ਕੁੱਟਮਾਰ ਨਹੀਂ ਨਸ਼ੇ ਬੰਦ ਕਰਾਉਣ ਦਾ ਰਾਹ

Monday, Jul 23, 2018 - 01:24 PM (IST)

ਕੁੱਟਮਾਰ ਨਹੀਂ ਨਸ਼ੇ ਬੰਦ ਕਰਾਉਣ ਦਾ ਰਾਹ

ਵਿਰਲਾ ਹੀ ਕੋਈ ਪੰਜਾਬ ਦਾ ਬੂਹਾ ਘਰ ਹੋਵੇਗਾ ਜਿੱਥੇ ਪਰਿਵਾਰ ਨੂੰ ਨਸ਼ੇ ਦਾ ਸੇਕ ਨਾ ਲੱਗਿਆ ਹੋਵੇਗਾ। ਨਸ਼ਿਆਂ ਦੀ ਬੀਮਾਰੀ ਨਾਲ ਸਰੀਰਕ ਤੇ ਮਾਨਸਿਕ ਬੀਮਾਰੀਆਂ 'ਚ ਵਾਧਾ ਹੋ ਰਿਹਾ ਹੈ। ਨੌਜਵਾਨ ਔਰਤਾਂ ਵੀ ਕੁਰਾਹੇ ਹਨ। ਕਤਲਾਂ, ਲੁੱ ਟਾਂ, ਚੋਰੀਆਂ ਅਤੇ ਡਾਕਿਆਂ ਦੀ ਰੁੱਤ ਹੈ।ਘਰ ਉੱਜੜ ਰਹੇ ਹਨ ਹੱਸਦੇ ਖੇਡਦੇ। ਖੁਸ਼ ਵਸਦੇ ਵਿਹੜੇ ਘਰ ਖੇਰੂੰ ਖੇਰੂੰ ਹੋ ਗਏ ਹਨ। ਨੌਜਵਾਨ ਵਿਦਿਆਰਥੀ ਵਰਗ ਨੂੰ ਜਾਗਰੂਕ ਕਰਨਾ ਪੈਣਾ ਹੈ। ਨਹੀਂ ਤਾਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਪੰਜਾਬ ਦੇ ਰੰਗ ਘੁਲ ਗਏ ਹਨ। ਸਰਹੱਦੋਂ ਪਾਰ ਆਉਂਦੇ ਨਸ਼ਿਆ ਦੀ ਸਮਗਲਿੰਗ ਨੇ ਦਰਿਆਵਾਂ ਦੀ ਧਰਤੀ ਦਾਨਿਸ਼ਮੰਦਾਂ ਨੂੰ ਵੀ ਹੈਰਾਨ ਕਰ ਕੇ ਰੱਖ ਦਿੱਤਾ ਹੈ। ਰੋਟੀ ਛੱਡ ਮੰਜੇ ਨਸ਼ੇ ਮੰਗ ਰਹੇ ਹਨ। ਕੈਮਿਸਟ ਅਤੇ ਡਰੱਗ ਡੀਲਰ ਫੜੋ। ਇਹ ਘਰਾਂ ਵਿੱਚ ਵੀ ਸਪਲਾਈ ਦੇ ਰਹੇ ਹਨ। ਸਦਾਚਾਰ, ਸੱਭਿਆਚਾਰ,ਧਰਮ, ਕਰਮ ਅਤੇ ਵਿਰਸੇ ਨੇ ਇੰਜ ਮਰਨਾ ਸੀ-ਪਤਾ ਨਹੀਂ ਸੀ। ਔਰਤਾਂ ਵਧ
ਨਸ਼ਿਆਂ ਦੀਆਂ ਤਸਕਰ ਹਨ। ਜੇਲ੍ਹਾਂ 'ਚ ਉਹ ਨਸ਼ੇ ਮਿਲ ਜਾਂਦੇ ਹਨ, ਜਿਹੜੇ ਕਦੇ ਬਾਹਰ ਵੀ ਨਹੀਂ ਮਿਲਦੇ। ਕਰੋ ਗੱਲ! ਸੁਹਿਰਦਤਾ ਬਚਨਵੱਧਤਾ ਤੇ ਸਹਿਯੋਗ ਕੰਮ ਦੇਣਗੇ ਹੁਣ। ਕੁਰੱਪਸ਼ਨ ਮੁੱਕੀ ਨਹੀਂ ਸੀ ਹੋਰ ਕੈਂਸਰ ਲਾ ਲਿਆ ਆਪੇ। ਹੁਣ ਸਭ ਨੂੰ ਰਲ ਮਿਲ ਕੇ ਮਨੁੱਖਤਾ ਦੀ ਸੇਵਾ ਕਰਨੀ ਹੋਵੇਗੀ । ਨਸ਼ਿਆਂ ਨਾਲ ਨਜਿੱਠਣ ਲਈ ਲੋਕ ਸੁਹਿਰਦਤਾ ਤੇ ਸੰਜੀਦਗੀ ਸਾਰਥਿਕਤਾ ਸਾਬਤ ਹੋਵੇਗੀ। ਈਮਾਨਦਾਰ ਅਫਸਰਾਂ, ਸਿਆਸਤਦਾਨਾ ਅਤੇ ਸੱਚੇ ਸੁੱਚੇ ਲੋਕਾਂ ਦੀ ਪੰਜਾਬ ਵਿਚ ਬਹੁਤ ਘਾਟ ਹੈ। ਸਰਕਾਰੀ ਪ੍ਰਸ਼ਾਸਨ ਦੀ ਈਮਾਨਦਾਰੀ ਤੇ ਮਿਹਨਤ ਕੰਮ ਕਰ ਸਕਦੀ ਹੈ ਪਰ ਮੈਨੂੰ ਹਰ ਕੁਰਸੀ ਬਾਰੀ ਤੇ ਸ਼ੱਕ ਹੇ। ਦੋ ਹੱਥਾਂ ਨਾਲ ਹੀ ਤਾੜੀ ਵੱਜਦੀ ਹੈ। ਜੇ ਨਸ਼ੇ ਅਪਰਾਧ ਹਨ ਤਾਂ ਫਿਰ ਹਰ ਮੋੜ ਤੇ ਖੋਲ੍ਹੇ ਗਏ ਠੇਕਿਆਂ ਦੇ ਬੋਰਡ ਕੀ ਹਨ। ਹਰ ਸ਼ਾਮ ਯਾਰ ਮਹਿਫਲਾਂ 'ਚ ਵੀ ਪੰਜਾਬੀ ਰੋਟੀ ਖਾਂਦਾ ਹੀ ਨਹੀਂ ਦਾਰੂ ਬਗੈਰ। ਖਜ਼ਾਨੇ ਨੂੰ ਭਰਨ ਲਈ ਵੀ ਹੁਣ ਨੈਤਿਕਤਾ ਜ਼ਿੰਮੇਵਾਰ ਹੈ। ਸ਼ਰਾਬ ਠੇਕਿਆਂ ਕੈਮਿਸਟਾਂ ਤੇ ਨਸ਼ਿਆਂ ਦੀ ਵਿਕਰੀ ਨੂੰ ਕੰਟਰੋਲ ਕਰਨਾ ਪਵੇਗਾ। ਨਸ਼ਾ ਛੁਡਾਊ ਕੇਂਦਰਾਂ ਦੀ ਲੋੜ ਵੀ ਨਹੀਂ ਪਵੇਗੀ। ਹੁਣ ਸਮਾਜਿਕ ਵਿਚਾਰ ਵਟਾਂਦਰੇ ਕੰਮ ਕਰਨਗੇ। ਕਮਿਸ਼ਨ ਬੇਅਰਥ ਹਨ। ਲੋਕ ਕਮੇਟੀਆਂ ਲਾਹੇਵੰਦ ਹੋ ਸਕਦੀਆਂ ਹਨ। ਹੁਣ ਮਾਪਿਆਂ, ਧਾਰਮਿਕ ਅਦਾਰਿਆਂ, ਸਮਾਜ ਸੇਵੀਆਂ, ਸਿਆਸੀ ਲੀਡਰਾਂ, ਰੋਲ ਮਾਡਲਾਂ, ਮੀਡੀਆ, ਅਤੇ ਨੌਜਵਾਨ ਪੀੜ੍ਹੀ ਸਮੇਤ ਸਾਰੇ ਹੀ ਅਦਾਰਿਆਂ ਦੇ ਯੋਗਦਾਨ ਦੀ ਲੋੜ ਹੈ।
ਵਿੱਦਿਅਕ ਅਦਾਰਿਆਂ ਗੁਰਦੁਆਰਿਆਂ, ਮੰਦਰਾਂ, ਗਿਰਜਾ ਘਰਾਂ, ਸੱਭਿਆਚਾਰਕ ਕੇਂਦਰਾਂ ਅਤੇ ਪਬਲਿੱਕ ਥਾਵਾਂ ਤੇ ਨਸ਼ਿਆਂ ਦੇ ਮਾਰੂ ਅਸਰਾਂ ਬਾਰੇ ਜਾਗਰੂਕਤਾ ਮਿਲੇ। ਨਸ਼ਿਆਂ ਦੇ ਸੁਦਾਗਰਾਂ, ਸਿਆਸਤਦਾਨਾਂ ਅਤੇ ਪ੍ਰਸ਼ਾਸਕਾਂ ਦਾ ਯੋਗਦਾਨ ਵੀ ਜ਼ਰੂਰੀ ਹੈ। ਗੱਲੀਂ-ਬਾਤੀਂ ਹੁਣ ਗੱਲ ਨਹੀਂ ਬਣਨੀ। ਨੀਅਤ ਸੰਜੀਦਗੀ ਅਤੇ ਈਮਾਨਦਾਰੀ ਰਾਹ ਲੱਭੇਗੀ ਹੁਣ ।ਹਰੇਕ ਨੂੰ ਈਮਾਨਦਾਰੀ ਨਾਲ ਕੰਮ ਕਰਨਾ ਪਵੇਗਾ। ਨਹੀਂ ਤਾਂ ਕਬਰਾਂ ਦੇ ਰੁੱਖਾਂ ਹੇਠੋਂ ਛਾਂ
ਨੂੰ ਤਰਸੋਗੇ। ਪੰਜਾਬ! ਕੁੱਟਮਾਰ ਨਹੀਂ ਦੇਖੀ ਜਾਂਦੀ। ਮੈਂ ਸਖਤ ਉਲਟ ਹਾਂ। ਤਾਨਾਸ਼ਾਹੀ ਰਾਹ ਵੈਰ ਪੈਦਾ ਕਰਨਗੇ। ਪਿਆਰ ਨਾਲ ਅਗਲੇ ਦੇ ਹੰਝੂ ਕਢਾ ਦਿਓ।ਜੇ ਘਰ 2 ਨਸ਼ਾ ਖਪਤਕਾਰ ਨਹੀਂ ਰਹਿਣਗੇ।ਕਿੱਥੇ, ਕੌਣ, ਕੀ ਵੇਚ ਲਵੇਗਾ। ਸਮਝੋ ਤੇ ਸਮਝਾਓ ਘਰ 2 ਨਸ਼ੇੜੀਆਂ/ ਵੇਚਣ ਵਾਲਿਆਂ ਨੂੰ ਬਾਹਾਂ 'ਚ ਲੈ ਕੇ ਇਕ ਵਾਰ ਸਮਝਾਓ ਬੈਠ ਕੇ। ਕੁੱਟਮਾਰ ਪੰਜਾਬ ਦਾ ਹੋਰ ਬੇੜਾ ਗਰਕ ਕਰੇਗੀ।ਕੁੱਟਮਾਰ ਨਹੀਂ ਨਸ਼ੇ ਬੰਦ ਕਰਾਉਣ ਦਾ ਰਾਹ।
-ਡਾ ਅਮਰਜੀਤ ਟਾਂਡਾ


Related News