜ ਦੇ
ਕੁਲਵੀਰ ਸਿੰਘ ਡਾਨਸੀਵਾਲ
ਮੋਬਾਇਲ— 7788632472


Related News