ਇਹ ਸਰਦ ਰਾਤਾਂ ਦੇ ਹਨੇਰੇ ਨੇ...

Tuesday, Oct 22, 2019 - 01:35 PM (IST)

ਇਹ ਸਰਦ ਰਾਤਾਂ ਦੇ ਹਨੇਰੇ ਨੇ...

ਇਹ ਸਰਦ ਰਾਤਾਂ ਦੇ ਹਨੇਰੇ ਨੇ ,
ਇੱਹ ਖਿਲਰੇ ਚਾਰ ਚੁਫੇਰੇ ਨੇ ...
ਇੱਹ ਹਾਸੇ ਤਾਂ ਉਤੋਂ ਲਗਦੇ ਨੇ,
ਅੰਦਰ ਤਾਂ ਗੱਮ ਬਥੇਰੇ ਨੇ .....
ਕੁੱਝ ਗੀਤ ਮੁੱਹਬਤਾਂ ਵਰਗੇ ਜੋ
ਸੱਭ ਨਾਂ ਸਿਰਨਾਵੇਂ ਤੇਰੇ ਨੇ .........
ਕੁੱਝ ਸੌਂਕ ਦਿਲ ਪਰਚਾਉਣ ਲਈ
ਮੈਂ ਪਾ ਲੇ ਰੂਹ ਨਾਲ ਮੇਰੇ ਨੇ .....
ਜਿੱਤ ਕੇ ਵੀ ਹਾਰਾਂ ਕਬੂਲੀਆਂ ਨੇ
ਵੇਖ ਸੋਹਣਿਆ ਤਕੜ੍ਹੇ ਜੇਰੇ ਨੇ ...
ਕੁੱਝ ਗੀਤ ਮੁੱਹਬਤਾਂ ਵਰਗੇ ਜੋ
ਸੱਭ ਨਾਂ ਸਿਰਨਾਵੇ ਤੇਰੇ ਨੇ.........
ਕੁੱਝ ਯਾਰ ਪਿਆਰੇ ਰੱਬ ਵਰਗੇ
ਜੋ ਦਿਲ ਦੇ ਬਹੁਤੇ ਨੇੜ੍ਹੇ ਨੇ ....
ਖੁਸ਼ੀਆਂ ਵੰਡ ਕੇ ਗੱਮ ਜੋ ਸਾਂਭੇ ਮੈਂ
ਸੱਭ ਦਿੱਤੇ ਸੱਜਣਾ ਤੇਰੇ ਨੇ ....
ਕੁੱਝ ਗੀਤ ਮੁਹੱਬਤਾਂ ਵਰਗੇ ਜੋ
ਸੱਭ ਨਾਂ ਸਿਰਨਾਵੇਂ ਤੇਰੇ ਨੇ .....
ਕੁੱਝ ਗੂੜ੍ਹੇ ਰਿਸ਼ਤੇ ਫੁੱਲਾ ਜਿਹੇ
ਜੋ ਵੰਡਣ ਮਹਿਕਾਂ ਖੇੜੇ ਨੇ
ਕੁੱਝ ਆੜ੍ਹੀ ਜਮਾਤਾਂ ਕੱਚੀਆਂ ਦੇ
ਉਹ ਰੂਹ ਹਮਸਾਏ ਮੇਰੇ ਨੇ ,
ਕੁੱਝ ਗੀਤ ਮੁਹੱਬਤਾਂ ਵਰਗੇ ਜੋ
ਸਭ ਨਾਂ ਸਰਨਾਵੇਂ ਤੇਰੇ ਨੇ .....
ਹੁਣ ਸੌਣ ਨਾ ਦਿੰਦੇ  ਸੁਪਨੇ ਜੋ ,
ਜੋ ਨਿੱਕੀ ਉਮਰੇ ਸਹੇੜ੍ਹੇ ਨੇ
ਕੁੱਝ ਪੂਰੇ ਤੇ ਕੁੱਝ ਬਾਕੀ ਨੇ
ਥੋੜ੍ਹੇ ਲੱਗਦੇ ਨੇੜ੍ਹੇ ਤੇੜ੍ਹੇ ਨੇ
ਕੁੱਝ ਗੀਤ ਮੁਹੱਬਤਾਂ ਵਰਗੇ ਜੋ
ਸਭ ਨਾਂ ਸਰਨਾਵੇ ਤੇਰੇ ਨੇ......

ਜਗਦੀਸ਼
9041825000


author

Aarti dhillon

Content Editor

Related News