ਪਿਆਰੀ ਭਾਰਤ ਮਾਂ

Wednesday, Oct 25, 2017 - 05:23 PM (IST)

ਪਿਆਰੀ ਭਾਰਤ ਮਾਂ

   ਐ! ਪਿਆਰੀ ਭਾਰਤ ਮਾਂ,
ਕਰਾਂ ਮੈਂ ਮਾਂ ਤੋਂ ਵੱਧ ਸਤਿਕਾਰ।
    ਕਿਉਂ ਨਾ ਤੇਰੀ ਪੂਜਾ ਕਰਾਂ ਮੈਂ,
          ਮਿੱਟੀ ਤੇਰੀ ਚੋਂ ਉਪਜੇ, ਉੱਚ ਅਵਤਾਰ।
  ਧਰਤ ਤੇਰੀ ਨੂੰ ਭਾਗ ਲਗਾਇਆ,
          ਗੁਰਾਂ ਆਪਣਾ ਕਰ  ਉਪਕਾਰ।
  ਸ਼ੋਭਦਾ ਸਿਰ  ਹਿਮਾਲਾ ਤੇਰੇ,
         ਵਿੱਚ ਪੈਰਾਂ ਦੇ ਸਾਗਰ ਅਪਾਰ।
  ਪੂਰਬ-ਪੱਛਮ  ਹਵਾ ਦੇ  ਬੁੱਲੇ,
       ਤਪਦੇ  ਦੇਂਦੇ  ਤਨ-ਮਨ  ਠਾਰ।
  ਭਰੇ  ਭੰਡਾਰ  ਖਣਿਜਾਂ ਤੇਰੇ,
      ਮਸ਼ਹੂਰ  ''ਚਿੜੀ ਸੋਨੇ ਦੀ ''  ਵਿੱਚ ਸੰਸਾਰ।
  ਦੁੱਧ, ਦਹੀ  ਦੀਆਂ ਨਦੀਆਂ ਤੇਰੀਆਂ,
     ਕਈ ਦੁਸ਼ਮਣ ਖਿਚੇ ਸਮੁੰਦਰੋ  ਪਾਰ।
  ਤੇਰੇ  ਅਣਖੀਲੇ,  ਸੂਰਬੀਰਾਂ ਨੇ,
      ਦਿੱਤੀ  ਫਿਰ ਅਜਬ ਜਿਹੀ  ਹਾਰ।
  ਤੇਰੇ ਯੋਧਿਆਂ ਖੂਨ 'ਚ ਨਹਾ ਕੇ,
      ਧਾੜਵੀਆਂ  ਦਿੱਤੀ ਕਰਾਰੀ  ਮਾਰ।
  ਲੋਕੀ ਤੇਰੇ ਲੱਗਣ  ਦੇਵਤੇ,
    ਪਰ ਬੇਈਮਾਨ  ਨਾ  ਹੋਵੇ ਸਰਕਾਰ।
  ਭਾਈਚਾਰਾ, ਸਦਾ ਮਿਲਵਰਤਨ  ਹੋਵੇ,
     'ਗੋਸਲ' ਦੀ  ਜੇ  ਸੁਣ ਲਵੇ ਦਾਤਾਰ।
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ, 
ਚੰਡੀਗੜ੍ਹ। ਮੋ. ਨੰ: 98764-52223

 


Related News